ਸਮੱਗਰੀ 'ਤੇ ਜਾਓ

ਪਾਕਿਸਤਾਨੀ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਕਿਸਤਾਨੀ ਪੰਜਾਬੀ ਕਵਿਤਾ ਪਾਕਿਸਤਾਨ ਦੇ ਸ਼੍ਰੋਮਣੀ ਪੰਜਾਬੀ ਕਵੀ ਅਤੇ ਪਾਰਖੂ ਸ਼ਰੀਫ ਕੁੰਜਾਹੀ ਪਾਸੋਂ ਲਹਿੰਦੇ ਪੰਜਾਬ ਦੀ ਸਰਕਾਰ ਦੇ ਸੱਭਿਆਚਾਰ ਵਿਭਾਗ ਨੇ ਪਾਕਿਸਤਾਨੀ ਪੰਜਾਬੀ ਸ਼ਾਇਰੀ ਨਾਂ ਦੀ ਪੁਸਤਕ ਸੰਪਾਦਿਤ ਕਰਵਾਕੇ ਛਾਪੀ ਹੈ ਜਿਸ ਵਿੱਚ ਸੰਪਾਦਕ ਨੇ ਅੱਧੀ ਸਦੀ ਦੀ ਪਾਕਿਸਤਾਨੀ ਪੰਜਾਬੀ ਸ਼ਾਇਰੀ ਨੂੰ ਇਤਿਹਾਸਕ ਹਵਾਲੇ ਨਾਲ ਪੰਜ ਪੜਾਵਾਂ ਵਿੱਚ ਵੰਡਿਆ ਹੈ:[1]

ਪਾਕਿਸਤਾਨੀ ਪੰਜਾਬੀ ਕਵਿਤਾ

[ਸੋਧੋ]

ਪਾਕਿਸਤਾਨ ਵਿੱਚ ਹੁਣ ਤਕ ਲਗਭਗ 500 ਦੇ ਕਰੀਬ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਪਾਕਿਸਤਾਨੀ ਪੰਜਾਬੀ ਕਵੀਆਂ ਪਾਸ ਸ਼ਾਇਰੀ ਦੀ ਇੱਕ ਜ਼ੋਰਦਾਰ ਰਿਵਾਇਤ ਹੈ। ਪੰਜ ਦਰਿਆ ਦਾ ਨਜ਼ਮ ਨੰਬਰ, ਗੁਲਾਮ ਮੁਸਤਫ਼ਾ ਬਿਸਮਲ ਰਚਿਤ ਮੇਲੇ ਮਿੱਤਰਾਂ ਦੇ(ਕਵੀਆਂ ਬਾਰੇ ਕਵਿਤਾ ਵਿੱਚ ਤਜ਼ਕਰਾ) ਅਤੇ ਸਰਫ਼ਰਾਜ਼ ਕਾਜ਼ੀ ਦੀ ਪੁਸਤਕ ਨਵੀਂ ਨਜ਼ਮ ਇਸ ਗੱਲ ਦਾ ਪ੍ਰਮਾਣ ਹਨ ਕਿ ਵਾਘੇ ਤੋਂ ਪਾਰ ਪੰਜਾਬੀ ਕਵਿਤਾ ਪੰਜ ਦਰਿਆਵਾਂ ਦੀ ਧਰਤੀ ਦੀਆਂ ਸੁਨਹਿਰੀ ਰਿਵਾਇਤਾਂ ਨੂੰ ਬਾਕਾਇਦਾ ਕਾਦਿਮ ਰੱਖ ਰਹੀ ਹੈ।[2]

ਪ੍ਰਮੁੱਖ ਵਿਸ਼ੇ

[ਸੋਧੋ]

 ਤੇਰੇ ਬੋਲ ਫ਼ਰੀਦ ਸੁਣਾਏ
 ਬਾਹੂ, ਹੈਦਰ ਤੋਂ ਭਰਮਾਏ
 ਬੁੱਲਾ, ਹਾਸ਼ਮ ਤੇਰੇ ਜਾਏ
 ਵਾਰਿਸ ਤੇਰੇ ਕੋਲ
 ਬੋਲੀਏ, ਬੋਲ ਜ਼ਰਾ ਕੋਈ ਬੋਲ।[4]
[5]

 • ਪੰਜਾਬ ਵੰਡ ਦਾ ਪ੍ਰਭਾਵ – 1947 ਦੀ ਵੰਡ ਦਾ ਜ਼ਿਕਰ ਜਿੱਥੇ ਇਤਿਹਾਸਕਾਰਾਂ ਨੇ ਕੀਤਾ ਉੱਥੇ ਸਾਹਿਤਕਾਰਾਂ ਉੱਪਰ ਵੀ ਇਸਦਾ ਪ੍ਰਭਾਵ ਪਿਆ ਹੈ। ਪਾਕਿਸਤਾਨ ਦੇ ਬਹੁਤ ਘੱਟ ਕਵੀਆਂ ਨੇ ਇਸ ਵੰਡ ਦੇ ਦੁਖਾਂਤ ਨੂੰ ਪ੍ਰਗਟ ਕੀਤਾ ਹੈ।

ਪੰਜਾਬ ਦੀ ਵੰਡ ਬਾਰੇ ਸ਼ਰੀਫ਼ ਕੁੰਜਾਹੀ ਦੀਆਂ ਨਜ਼ਮਾਂ ਮਿਜਾਜ਼ ਦੇ ਲਿਹਾਜ਼ ਨਾਲ ਦੂਜਿਆਂ ਨਾਲੋਂ ਵੱਖਰੇ ਰੰਗ ਦੀਆਂ ਹਨ ਜਿਹਨਾਂ ਵਿੱਚ ਜ਼ਾਤੀ ਰਿਸ਼ਤਿਆਂ ਦਾ ਉਹ ਹਵਾਲਾ ਮਿਲਦਾ ਹੈ, ਜਿਹੜਾ ਕੁਸੇ ਸਾਂਝੀ ਵਸੋਂ ਦੇ ਛੋਟੇ ਨਗਰ ਵਾਸੀਆਂ ਕੋਲੋਂ ਈ ਮੁਮਕਿਨ ਸੀ ਤੇ ਜਿਸ ਵੇਲੇ ਸਾਂਝ ਦਾ ਉਹ ਰਾਣੀ ਗੰਧਾਲਿਆ ਗਿਆ ਉਸ ਨੂੰ ਦੁੱਖ ਹੋਇਆ ਤੇ ਉਹ ਸੋਚੀਂ ਪੈ ਗਿਆ।[6]

 ਸੋਚਨਾਂ ਵਾ ਦੁਨੀਆ ਨੂੰ ਕਹੀ ਵਗ ਗਈ ਏ
 ਇਕੋ ਜਈ ਹਰ ਪਾਸੇ ਅੱਗ ਲਗ ਗਈ ਏ
 ਹਾਣੀਆਂ ਦਾ ਦਰਦ ਏ ਨਾ ਵੱਡਿਆਂ ਦਾ ਸ਼ਰਮ ਏ
 ਨਢਿਆਂ ਤੇ ਮਿਹਰ ਏ ਨਾ ਨਢਿਆਂ ਤੇ ਕਰਮ ਏ।[7]

 ਘਰ ਦੀਆਂ ਕੰਧਾਂ ਉੱਤੇ ਦਿੱਸਣ ਛੱਟਾਂ ਲਾਲ ਫਵਾਰ ਦੀਆਂ
 ਅੱਧੀ ਰਾਤੀਂ ਬੂਹੇ ਖੜਕਨ, ਡੇਣਾਂ ਚੀਕਾਂ ਮਾਰ ਦੀਆਂ।
 ਕਬਰਸਤਾਨ ਦੇ ਰਸਤੇ ਦੱਸਣ ਕੂਕਾਂ ਪਹਿਰੇਦਾਰ ਦੀਆਂ[8][9]

 • ਇਕਲਾਪਾ – ਪਾਕਿਸਤਾਨ ਵਿੱਚ ਨਵੀਨ ਪ੍ਰਵਿਰਤੀਆਂ ਦੇ ਆਉਣ ਨਾਲ ਇਕਲਾਪੇ ਦਾ ਅਹਿਸਾਸ ਕਈ ਕਵੀਆਂ ਵਿੱਚ ਪੈਦਾ ਹੁੰਦਾ ਹੈ ਤੇ ਉਹਨਾਂ ਦੀਆਂ ਰਚਨਾਵਾਂ ਦਾ ਹਿੱਸਾ ਬਣਦਾ ਹੈ।

 ਇਕਲਾਪੇ ਦਾ ਜੰਗਲ ਲੰਘ ਕੇ
 ਤੇਰੇ ਤੀਕ ਮੈਂ ਆਇਆ
 ਤੇਰਾ ਪਿਆਰ ਵੀ ਦੁੱਖ ਦਾ ਜੰਗਲ
 ਇਹ ਕੀ ਵੈਰ ਕਮਾਇਆ।[10]

 • ਪਿਆਰ, ਰੋਮਾਂਸ ਤੇ ਜਿਨਸੀਆਤ – ਪਿਆਰ ਮਨੁੱਖੀ ਜਜ਼ਬਿਆਂ ਦ ਕੁਦਰਤੀ ਪ੍ਰਗਟਾਵਾ ਹੈ। ਪਾਕਿਸਤਾਨੀ ਕਵੀਆਂ ਨੇ ਵੀ ਆਪਣੀਆਂ ਕਵਿਤਾਵਾਂ ਵਿੱਚ ਪਿਆਰ, ਰੋਮਾਂਸ ਜਿਨਸੀਅਤ ਸੰਬੰਧਾਂ ਨੂੰ ਪੇਸ਼ ਕੀਤਾ ਹੈ। ਅਹਿਮਦ ਰਾਹੀ ਦੇ ਤ੍ਰਿੰਞਣ ਕਾਵਿ ਸੰਗ੍ਰਹਿ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਅਜਿਹੀਆਂ ਹਨ ਜਿਹਨਾਂ ਵਿੱਚ ਪਿਆਰੇ ਤੇ ਰੋਮਾਂਸ ਦਾ ਜ਼ਿਕਰ ਮਿਲਦਾ ਹੈ।[11]

 ਉਹਦੇ ਸਿਰ ਤੇ ਕਾਲੀ ਚੁੰਨੀ
 ਜਿਉਂ ਚੰਨ ਦੇ ਸਿਰ ਤੇ ਕਾਲਾ ਬੱਦਲ (ਹਸਨ ਰਜਵੀ)[12]

ਹਵਾਲੇ

[ਸੋਧੋ]
 1. ਡਾ. ਕਰਨੈਲ ਸਿੰਘ ਥਿੰਦ, ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ, ਪੰਨਾ 16
 2. ਉਹੀ, ਪੰਨਾ 17
 3. ਉਹੀ, ਪੰਨਾ 18
 4. ਫ਼ਕੀਰ ਮੁਹੰਮਦ ਫ਼ਕੀਰ ਦੀ ਕਵਿਤਾ ਪੰਜਾਬੀ ਰਾਣੀ
 5. ਸੰਪਾਦਕ ਡਾ. ਜਮਾਲ ਹੁਸ਼ਿਆਰਪੁਰੀ, ਗੁਰਮੁਖੀ ਲਿਪ ਅਨੁਵਾਦਕ ਪਿਆਰਾ ਸਿੰਘ ਸਹਿਰਾਈ, ਪਾਕਿਸਤਾਨੀ ਚੋਣਵੀ ਪੰਜਾਬੀ ਕਵਿਤਾ 1947-1990 ਪੰਨਾ 174
 6. ਡਾ. ਕਰਨੈਲ ਸਿੰਘ ਥਿੰਦ, ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ, ਪੰਨਾ 22
 7. ਪਾਕਿਸਤਾਨੀ ਪੰਜਾਬੀ ਸ਼ਾਇਰੀ, ਪੰਨਾ 41
 8. ਸਫ਼ਰ ਦੀ ਰਾਤ
 9. ਡਾ. ਕਰਨੈਲ ਸਿੰਘ ਥਿੰਦ, ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜ਼ਾ, ਪੰਨਾ 23
 10. ਇੱਕ ਹੋਰ ਪਛਤਾਵਾ, ਸੋਚਾਂ ਦੀ ਜ਼ੰਜ਼ੀਰ, ਕਵੀ ਸ਼ਫੀਆ ਅਕੀਲ
 11. ਉਹੀ, ਪੰਨਾ 38
 12. ਉਹੀ, ਪੰਨਾ 39