ਸਮੱਗਰੀ 'ਤੇ ਜਾਓ

ਪਾਪੂਲਰ ਸੱਭਿਆਚਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਣ ਪਛਾਣ

[ਸੋਧੋ]

ਪਾਪੂਲਰ ਸੱਭਿਆਚਾਰ ਦੀ ਮੱਦ ਪਾਪੂਲਰ ਅਤੇ ਸੱਭਿਆਚਾਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣੀ ਹੈ। ‘ਪਾਪੂਲਰ’ ਸ਼ਬਦ ਅੰਗਰੇਜ਼ੀ ਦੇ Popular ਤੋਂ ਇਨ ਬਿਨ ਲਿਆ ਗਿਆ ਹੈ। ਕਿਉਂਕਿ ਪੰਜਾਬੀ ਵਿੱਚ ਇਸ ਦਾ ਕੋਈ ਢੁੱਕਵਾਂ ਰੂਪ ਸ਼ਬਦ ਪ੍ਰਚਲਿਤ ਨਹੀਂ ਹੈ। ਕਈ ਵਾਰ ਪੰਜਾਬੀ ਹਿੰਦ ਵਿੱਚ ਇਸ ਦਾ ਅਨੁਵਾਦ ‘ਲੋਕਪ੍ਰਿਯ’ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਪਰ ਇਸ ਮੱਦ ਦੇ ਬੁਹਅਰਥਾ, ਬਹੁਪਸਾਰਾ, ਵਿਸ਼ਿਸ਼ਟ ਉਦੇਸ਼ਾ, ਨਿਯਮਾਂ ਤੇ ਇਸ ਨਾਲ ਜੁੜੇ ਅਨੇਕਾਂ ਸੰਕਲਪਾਂ ਅਤੇ ਵਰਤਾਰਿਆ ਨੂੰ ਸਨਮੁੱਖ ਰੱਖਦਿਆਂ ਅਰਥ ਸਭਿਆਚਾਰ ਦੇ ਪ੍ਰਸੰਗ ਵਿੱਚ ਇਸ ਦਾ ਅਨੁਵਾਦ ਲੋਕਪ੍ਰਿਯ ਉਚਿਤ ਪ੍ਰਤੀਤ ਨਹੀਂ ਹੁੰਦਾ ਇਸ ਕਰਕੇ 'Popular' ਲਈ ਇਸ ਦੇ ਮੂਲ ਅੰਗਰੇਜ਼ੀ ਸ਼ਬਦ ‘ਪਾਪਲਰ’ ਦੀ ਵਰਤੋਂ ਢੁੱਕਵੀ ਹੈ। ‘ਪਾਪੂਲਰ’ ਲਾਤੀਨੀ ਭਾਸ਼ਾ ਦੇ ਸ਼ਬਦ 'Popularis' ਤੋਂ ਨਿਕਲਿਆ ਹੈ ਜਿਸ ਦਾ ਅਰਥ 'People' ਜਾਂ 'Public' ਹੈ। ਇਸ ਲਈ ਸ਼ਬਦ 'Pueble' ਵੀ ਵਰਤਿਆ ਜਾਂਦਾ ਹੈ। ਜਿਸ ਦਾ ਭਾਵ ਵੀ 'People' ਹੈ।[1]

ਪਰਿਭਾਸਾਵਾਂ

[ਸੋਧੋ]

“ਪਾਪੂਲਰ ਅਜਿਹੀ ਵਿਸ਼ੇਸ਼ ਮੱਦ ਹੈ ਜਿਸਨੂੰ ਕੇਵਲ ਲੋਕ ਜਾਂ ਜਨ ਦੇ ਅਰਥਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਦੇ ਹੋਰ ਅਨੇਕਾਂ ਅਰਥ ਹਨ।

ਰਸਲ ਬੀ.ਨਾਏ  ਨੇ ਇਸ ਦੇ ਤਿੰਨ ਅਰਥ ਦਿੱਤੇ ਹਨ।

1) ਆਮ ਲੋਕਾਂ ਨਾਲ ਸੰਬੰਧਿਤ

2) ਵਿਆਪਕ ਰੂਪ ਵਿੱਚ ਪ੍ਰਚਲਿਤ ਹੋਣਾ

3) ਆਮ ਲੋਕਾਂ ਦੀਆਂ ਲੋੜਾਂ, ਇਛਾਵਾਂ, ਰੁਚੀਆਂ ਨੂੰ ਸਮਝਣ ਵਾਲਾ।

ਰੇਮੰਡ ਵਿਲੀਅਮ ਨੇ ਪਾਪੂਲਰ ਦੇ ਅਰਥ ਪੇਸ਼ ਕਰਦਿਆ ਲਿਖਿਆ ਹੈ ਕਿ ਪਾਪੂਲਰ ਅਸਲ ਵਿੱਚ ਇੱਕ ਕਾਨੂੰਨੀ ਅਤੇ ਰਾਜਨੀਤਿਕ ਮੱਦ ਹੈ ਜੋ ਕਿ Popularis ਤੋਂ ਨਿਕਲੀ ਹੈ ਅਤੇ ਲੋਕਾਂ ਨਾਲ ਸੰਬੰਧਿਤ ਹੈ।

ਇਕ ਹੋਰ ਧਾਰਨਾ ਅਨੁਸਾਰ ਸੁਹਜਾਤਮਕ ਵਿਚਾਰ ਚਰਚਾ ਦੇ ਅੰਤਰਗਤ ਇਹ ਮੱਦ 'Populus' ਤੋਂ ਉਦਭਵ ਹੋਈ ਹੈ। ਜੋ ਕਿ ਉਚ ਕਲਾ High Art ਦੇ ਵਿਰੋਧ ਵਿੱਚ ਖੜੀ ਹੈ। ਇਹ ਉਸ ਜਗਤ ਦੀ ਸੂਚਕ ਹੈ ਜੋ ਕਿ ਉਚ ਸਭਿਆਚਾਰ/ਕਲਾ ਤੋਂ ਛੁੱਟ ਹੋਰਾਂ ਨੂੰ ਖਤਮ ਦੇ ਜਾਲ ਵਿੱਚ ਫਸਾਉਂਦੀ ਹੈ। ਆਪਣੇ ਆਰਥਕ ਅਤੇ ਸਮਾਜਿਕ ਪੱਖ ਅਨੁਸਾਰ ਪਾਪੂਲਰ ਅਜਿਹੀ ਖਾਸ ਵਪਾਰਿਕ ਮੰਡੀ ਦੀ ਸੂਚਕ ਹੈ ਜੋ ਕਿ 19ਵੀਂ ਸਦੀ ਵਿੱਚ ਹੋਂਦ ਗ੍ਰਹਿਣ ਕਰਦੀ ਹੈ। ਜਿਸ ਵਿੱਚ ਮੱਧ ਵਰਗ ਦੇ ਵਧੇਰੇ ਪਸਰਨ ਦੇ ਇਸ਼ਾਰੇ ਮਿਲਦੇ ਹਨ। ਜੁਆਨ ਫਲੋਰਸ ਨੇ ਆਪਣੇ ਲੇਖ 'Pueble Pueblo:Popular Culture in Time' ਵਿੱਚ ਪਾਪੂਲਰ ਸੱਭਿਆਚਾਰ ਦੇ ਅੰਤਰਗਤ ਪਾਪੂਲਰ ਨੂੰ ਲੋਕਾਂ ਨਾਲ ਜੋੜਿਆ ਹੈ। ਇਹ ਆਮ ਲੋਕ ਜੋ ਗਰੀਬ ਸ਼ਕਤੀਹੀਣ ਅਤੇ ਬਹੁਗਿਣਤੀ ਵਿੱਚ ਆਉਂਦੇ ਹਨ। ਨਿਮਨ ਸਭਿਆਚਾਰ ਨਾਲ ਸੰਬੰਧਿਤ ਹੈ ਅਤੇ ਇਹ ਆਪਣੇ ਚਿੰਨ੍ਹਾਂ ਅਤੇ ਅੰਸ਼ਾ ਦੇ ਉੱਚ ਵਰਗ ਤੋਂ ਵੀ ਲੈਂਦਾ ਹੈ। ਪਾਪੂਲਰ ਮੂਲ ਰੂਪ ਵਿੱਚ ਲੋਕਾਂ ਦਰਮਿਆਨ ਬਣੀ ਅੰਤਰਮੁਖੀ ਵੱਖਰਤਾ ਦਾ ਸੰਕੇਤ ਹੈ।

ਮਾਰਕਸਵਾਦੀ ਵਿਸ਼ਲੇਸ਼ਕ ਜਾਨ ਫਿਸਕੇ ਅਨੁਸਾਰ:-

ਪਾਪੂਲਰ ਸਭਿਆਚਾਰ ਨੂੰ ਪਰਿਭਾਸ਼ਿਤ ਕਰਨਾ ਆਸਾਨ ਕਾਰਜ ਨਹੀਂ ਹੈ। ਇਸ ਸੰਬੰਧੀ ਵਿਸ਼ਵ ਦੇ ਵਿਭਿੰਨ ਵਿਦਵਾਨਾ ਨੇ ਆਪਣੀਆਂ-ਆਪਣੀਆਂ ਧਾਰਨਾਵਾਂ ਵਿਅਕਤ ਕੀਤੀਆਂ ਹਨ। ਪਾਪੂਲਰ ਕਲਚਰ ਦੇ ਪ੍ਰਸਿੱਧ ਅਮਰੀਕੀ ਮਾਰਕਸਵਾਦੀ ਵਿਸ਼ਲੇਸ਼ਕ ਜਾਨ ਫਿਸਕੇ ਨੇ ਇਸ ਸੰਬੰਧੀ ਦੋਂ ਮਹੱਤਵਪੂਰਨ ਪੁਸਤਕਾਂ- Understanding Popular Culture Reading Popular Culture ਲਿਖੀਆਂ ਹਨ।

ਪਾਪੂਲਰ ਸੱਭਿਆਚਾਰ ਨੂੰ ਉਹ ਕਿਸੇ ਇੱਕ ਪਰਿਭਾਸ਼ਾ ਵਿੱਚ ਨਾਂ ਬੱਝਣ ਵਾਲਾ ਬਹੁਅਰਥੀ ਸੰਕਲਪ ਮੰਨਦਾ ਹੈ। ਉਸ ਦਾ ਵਿਚਾਰ ਹੈ ਕਿ ਸੰਕਲਪ ਮੰਨਦਾ ਹੈ। ਉਸ ਦਾ ਵਿਚਾਰ ਹੈ ਕਿ ਪਾਪੂਲਰ ਸੱਭਿਆਚਾਰ ਦਵੰਦਾਤਮਕ ਹੈ। ਇਹ ਕਿਸੇ ਨਿਸ਼ਚਿਤ ਪੱਖ ਤੇ ਅਧਾਰਿਤ ਨਹੀਂ ਹੁੰਦਾ। ਜਿਹੜੇ ਇਸ ਨੂੰ ਸਧਾਰਨ ਅਤੇ ਪਰਿਭਾਸ਼ਿਤ ਕੀਤੇ ਜਾਣ ਦੇ ਅਰਥਾਂ ਵਜੋਂ ਲੈਂਦੇ ਹਨ। ਅਸਲ ਵਿੱਚ ਉਹ ਇਸ ਦੀ ਦਵੰਦਾਤਮਕ ਨੂੰ ਨਕਾਰਨ ਦੀ ਕੋਸ਼ਿਸ਼ ਵਿੱਚ ਹਨ।

ਪ੍ਰਸਿੱਧ ਉੱਤਰ ਆਧੁਨਿਕ ਫਰਾਂਸੀਸੀ ਚਿੰਤਕ ਬੋਦਰੀਲਾਰਦ ਆਪਣੀ ਇੰਟਰਵਿਉ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਆਖਦਾ ਹੈ, “ਪਾਪੂਲਰ ਕਲਚਰ  ਅਤਿ ਵਿਸਤ੍ਰਿਤ ਫੈਲਿਆ ਹੋਇਆ ਸੰਕਲਪ ਹੈ ਜੋ ਕਿ ਵਿਭਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਦੇ ਮਿਸ਼ਰਣ, ਨਸਲੀ ਸਮੂਹਾਂ ਅਤੇ ਅਨੇਕਾਂ ਹੀ ਸੱਭਿਆਚਾਰ ਦੁਆਰਾ ਬਣਾਇਆ ਗਿਆ ਹੁੰਦਾ ਹੈ।[2]

ਡਿਕਸ਼ਨਰੀ ਆਫ਼ ਕਲਚਰ ਥਿਊਰੀ ਅਨੁਸਾਰ “ਪਾਪੂਲਰ ਸੱਭਿਆਚਾਰ ਅਜਿਹਾ ਸੰਕਲਪ ਹੈ ਜਿਸ ਨੂੰ ਅਕਾਦਮਿਕ ਪੱਧਰ ਤੇ ਹਰ ਰੋਜ਼ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। Ray B. Browne and Pat Browne ਨੇ ਆਪਣੇ ਲੇਖ The Generalities of Culture ਵਿੱਚ ਪਾਪੂਲਰ ਸੱਭਿਆਚਾਰ ਨੂੰ ਪਰਿਭਾਸ਼ਿਤ ਕਰਦਿਆ “ਪਾਪੂਲਰ ਸੱਭਿਆਚਾਰ ਕਿਸੇ ਵੀ ਸਮਾਜ ਦੇ ਵਿਹਾਰਾਂ ਸੱਭਿਆਚਾਰ ਪੈਟਰਨਾਂ, ਵਿਸ਼ਵਾਸਾ ਤੇ ਸਹੁਜ ਸੁਆਦ ਦਾ ਸੰਗਠਨ ਹੈ। ਇਹ ਆਪਣੇ ਮਨੋਰੰਜਕ ਵਤੀਰੇ ਕਾਰਜ ਦਿਲਪ੍ਰਚਾਵੇਂ ਚਿੱਤਰਾਂ ਅਤੇ ਰੀਤੀ ਰਿਵਾਜਾਂ ਦੁਆਰਾ ਸਮਾਜ ਦੇ ਨਿੱਤ ਦਿਨ ਦੇ ਜਗਤ ਦੇ ਆਕਾਰ ਦੇਣ ਦਾ ਕਾਰਜ ਕਰਦਾ ਹੈ।

ਦੂਜੀ ਪਰਿਭਾਸ਼ਾ ਵਿੱਚ ਪਾਪੂਲਰ ਸਭਿਆਚਾਰ ਅਤੇ ਉੱਚ ਸੱਭਿਆਚਾਰ ਦੇ ਨਿਖੇੜੇ ਨਾਲ ਸੰਬੰਧਿਤ ਹੈ। ਇਸ ਵਿੱਚ ਪਾਪੂਲਰ ਸੱਭਿਆਚਾਰ ਨੂੰ ਰਹਿੰਦ ਖੂੰਹਦ ਵਰਗ ਅਧੀਨ ਰੱਖ ਕੇ ਵਿਚਾਰਿਆ ਗਿਆ ਹੈ। ਹਾਈ ਕਲਚਰ ਦਾ ਸੰਬੰਧ ਉੱਚ ਵਰਗ ਦੇ ਲੋਕਾਂ ਨਾਲ ਹੈ। ਜਦ ਕਿ ਪਾਪੂਲਰ ਸੱਭਿਆਚਾਰ ਨਿਮਨ ਅਤੇ ਘਟੀਆ ਸਭਿਆਚਾਰ ਦੇ ਅਧੀਨ ਆਉਂਦਾ ਹੈ। ਪਾਪੂਲਰ ਸੱਭਿਆਚਾਰ ਮਾਸ ਮੀਡੀਆ, ਬਾਜਾਰੂ ਸੱਭਿਆਚਾਰ ਹੈ ਜਦਕਿ ਉੱਚ ਸੱਭਿਆਚਾਰ ਕਿਸੇ ਵਿਅਕਤੀਗਤ ਸਿਰਜਣਾ ਦੇ ਨਤੀਜੇ ਵਜੋਂ ਹੋਂਦ ਗ੍ਰਹਿਣ ਕਰਦਾ ਹੈ। ਪਾਪੂਲਰ ਅਜਿਹਾ ਬਾਜ਼ਾਰੂ ਸੱਭਿਆਚਾਰ ਹੈ ਜਿਸ ਦਾ ਸੰਬੰਧ ਜਨ ਖਪਤ ਨਾਲ ਹੈ।

ਪਾਪੂਲਰ ਸੱਭਿਆਚਾਰ ਤੇ ਟੈਲੀਵਿਜ਼ਨ ਅਤੇ ਮੀਡੀਆ

[ਸੋਧੋ]

ਪੰਜਾਬੀ ਭਾਸ਼ਾ ਨੋਵੀਂ ਦੱਸਵੀਂ ਸਦੀ ਤੋਂ ਆਧੁਨਿਕ ਰੂਪ ਧਾਰਨ ਕਰਕੇ ਅਜੋਕੇ ਦੌਰ ਤੱਕ ਪਹੁੰਚੀ ਹੈ। ਅੰਗਰੇਜੀ ਦੇ ਦੌਰ ਜਾਂ ਸੰਪਰਕ ਵਿੱਚ ਆਉਣ ਨਾਲ ਪੰਜਾਬੀ ਦੇ ਸਰੂਪ ਵਿੱਚ ਅਜਿਹੀ ਤਬਦੀਲੀ ਵਾਪੀ। ਵਿਸ਼ਵੀਕਰਨ, ਸ਼ਹਿਰੀਕਰਨ, ਮੀਡੀਏ ਦੇ ਵਿਕਾਸ ਅਤੇ ਮਾਡਲ ਸਕੂਲ ਕਲਚਰ ਦੇ ਸਾਡੇ ਜੀਵਨ ਵਿੱਚ ਹਿੰਦੀ ਅਤੇ ਅੰਗਰੇਜੀ ਦੇ ਪ੍ਰਭਾਵ ਨੂੰ ਹੋਰ ਤਿੱਖਾ ਕਰ ਦਿੱਤਾ ਹੈ। UNESCO ਦੀ ਰਿਪੋਰਟ ਅਨੁਸਾਰ ਹਰ 14ਵੇਂ ਦਿਨ ਇੱਕ ਭਾਸ਼ਾ ਖਤਮ ਹੋ ਰਹੀ ਹੈ। ਪੰਜਾਬੀ ਭਾਸ਼ਾ ਸੰਬੰਧੀ ਵੀ ਆਉਣ ਵਾਲੇ 50 ਸਾਲਾਂ ਵਿੱਚ ਖਤਮ ਹੋਣ ਦੀ ਭਵਿੱਖਬਾਣੀ ਹੈ।

ਪੰਜਾਬੀ ਭਾਸ਼ਾ ਨੋਵੀਂ ਦੱਸਵੀਂ ਸਦੀ ਤੋਂ ਆਧੁਨਿਕ ਰੂਪ ਧਾਰਨ ਕਰਕੇ ਅਜੋਕੇ ਦੌਰ ਤੱਕ ਪਹੁੰਚੀ ਹੈ। ਅੰਗਰੇਜੀ ਦੇ ਦੌਰ ਜਾਂ ਸੰਪਰਕ ਵਿੱਚ ਆਉਣ ਨਾਲ ਪੰਜਾਬੀ ਦੇ ਸਰੂਪ ਵਿੱਚ ਅਜਿਹੀ ਤਬਦੀਲੀ ਵਾਪੀ। ਵਿਸ਼ਵੀਕਰਨ, ਸ਼ਹਿਰੀਕਰਨ, ਮੀਡੀਏ ਦੇ ਵਿਕਾਸ ਅਤੇ ਮਾਡਲ ਸਕੂਲ ਕਲਚਰ ਦੇ ਸਾਡੇ ਜੀਵਨ ਵਿੱਚ ਹਿੰਦੀ ਅਤੇ ਅੰਗਰੇਜੀ ਦੇ ਪ੍ਰਭਾਵ ਨੂੰ ਹੋਰ ਤਿੱਖਾ ਕਰ ਦਿੱਤਾ ਹੈ। UNESCO ਦੀ ਰਿਪੋਰਟ ਅਨੁਸਾਰ ਹਰ 14ਵੇਂ ਦਿਨ ਇੱਕ ਭਾਸ਼ਾ ਖਤਮ ਹੋ ਰਹੀ ਹੈ। ਪੰਜਾਬੀ ਭਾਸ਼ਾ ਸੰਬੰਧੀ ਵੀ ਆਉਣ ਵਾਲੇ 50 ਸਾਲਾਂ ਵਿੱਚ ਖਤਮ ਹੋਣ ਦੀ ਭਵਿੱਖਬਾਣੀ ਹੈ।

ਟੈਲੀਵਿਜ਼ਨ ਜਗਤ ਨੇ ਵੀ ਪਾਪੂਲਰ ਸੱਭਿਆਚਾਰ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ।

ਮੀਡੀਆ ਸੰਚਾਰ ਦਾ ਅਰਥ

[ਸੋਧੋ]

-ਸੰਚਾਰ ਦਾ ਪੰਜਾਬੀ ਹਿੰਦੀ ਦਾ ਰੂਪਾਂਤਰਣ ਹੈ। ਇਸ ਸ਼ਬਦ ਦੀ ਉਤਪਤੀ ਲੈਟਿਨ ਭਾਸ਼ਾ ਦੇ ਸ਼ਬਦ Communis ਤੋਂ ਹੋਈ ਹੈ। ਜਿਸਦਾ ਅਰਥ Common ਹੈ। ਇਸ ਤਰ੍ਹਾਂ ਸੰਚਾਰ ਇੱਕ ਅਜਿਹੀ ਪ੍ਰਕਿਰਿਆ ਹੈ। ਜਿਸ ਦੁਆਰਾ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਪਰਸਰ ਆਪਣੀਆਂ ਭਾਵਨਾਵਾਂ ਦੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦਾ ਹੈ। ਟੈਲੀਵਿਜ਼ਨ ਇੱਕ ਵਿਰਾਟ ਦ੍ਰਿਸ਼, ਚਿਤਰਦਾ ਹੈ। ਚਾਹੇ ਜੰਗ ਹੋਏ, ਚੋਣਾ ਹੋਣ, ਕੋਈ ਵੱਡੀ ਘਟਨਾ ਹੋਏ ਜਾਂ ਇੱਥੋਂ ਤੱਕ ਕਿ ਖੇਡਾਂ ਹੋਣ, ਟੈਲੀਵਿਜ਼ਨ ਉਸ ਵਿਰਾਟ ਦ੍ਰਿਸ਼ ਰਾਹੀਂ ਲੋਕਾਂ ਦਾ ਧਿਆਨ ਆਪਣੇ ਤੇ ਕੇਂਦਰਿਤ ਕਰਵਾਉਂਦਾ ਹੈ। ਪੰਜਾਬ ਵਿੱਚ ਹਰ ਵਰ੍ਹੇ ਹੋਣ ਵਾਲਾ ਵਿਸ਼ਵ ਕੱਬਡੀ ਕੱਪ ਇਸ ਦੀ ਪਾਪੂਲਰ ਸੱਭਿਆਚਾਰ ਦਾ ਅਰਥ ਲੋਕਾਂ ਨਾਲ ਜੋੜ ਕੇ ਵੇਖਦੇ ਹਾਂ। ਅਜਿਹਾ ਸੱਭਿਆਚਾਰ ਹੁੰਦਾ ਹੈ ਜੋ ਲੋਕਾਂ ਦੁਆਰਾ ਪੈਦਾ ਹੋਇਆ ਹੋਵੇ। ਇਹ ਅਜਿਹਾ ਸਭਿਆਚਾਰ ਹੈ ਜੋ ਲੋਕਾਂ ਦਾ ਅਤੇ ਲੋਕਾਂ ਲਈ Culture of the People for the People ਦੀ ਪ੍ਰੋੜਤਾ ਕਰਦੀ ਹੈ।

ਗਲੈਮਰ

[ਸੋਧੋ]

ਪਾਪੂਲਰ ਸੱਭਿਆਚਾਰ ਬਹੁਗਿਣਤੀ ਦਾ ਸੱਭਿਆਚਾਰ ਹੈ। ਇਹ ਸੱਭਿਆਚਾਰ ਅਨੇਕ ਅਰਥਵਾਦੀ ਸੱਭਿਆਚਾਰ ਵੀ ਹੈ। ਇਸ ਸੱਭਿਆਚਾਰ ਵਿੱਚ ਬਹੁਤ ਸਾਰੇ ਲੱਛਣ ਜਿਵੇਂ ਸਰਲਤਾ, ਸ਼ਪੱਸ਼ਟਤਾ, ਤੇ ਸਸਤਾਪਣ, ਦ੍ਰਿਸ਼ਟੀਗੋਚਰ ਹੁੰਦੇ ਹਨ। ਪਾਪੂਲਰ ਸੱਭਿਆਚਾਰ ਦਾ ਅਰਥ ਸ਼ਾਸ਼ਤਰ ਨਾਲ ਵੀ ਗੂੜ੍ਹਾ ਸੰਬੰਧ ਹੈ। ਕਿਉਂਕਿ ਇਸ ਦਾ ਅਰਥ ਸ਼ਾਸਤਰ ਤੋਂ ਬਿਨਾਂ ਸਮਝਣਾ ਮੁਸ਼ਕਿਲ ਦਾ ਕੰਮ ਹੈ। ‘ਗਲੈਮਰ’ ਪਾਪੂਲਰ ਸੱਭਿਆਚਾਰ ਦਾ ਇੱਕ ਖਾਸ ਪਛਾਣ ਚਿੰਨ੍ਹ ਹੈ। ਜਿਵੇਂ ਕਿ ਖਾਣ-ਪੀਣ, ਖੇਡ ਜਗਤ ਅਤੇ ਮਨੋਰੰਜਨ ਜਗਤ ਦੇ ਵਿਭਿੰਨ ਆਧੁਨਿਕ ਰੂਪਾਂ 'ਤੇ ਗਲੈਮਰ ਦੀ ਗਹਿਰੀ ਛਾਪ ਮਿਲਦੀ ਹੈ। ਪਾਪੂਲਰ ਸੱਭਿਆਚਾਰ ਦੇ ਪ੍ਰਸਾਰਣ ਵਿੱਚ ਫੈਲਣ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ‘ਮਾਸ ਮੀਡੀਆ’ ਦਾ ਹੁੰਦਾ ਹੈ। ਇਹ ‘ਜਨ ਮੀਡੀਆ’ ਅਧਾਰਿਤ ਸੱਭਿਆਚਾਰ ਹੁੰਦਾ ਹੈ। ਅੱਜ ਦੁਨੀਆ ਦੇ ਵਿਸ਼ਵੀਕਰਨ ਵਿੱਚ ਹਰ ਇੱਕ ਪਾਸੇ ਪਾਪੂਲਰ ਸੱਭਿਆਚਾਰ ਦਾ ਬੋਲ ਬਾਲਾ ਹੈ। ਮੀਡੀਆ ਦੀ ਮਦਦ ਨਾਲ ਹੀ ਪਾਪੂਲਰ ਸੱਭਿਆਚਾਰ ਦੁਨੀਆ ਦੇ ਵੱਡੇ-ਵੱਡੇ ਖੇਤਰਾਂ ਵਿੱਚ ਫੈਲ ਚੁੱਕਾ ਹੈ।[3]

ਪਾਪੂਲਰ ਸੱਭਿਆਚਾਰ ਵਿੱਚ ਫਿਲਮਾਂ ਤੇ ਸਿਨੇਮਾਂ ਦਾ ਪ੍ਰਭਾਵ

[ਸੋਧੋ]

ਪਾਪੂਲਰ ਸੱਭਿਆਚਾਰ ਵਿੱਚ ਫਿਲਮਾਂ ਅਤੇ ਸਿਨੇਮਾਂ ਦਾ ਮਹੱਤਵਪੂਰਨ ਸਥਾਨ ਹੈ। ਵਿਭਿੰਨ ਵਿਭਿੰਨ ਵਿਸ਼ਿਆਂ ਉਪਰ ਜਿਵੇਂ ਰੋਮਾਂਸ, ਐਕਸ਼ਨ, ਬੱਚਿਆਂ ਦੇ ਮਨੋਰੰਜਨ ਆਦਿ ਨੂੰ ਮੁੱਖ ਨਿਰਮਾਣ ਕੀਤਾ ਜਾਂਦਾ ਹੈ। ਮੀਡੀਆ ਦੇ ਇਸ ਬਹੁਪੱਖੀ ਪਸਾਰੇ ਨੇ ਸੱਭਿਆਚਾਰ ਅਤੇ ਵਿਰਾਸਤੀ ਕਲਾਵਾਂ ਨੂੰ ਚੌਖਾ ਪ੍ਰਭਾਵਿਤ ਕੀਤਾ ਹੈ। ਪੰਜਾਬ ਦੀ ਮਾਨਮਤੀ ਸੰਗੀਤਕ ਵਿਰਾਸਤ ਜਿਸ ਦਾ ਜ਼ਿਕਰ ਪਿੱਛੋਂ ਕਰ ਆਏ ਹਾਂ। ਮੀਡੀਏ ਰਾਹੀ ਕਿੰਨੇ ਕੁ ਸਾਰਥਕ ਢੰਗ ਨਾਲ ਪ੍ਰਸਾਰਿਤ ਹੋ ਰਹੀ ਹੈ। ਵਿਸ਼ਵੀਕਰਨ ਦੇ ਵਰਤਾਰੇ ਅਧੀਨ ਵੱਖ-ਵੱਖ ਮੁਲਕਾਂ ਅਤੇ ਕੰਮਾਂ ਦੇ ਸਭਿਆਚਾਰ ਦੀ ਪਰਤ ਚੜਾ ਕੇ ਉਸ ਨੂੰ ਪਾਪੂਲਰ ਕਲਚਰ ਵਿੱਚ ਤਬਦੀਲ ਕਰਨ ਦਾ ਕਾਰਜ ਮੀਡੀਆ ਕਰ ਰਿਹਾ ਹੈ। ਫਿਲਮਾਂ ਜਨ ਸੰਚਾਰ ਦਾ ਬਹੁਤ ਵੱਡਾ ਮਾਧਿਅਮ ਹਨ। ਦ੍ਰਿਸ਼ ਸ੍ਰਵਣ ਫਿਲਮਾਂ ਕਲਾਵਾਂ ਵਿਚੋਂ ਸਭ ਤੋਂ ਵੱਧ ਲੋਕਪ੍ਰਿਯ ਮਾਧਿਅਮ ਫਿਲਮ ਦਰਸਕਾਂ ਦੇ ਦਿਲ-ਦਿਮਾਗ ਤੇ ਬਹੁਤਾ ਅਸਰ ਪਾਉਂਦੀ ਹੈ।[4]

ਖਾਣ-ਪੀਣ ਦਾ ਪ੍ਰਭਾਵ

[ਸੋਧੋ]

ਪਾਪੂਲਰ ਸੱਭਿਆਚਾਰ ਵਿੱਚ ਖਾਣ-ਪੀਣ ਦੇ ਪੱਖ ਤੋਂ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੇ ਪਰਿਵਰਤਨ ਦੇਖਣ ਨੂੰ ਮਿਲਦੇ ਹਨ। ਅਜੋਕੇ ਪੱਛਮੀ ਭੋਜਨ ਪਦਾਰਥਾਂ ਦਾ ਭਾਰਤ ਵਿੱਚ ਵੱਡੀ ਪੱਧਰ ਤੇ ਬੋਲਬਾਲਾ ਹੋ ਰਿਹਾ ਹੈ। ਪੱਛਮੀ ਪ੍ਰਭਾਵ ਅਧੀਨ ਭਾਰਤ ਦੇ ਵਿਭਿੰਨ ਰਾਜਾਂ ਵਿੱਚ ‘ਮੈਕਡੋਨਲਡ’ ਪੀਜ਼ਾ ਹੱਟ, ਕੇ ਐਫ.ਸੀ, ਸਟਾਰ ਬਕਸ ਵੱਡੇ ਪੱਧਰ 'ਤੇ ਸਥਾਪਿਤ ਹੋ ਗਏ ਹਨ। ਭਾਰਤ ਵਿੱਚ ਵਿਭਿੰਨ ਤਰ੍ਹਾਂ ਦੇ ‘ਫਾਸਟ ਫੂਡ’ ਪਾਪੂਲਰ ਸੱਭਿਆਚਾਰ ਦਾ ਹਿੱਸਾ ਕਿਵੇਂ ਬਣੇ ਹਨ। ਫਾਸਡ ਫੂਡ ਦੀ ਪ੍ਰਸਿੱਧੀ ਸੰਬੰਧੀ ਜ਼ਿਆਦਾ ਲੋਕਾਂ ਦਾ ਕਹਿਣਾ ਹੈ ਕਿ ਇਹ ਸਸਤਾ ਹੈ।[5]

‘ਮੋਬਾਇਲ’ ਵੀ ਪਾਪੂਲਰ ਸੱਭਿਆਚਾਰ ਦਾ ਹਿੱਸਾ

[ਸੋਧੋ]

ਅਜੋਕੇ ਦੌਰ ਵਿੱਚ ‘ਮੋਬਾਇਲ’ ਵੀ ਪਾਪੂਲਰ ਸੱਭਿਆਚਾਰ ਦਾ ਹਿੱਸਾ ਬਣ ਚੁੱਕਾ ਹੈ। ਇਹ ਸਮਾਜ ਵਿੱਚ ਮਹੱਤਵਪੂਰਨ ‘ਲੋੜ’ ਜਾਂ ਸੰਦ ਦੀ ਤਰ੍ਹਾ ਵਰਤਿਆ ਜਾਂਦਾ ਹੈ। ਹਰ ਇੱਕ ਛੋਟੇਅਤੇ ਵੱਡੇ ਕੰਮ ਵਿੱਚ ‘ਮੋਬਾਇਲ’ ਦੀ ਵਰਤੋਂ ਕੀਤੀ ਜਾਂਦੀ ਹੈ। ਆਧੁਨਿਕ ਯੁੱਗ ਵਿੱਚ ਮੋਬਾਇਲ ਉਪਰ ਇੰਟਰਨੈੱਟ ਦੀ ਸਹੂਲਤ ਵੱਧਣ ਕਾਰਨ ਇਸ ਦੀ ਖਰੀਦਦਾਰੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਹੈ। ਇਸ ਵਿੱਚ ਸੰਗੀਤ, ਵੀਡੀਓ, ਗੇਮਾਂ, ਆਦਿ ਮਨੋਰੰਜਨ ਦੀਆਂ ਸਹੂਲਤਾਂ ਹੋਣ ਕਰਕੇ ਇਹ ਪਾਪੂਲਰ ਸੱਭਿਆਚਾਰ ਦਾ ਸੋਮਾ ਬਣ ਗਿਆ ਹੈ।

‘ਤੋਹਫਿਆਂ’ ਦਾ ਸੰਬੰਧ ਪਾਪੂਲਰ ਸੱਭਿਆਚਾਰ ਵਿੱਚ

[ਸੋਧੋ]

ਪਾਪੂਲਰ ਸੱਭਿਆਚਾਰ ਵਿੱਚ ‘ਤੋਹਫਿਆਂ’ ਨਾਲ ਵੀ ਜੁੜਿਆ ਹੋਇਆ ਹੈ। ਤੋਹਫਿਆਂ ਦਾ ਲੈਣ-ਦੇਣ ਭਾਵੇਂ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਪਾਪੂਲਰ ਸੱਭਿਆਚਾਰ ਤਹਿਤ ਤੋਹਫਿਆਂ ਨੇ ਉੱਚ ਵਰਗ ਤੋਂ ਛੁੱਟ ਮੱਧ ਵਰਗ ਹੈ ਤੇ ਨਿਮਨ ਵਰਗ ਵਿੱਚ ਆਪਣੇ ਵਿਸ਼ੇਸ਼ ਸਥਾਨ ਬਣਾਈ ਹੈ। ਇਹ ਸਭਿਆਚਾਰ ਪੂੰਜੀਵਾਦੀ ਪ੍ਰਕਿਰਿਆ ਨੇ ਮਜ਼ਬੂਤ ਕਰਦਾ ਹੈ। ਵਿਅਕਤੀਗਤ, ਆਜਾਦੀ, ਸੁਤੰਤਰਤਾ, ਆਨੰਦ, ਸੁੱਖ ਇਸ ਦੇ ਸਕਾਰਤਮਕ ਪਹਿਲੂ ਹਨ।[6]

ਪਾਪੂਲਰ ਸੱਭਿਆਚਾਰ ਦਾ ਮੁੱਖ ਹਿੱਸਾ ਮੈਗਜ਼ੀਨ

[ਸੋਧੋ]

ਮੈਗਜ਼ੀਨ ਆਰੰਭ ਤੋਂ ਪਾਪੂਲਰ ਸੱਭਿਆਚਾਰ ਦਾ ਮੁੱਖ ਹਿਸਾ ਰਿਹਾ ਹੈ। ਪਾਪੂਲਰ ਮੈਗਜ਼ੀਨ, ਨਿਰੰਤਰ ਪ੍ਰਕਾਸ਼ਨਾਵਾਂ ਕਰਦੇ ਰਹੇ ਹਨ। ਜਿਸ ਦੇ ਅਧੀਨ ਵਿਭਿੰਨ ਲੇਖ ਵਿਸ਼ੇਸ਼ਤਾਵਾਂ ਆਦਿ ਸ਼ਾਮਿਲ ਹੁੰਦਾ ਹੈ। ਮੈਗਜ਼ੀਨ ਨਿਸ਼ਚਿਤ ਵਿਸ਼ੇ ਸ਼ੌਂਕ, ਪਸੰਦ ਨਾਲ ਜੁੜੇ ਹੁੰਦੇ ਹਨ। ਮੈਗਜ਼ੀਨਾਂ ਨੂੰ ਲੋਕ ਬਹੁਗਿਣਤੀ ਵਿੱਚ ਪੜ੍ਹਦੇ ਅਤੇ ਖਰੀਦਦੇ ਹਨ। ਇਸ ਤਰ੍ਹਾਂ ਅਖਬਾਰਾਂ ਦਾ ਵੀ ਪਾਪੂਲਰ ਸੱਭਿਆਚਾਰ ਵਿੱਚ ਅਹਿਮ ਰੋਲ ਹੈ। ਅਖਬਾਰ ਹਰ ਰੋਜ਼ ਲੋਕ ਘਰਾਂ ਵਿੱਚ ਪੜ੍ਹਦੇ ਹਨ। ਇਹ ਵੀ ਹਰ ਵਰਗ ਦੀ ਜਾਣਕਾਰੀ ਤੋਂ ਇਲਾਵਾ ਆਨੰਦ ਦਿੰਦੇ ਹਨ। ਅਖਬਾਰਾਂ ਵਿੱਚ ਬਹੁਤ ਸਾਰੀਆਂ ਖਬਰਾਂ ਜਿਵੇਂ ਖੇਡ ਜਗਤ, ਰਾਸ਼ਟਰੀ ਅੰਤਰਰਾਸ਼ਟਰੀ ਖਬਰਾਂ, ਫਿਲਮੀ ਖਬਰਾਂ, ਮੰਨੋਰੰਜਨ ਜਗਤ ਆਦਿ ਦਾ ਵਰਣਨ ਕੀਤਾ ਜਾਂਦਾ ਹੈ। ਅਖਬਾਰਾਂ ਦੀਆਂ ਕਿਸਮਾਂ ਜਿਵੇਂ: ਦ ਟਾਇਮਸ ਆਫ ਇੰਡੀਆ, ਦੈਨਿਕ ਭਾਸਕਰ, ਹਿੰਦੁਸਤਾਨ, ਅਮਰ ਉਜਾਲਾ ਆਦਿ। ਪਾਪੂਲਰ ਪੁਸਤਕਾਂ ਵਿੱਚ ਕਾਪੀਆਂ ਦੀ ਵਿਕਣ ਦੀ ਗਿਣਤੀ 100 ਮਿਲੀਅਨ ਹੈ।

ਪਾਪੂਲਰ ਸੱਭਿਆਚਾਰ ਤੇ ਖਾਣ-ਪੀਣ

[ਸੋਧੋ]

ਖਾਣ ਪੀਣ,ਪਹਿਨਣ, ਖੇਡ ਆਦਿ ਹਰ ਚੀਜ਼ ਉਦਯੋਗ ਅਤੇ ਮੰਡੀ ਨਾਲ ਸੰਬੰਧਿਤ ਹੋ ਜਾਂਦੀ ਹੈ। ਮੀਡੀਆ ਪੈਦਾ ਕੀਤੀਆਂ ਚੀਜਾਂ ਨੂੰ ਸਿੱਧੇ ਤੌਰ 'ਤੇ ਮਨੁੱਖ ਦੀ ‘ਲੋੜ’ ਵਿੱਚ ‘ਤਬਦੀਲ’ ਕਰ ਦੇਂਦਾ ਹੈ।

ਪਾਪੂਲਰ ਕਲਚਰ ਵਿੱਚ ਸਿਰਜਨਾਵਾਂ

[ਸੋਧੋ]

ਉਤਪਾਦਕ ਵਪਾਰੀ।

ਫਾਰਮੂਲਾ, ਮਸ਼ੀਨ, ਤਕਨੀਕ, ਕਿਰਤੀ।

ਵਸਤੂ ਪਾਠ।

ਪਾਪੂਲਰ ਸੱਭਿਆਚਾਰ ਵਿੱਚ ਸੰਗੀਤ ਦਾ ਰੋਲ

[ਸੋਧੋ]

ਪਾਪੂਲਰ ਸੱਭਿਆਚਾਰ ਵਿੱਚ ਸੰਗੀਤ ਦਾ ਅਹਿਮ ਰੋਲ ਹੈ। ਡੇਵ ਰਮਲ ਅਨੁਸਾਰ ਸਧਾਰਨ ਅਰਥਾਂ ਵਿੱਚ ਪਾਪੂਲਰ ਸੰਗੀਤ ਤੋਂ ਭਾਵ ਬਹੁਗਿਣਤੀ ਵਿੱਚ ਲੋਕਾਂ ਦੁਆਰਾ ਵੱਡੀ ਪੱਧਰ ਤੇ ਸੁਣਨ ਤੇ ਗ੍ਰਹਿਣ ਕੀਤੇ ਜਾਣ ਤੋਂ ਹੈ।

ਇਹ ਕਲਾਸਕੀ ਤੇ ਲੋਕ ਸੰਗੀਤ ਤੋਂ ਵੱਖਰਾ ਹੈ। ਇਹ ਜਨਸੰਖਿਆ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।

ਪਾਪੂਲਰ ਸੰਗੀਤ ਦੀਆਂ ਕਿਸਮਾਂ

[ਸੋਧੋ]

Rock, Rap, Rock N Roll, Jazz, Soul ਆਦਿ ਸ਼ਾਮਿਲ ਹਨ।

ਇਸ ਤਰ੍ਹਾਂ ਆਮ ਜਨਤਾ ਇਸ ਸੱਭਿਆਚਾਰ ਵਿੱਚ ਆਪਣੇ ਅਰਥ ਬਣਾਉਣ ਦੀ ਥਾਂ ਉਪਰ ਬੁਰਜੁਆਵਾਦ ਨੂੰ ਬੜਾਵਾ ਦੇਣ ਵਾਲਾ ਸੱਭਿਆਚਾਰ ਕਹਿ ਸਕਦੇ ਹਾਂ। ਇਹ ਇੱਕ ਕਿਸਮ ਦਾ ਪੂੰਜੀਵਾਦੀ ਸੱਭਿਆਚਾਰ ਹੈ। ਜਿਸ ਦਾ ਮਨੁਾਫਾ, ਚਲਾਕੀ ਜੁਗਤ ਵਰਗ ਪੱਖ ਤੋਂ ਵਧੇਰੇ ਕਾਰਜਸ਼ੀਲ ਰਹਿੰਦੇ ਹਨ। ਇਹ ਸੱਭਿਆਚਾਰ ਅਸ਼ੁੱਧ ਤੇ ਸ਼ੋਰ ਮਚਾਉਣ ਵਾਲਾ ਸੱਭਿਆਚਾਰ ਹੈ। ਪਾਪੂਲਰ ਸੱਭਿਆਚਾਰ ਨਕਲੀ ਅਤੇ ਸੁਪਨਮਈ ਸੰਸਾਰ ਦੀ ਸਿਰਜਣਾ ਕਰਦਾ ਹੈ।

ਇਸ ਪ੍ਰਕਾਰ ਪਾਪੂਲਰ ਸੱਭਿਆਚਾਰ ਬਹੁਅਰਥੀ, ਬਹੁਪਾਸਾਰੀ, ਦਾਵੰਤਵਾਤਮਕ ਹੋ ਕੇ ਨਿਬੜਦਾ ਹੈ।[7]

ਹਵਾਲੇ

[ਸੋਧੋ]
  1. ਸਿੰਘ, ਗੁਰਿੰਦਰਬੀਰ (2015). "ਹੁਣ ਮੈਗਜ਼ੀਨ". 30: 108, 109. {{cite journal}}: Cite journal requires |journal= (help)
  2. Fiske, John (1991). Understanding Popular.
  3. ਕੌਰ, ਡਾ. ਪਲਵਿੰਦਰ. ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਮੀਡੀਆ ਅੰਤਰ ਸੰਵਾਦ. ਚੰਡੀਗੜ੍ਹ: ਤਰਲੋਚਨ ਪਬਲੀਕੇਸ਼ਨਜ਼, ਚੰਡੀਗੜ੍ਹ. pp. 50, 51, 59–64. ISBN 978-81-7914-847-1.
  4. ਸਿੰਘ, ਨਿਵੇਦਿਤਾ. ਪੰਜਾਬ ਦਾ ਸੰਗੀਤ ਮੀਡੀਆ.
  5. ਬਰਾੜ, ਡਾ. ਰਾਜਿੰਦਰਪਾਲ. ਮੀਡੀਆ ਤੇ ਪੰਜਾਬੀ ਮੀਡੀਆ ਅੰਤਰ ਸੰਵਾਦ.
  6. ਕੌਰ, ਹਰਸਿਮਰਨ (2015). "ਹੁਣ ਮੈਗਜ਼ੀਨ". 30: 117, 118. {{cite journal}}: Cite journal requires |journal= (help)
  7. ਸਿੰਘ, ਗੁਰਿੰਦਰਜੀਤ (2015). "ਹੁਣ ਮੈਗਜ਼ੀਨ". 30: 110, 111. {{cite journal}}: Cite journal requires |journal= (help)