ਪਾਪੜੀ ਚਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਪੜੀ ਚਾਟ
ਪਾਪੜੀ ਚਾਟ
ਸਰੋਤ
ਇਲਾਕਾਭਾਰਤੀ ਉਪਮਹਾਂਦੀਪ
ਖਾਣੇ ਦਾ ਵੇਰਵਾ
ਖਾਣਾਪਰੰਪਰਾਗਤ ਫ਼ਾਸਟ ਫੂਡ ਅਤੇ ਸਟਰੀਟ ਫੂਡ
ਪਾਪੜੀ ਚਾਟ ਨਾਲ ਉਬਾਲੇ ਆਲੂ, ਪੁਦੀਨਾ ਚਟਨੀ, ਇਮਲੀ ਚਟਨੀ, ਅਤੇ ਦਹੀਂ
ਪਾਪੜੀ ਚਾਟ(ਸੱਜੇ) ਨਾਲ ਦਾਲ

ਪਾਪੜੀ ਚਾਟ ਇੱਕ ਪ੍ਰਸਿੱਧ ਰਵਾਇਤੀ ਫਾਸਟ ਫੂਡ ਅਤੇ ਪਕਵਾਨ ਹੈ ਜੋ ਕਿ ਭਾਰਤੀ ਉਪ-ਮਹਾਂਦੀਪ, ਖਾਸ ਕਰ ਕੇ ਉੱਤਰੀ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਬਹੁਤ ਮਸ਼ਹੂਰ ਹੈ।[1][2][3] ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਨੂੰ ਪਾਪੜੀ-ਚਾਟ ਆਖਦੇ ਹਨ।[1] 

ਅਮਰੀਕਾ ਵਿੱਚ ਕੁਝ ਰੈਸਟੋਰਟ ਇਸ ਪਕਵਾਨ ਨੂੰ ਰਵਾਇਤੀ ਪਕਵਾਨ ਦੇ ਤੌਰ ਉੱਤੇ ਦਿੰਦੇ ਹਨ।[4][5]

ਤਿਆਰੀ[ਸੋਧੋ]

ਪਾਪੜੀ ਚਾਟ ਨੂੰ ਗੁੰਨੇ ਹੋਏ ਆਟੇ ਨੂੰ ਆਕਾਰ ਦੇ ਕੇ ਤਲ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇਸਨੂੰ ਉਬਲੇ ਹੋਏ ਆਲੂ, ਮਟਰ, ਦਹੀਂ, ਅਤੇ ਇਮਲੀ ਦੀ ਚਟਨੀ[1][6] ਨਾਲ ਮਿਲਾ ਕੇ ਖਾਇਆ ਜਾਂਦਾ ਹੈ। ਇਸਦੇ ਉਪਰ ਚਾਟ ਮਸਾਲਾ ਅਤੇ ਸੇਵ ਪਾਕੇ ਇਸਨੂੰ ਸਜਾ ਦਿੱਤਾ ਜਾਂਦਾ ਹੈ।[1][7] ਪਾਪੜੀ ਨੂੰ ਆਟੇ, ਘੀ, ਤੇਲ, ਪੁਦੀਨਾ, ਅਤੇ ਦੂਜੇ ਮਸਾਲੇ ਪਾਕੇ ਇਸਦਾ ਆਟਾ ਗੁੰਨਿਆ ਜਾਂਦਾ ਹੈ।[8][9] ਕਈ ਵਾਰ ਇਸ ਵਿੱਚ ਪੁਦੀਨਾ[6], ਧਨੀਆ[10] ਅਤੇ ਮਸਾਲੇ[11] ਵੀ ਵਰਤੇ ਜਾਂਦੇ ਹਨ। ਇਸਦਾ ਸਵਾਦ ਮੀਠਾ, ਖੱਟਾ, ਅਤੇ ਮਸਾਲੇਦਾਰ ਹੁੰਦਾ। ਇਸਦਾ ਕਰੀਮੀ ਅਤੇ ਕੁਰਕੁਰਾ ਟੈਕਸਟ ਹੁੰਦਾ ਹੈ।[1][6]

ਨਿਰੁਕਤੀ[ਸੋਧੋ]

ਪਾਪੜੀ ਪਾਪੜ ਦੀ ਬਨਾਵਟ ਤਰਾਂ ਹੁੰਦੀ ਹੈ ਅਤੇ ਚਾਟ ਸੰਸਕ੍ਰਿਤ ਦੇ ਸ਼ਬਦ ਤੋਂ ਲਿੱਤਾ ਗਿਆ ਹੈ ਜਿਸਦਾ ਅਰਥ ਹੈ "ਚੱਟਣਾ", ਮਤਲਬ ਉਂਗਲੀ ਨਾਲ ਚੱਟ ਕੇ ਇੱਕ ਅਵਾਜ਼ ਨੂੰ ਦਰਸ਼ਾਉਣਾ - ਜੋ ਕੀ ਬਹੁਤ ਸਾਰੇ ਫਾਸਟ ਫੂਡ ਅਤੇ ਸਨੈਕ ਦੇ ਲਈ ਵਰਤਿਆ ਜਾਂਦਾ ਹੈ। ਹਿੰਦੀ ਵਿੱਚ ਚਾਟ ਦਾ ਮਤਲਬ ਗਾੜ੍ਹੀ ਕਰੀਮ ਹੈ।[1] ਇਹ ਸ਼ਬਦ ਬਹੁਤ ਸਾਰੇ ਪਕਵਾਨਾਂ ਦੇ ਲਈ ਭਾਰਤ ਵਿੱਚ ਵਰਤਿਆ ਜਾਂਦਾ ਹੈ।[1]

ਪਾਪੜੀ ਦੀ ਇੱਕ ਵਿਧੀ, ਮਾਨਾਸੋਲਾਸਾ ਵਿੱਚ ਦੱਸੀ ਗਈ ਹੈ, ਜੋ ਕੀ ਸੋਮਸ਼ਵਾਰਾ ਦੁਆਰਾ ਇੱਕਠੀ ਕਿੱਤੀ ਗਿਆ, ਸੰਸਕ੍ਰਿਤ ਦਾ ਗਿਆਨਕੋਸ਼ ਹੈ। ਸੋਮਸ਼ਵਾਰਾ ਅੱਜ ਦੇ ਕਰਨਾਟਕ ਰਾਜ ਦੀ ਹਕੂਮਤ ਦਾ ਸਰਤਾਜ ਸੀ।[12]

ਪੁਦੀਨੇ ਦੀ ਚਟਨੀ[ਸੋਧੋ]

ਪੁਦੀਨੇ ਦੀ ਚਟਨੀ ਲਈ ਪਹਿਲਾਂ ਉਬਲਦੇ ਪਾਣੀ ਵਿੱਚ, ਪੁਦੀਨਾ ਅਤੇ ਧਨੀਆ ਪਾ ਦੋ ਅਤੇ ਫੇਰ ਧੋਕੇ ਇੰਨਾਂ ਨੂੰ ਕੱਟ ਲੋ। ਫੇਰ ਬਲੈਨਡਰ ਨਾਲ ਇੰਨਾ ਦਾ ਮਿਸ਼ਰਣ ਬਣਾ ਲੋ। ਹੁਣ ਸਵਾਦ ਲਈ ਨਮਕ, ਮਿਰਚ ਪਾਕੇ ਮਿਲਾ ਦੋ। ਇਸਨੂੰ 2-3 ਦਿਨ ਲਈ ਫਰਿਜ਼ ਵਿੱਚ ਰੱਖ ਦੋ। [13]

ਗਲੀ ਭੋਜਨ[ਸੋਧੋ]

ਪਾਪੜੀ ਚਾਟ ਨੂੰ ਭਾਰਤ ਵਿੱਚ ਅਕਸਰ ਰੇੜੀਆਂ ਅਤੇ ਦੁਕਾਨਾਂ ਤੇ ਖਾਇਆ ਜਾਂਦਾ ਹੈ। ਭਾਰਤ ਵਿੱਚ ਬਾਕੀ ਖੇਤਰਾਂ ਦੇ ਮਾਮਲੇ ਇਸਨੂੰ ਉੱਤਰੀ ਭਾਰਤ ਵਿੱਚ ਜ਼ਿਆਦਾ ਸੇਵਨ ਕਿੱਤਾ ਜਾਂਦਾ ਹੈ। 

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 Pathak, A. (2015). Secrets From My Indian Family Kitchen. Octopus Books. p. Pt-46. ISBN 978-1-78472-027-8. / Pathak, Anjali (March 22, 2015). "The foodie traveller … in Mumbai, India". the Guardian. Retrieved November 11, 2015.
  2. Fodor's Travel Publications, I. (2008). India. Fodor's India. Fodor's Travel Publications. p. 76. ISBN 978-1-4000-1912-0.
  3. "Ramazan Radar Chaat up a storm". The Express Tribune. June 25, 2015. Retrieved November 11, 2015.
  4. Allen., Jessica (July 1, 1987). "5 Best Restaurants For Chaat In New York City". CBS New York. Retrieved November 11, 2015.
  5. Galarneau, Andrew Z. (May 6, 2015). "Dosas steal the show at Chennai Express". Gusto. Retrieved November 11, 2015.[permanent dead link]
  6. 6.0 6.1 6.2 Robertson, R. (2014). Robin Robertson's Vegan Without Borders. Andrews McMeel Publishing, LLC. p. 195. ISBN 978-1-4494-6133-1.
  7. World, E.Y.; Siciliano-Rosen, L.; Rosen, S. (2014). Delhi Food and Travel Guide: The inside scoop on the best North Indian foods in Delhi. 107. Eat Your World. p. Pt-25.
  8. Gopal, G. (2007). Delicious Dishes (Vegetarian). Sura Books. p. Pt-59. ISBN 978-81-7478-460-5.
  9. "Delhi Food and Travel Guide". Retrieved 1 January 2015.
  10. Gordon, James (October 1, 2012). "38: Papri Chaat at Jay Bharat". L.A. Weekly. Retrieved November 11, 2015.
  11. Batra, N. (2011). 1,000 Indian Recipes. 1,000 Recipes. Houghton Mifflin Harcourt. pp. 48–49. ISBN 978-0-544-18910-2.
  12. K.T. Achaya (2003). The Story of Our Food. Universities Press. p. 85. ISBN 978-81-7371-293-7.
  13. K.T. Achaya (2003). The Story of Our Food. Universities Press. p. 85. ISBN 978-81-7371-293-7.

ਬਾਹਰੀ ਲਿੰਕ[ਸੋਧੋ]

  • Papri chaat ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ