ਪਾਰਥੇਨੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

Coordinates: 37°58′17″N 23°43′36″E / 37.9715°N 23.7267°E / 37.9715; 23.7267

ਪਾਰਥੇਨੋਨ
Παρθενών (ਯੂਨਾਨੀ)
The Parthenon in Athens.jpg
ਪਾਰਥੇਨੋਨ
ਆਮ ਜਾਣਕਾਰੀ
ਕਿਸਮ ਯੂਨਾਨੀ ਮੰਦਿਰ
ਆਰਕੀਟੈਕਚਰ ਸ਼ੈਲੀ ਸ਼ਾਸਤਰੀ ਰਾਜਗੀਰੀ
ਸਥਿਤੀ ਏਥੇਂਸ, ਯੂਨਾਨ
ਰਾਸ਼ਟਰਪਤੀ(ਹੁਣ) ਅਜਾਇਬਘਰ
ਨਿਰਮਾਣ ਆਰੰਭ 447 BC[1][2]
ਮੁਕੰਮਲ 438 BC[1][2]
Destroyed ਅੰਸ਼ਕ ਰੂਪ ਨਾਲ 26 ਸਤੰਬਰ 1687 ਨੁੰ
ਮਾਲਕ ਯੂਨਾਨ ਸਰਕਾਰ
ਉਚਾਈ 13.72 m (45.0 ft)
ਤਕਨੀਕੀ ਵੇਰਵੇ
Size 69.5 by 30.9 m (228 by 101 ft)
Other dimensions ਸੇਲ: 29.8 by 19.2 m (98 by 63 ft)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟ ਇਕਤੀਨੋਸ, ਕੱਲਿਕਰਤੇਸ
Other designers ਫਿਦੀਅਸ (ਮੂਰਤੀਕਾਰ)
ਰਾਤ ਵੇਲੇ ਦਾ ਨਜ਼ਾਰਾ

ਪਾਰਥੇਨਨ (ਯੂਨਾਨੀ: Παρθενών) ਯੂਨਾਨ ਦਾ ਪ੍ਰਾਚੀਨ ਇਤਿਹਾਸਕ ਮੰਦਰ ਹੈ। ਇਹ ਯੂਨਾਨ ਦੀ ਰਾਜਧਾਨੀ ਏਥੇਂਸ ਵਿਖੇ ਅਥੀਨਿਆਨ ਏਕਰੋਪੋਲਿਸ ਨਾਂਅ ਦੇ ਇੱਕ ਪਹਾੜੀ ਕਿਲ੍ਹੇ ਉੱਤੇ ਬਣਾਇਆ ਗਿਆ ਹੈ। ਪ੍ਰਾਚੀਨ ਯੂਨਾਨ ਦੀ ਇੱਕ ਦੇਵੀ ਏਥੇਨਾ ਨੂੰ ਸਮਰਪਤ ਹੈ, ਇਹ ਦੇਵੀ ਹਿੰਦੂ ਦੇਵੀ ਸਰਸਵਤੀ ਵਾਂਗ ਕਲਾ ਅਤੇ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ।ਇਸ ਦੇਵੀ ਨੂੰ ਏਥੇਂਸ ਦੇ ਲੋਕ ਆਪਣੇ ਰੱਖਿਅਕ ਦੇਵਤਾ ਮੰਨਦੇ ਸਨ। ਅਥੀਨਿਆਨ ਸਾਮਰਾਜ ਆਪਣੀ ਸ਼ਕਤੀ ਦੀ ਉੱਚਾਈ ਉੱਤੇ ਸੀ, ਉਸ ਕਾਲ ਵਿੱਚ ਇਸ ਦੀ ਉਸਾਰੀ 447 ਈਸਾ ਪੂਰਵ ਵਿੱਚ ਸ਼ੁਰੂ ਹੋਈ|ਇਸ ਇਮਾਰਤ ਨੂੰ ਸ਼ਿਂਘਾਰਣ ਦਾ ਕੰਮ 432 ਈਸਾ ਪੂਰਵ ਤੱਕ ਜਾਰੀ ਰਿਹਾ, ਭਾਵੇਂ ਇਹ 438 ਈ . ਪੂ . ਵਿੱਚ ਪੂਰਾ ਕੀਤਾ ਗਿਆ। ਇਹ ਪ੍ਰਾਚੀਨ ਯੂਨਾਨ ਦੀ ਸਭ ਤੋਂ ਮਹੱਤਵਪੂਰਣ ਮੌਜੂਦ ਇਮਾਰਤ ਹੈ।ਪਾਰਥੇਨਨ ਪ੍ਰਾਚੀਨ ਗਰੀਸ ਜਾਂਨੀ ਯੂਨਾਨ,ਅਥੀਨਿਆਨ ਲੋਕਤੰਤਰ,ਪੱਛਮੀ ਸਭਿਅਤਾ ਦੇ ਇੱਕ ਸਥਾਈ ਪ੍ਰਤੀਕ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ।

ਨਾਂਅ ਦੀ ਪਿਛੋਕੜ[ਸੋਧੋ]

ਨਾਂਅ ਪਿਛੇ ਵਿਦਵਾਨ ਇੱਕ ਮਤ ਨਹੀਂ ਹਨ। ਕੁਝ ਮੁਤਾਬਿਕ ਇਸ ਦਾ ਨਾਂਅ ਯੂਨਾਨੀ ਸ਼ਬਦ παρθενών (ਪਾਰਥੇਨੋਨ) ਤੋਂ ਬਣਿਆ ਹੈ ਜਿਸਦਾ ਅਰਥ 'ਕੁਆਰੀ ਕੁੜੀਆਂ ਦੇ ਘਰ' ਤੋਂ ਹੈ। ਕਈਆਂ ਮੁਤਾਬਿਕ ਇਸ ਦਾ ਤਾਅੱਲਕ਼ 'ਕੁਆਰੀ ਦੇਵੀ ' ਅਰਥਾਤ ਏਥੀਨਾ ਦੇਵੀ ਨਾਲ ਹੈ।ਪ੍ਰਾਚੀਨ ਯੂਨਾਨੀ ਲੇਖਕ ਪਲੂਟਾਰਕ ਇਸਨੁੰ Hekatompedon Parthenon ਜਾਂਨੀ ਹੇਕਾਟੋਮਪੇਡੋਨ ਪਾਰਥੇਨੋਨ ਸੱਦਦਾ ਸੀ|

ਕਾਰਜ[ਸੋਧੋ]

ਜਿਵੇਂ ਕਿ ਨਾਂਅ ਦੱਸਦਾ ਹੈ ਇਸ ਦਾ ਕੰਮ ਇੱਕ ਮੰਦਰ ਵਜੋਂ ਹੀ ਮੰਨਿਆ ਜਾਂਦਾ ਹੈ। ਫੇਰ ਵੀ ਪੂਜਾ ਲਈ ਪੁਜਾਰੀਆਂ,ਵੇਦਿਕਾ ਦੇ ਸੰਬੰਧ ਫਿਦੀਆਸ ਦੀ ਬਣਾਈ ਮੂਰਤੀ ਨਾਲ ਤਾਂ ਘੱਟ ਹੀ ਮਿਲਦੇ ਹਨ।[3][4] ਪ੍ਰਾਚੀਨ ਇਤਿਹਾਸਕਾਰ ਥਊਸੀਸਾਈਡੇਜ ਨੇ ਯੂਨਾਨੀ ਹਾਕ਼ਮ ਪੇਰਾਕਲੀਜ ਦੇ ਹਵਾਲੇ ਨਾਲ ਇੱਕ ਸੋਨੇ ਦੇ ਭੰਡਾਰ ਬੁੱਤ ਬਾਰੇ ਕਿਹਾ ਹੈ "ਇਹ ਖਾਲਿਸ 14 ਸੋਨੇ ਦੇ ਟੇਲੇਂਟ ਦਾ ਸੀ ਤੇ ਹਟਾਇਆ ਵੀ ਜਾ ਸਕਦਾ ਸੀ"|

ਮੁੱਢਲਾ ਇਤਿਹਾਸ[ਸੋਧੋ]

ਪੁਰਾਣਾ ਪਾਰਥੇਨੋਨ[ਸੋਧੋ]

ਨਿਰਮਾਣ ਦੀ ਪਹਿਲੀ ਸ਼ੁਰੁਆਤ ਮੈਰਾਥਨ ਯੁੱਦ(ਸਮਾਂ 490–488 ਈ.ਪੂ.) ਦੇ ਥੋੜੇ ਚਿਰ ਮਗਰੋਂ ਸ਼ੁਰੂ ਹੋਇਆ|ਇਹ ਚੂਨੇ ਪਥਰ ਤੇ ਸੀ| 480 ਈ.ਪੂ. ਫ਼ਾਰਸੀ ਹਮਲੇ ਵੇਲੇ ਇਹ ਉਸਾਰੀ ਅਧੀਨ ਸੀ|

ਏਕਰੋਪੋਲੀਸ ਪਹਾੜੀ ਕਿਲ੍ਹੇ ਤੇ ਦਿਸਦਾ ਪਾਰਥੇਨੋਨ

ਅਜੋਕਾ ਪਾਰਥੇਨੋਨ[ਸੋਧੋ]

ਜਦ ਅੱਧ-5 ਸਦੀ ਈ.ਪੂ. ਵਿੱਚ ਅਥੇਨੀ ਏਕਰੋਪੋਲਿਸ 'ਏਥੇਨੀਅਨ' ਸੰਘ ਦਾ ਕੇਂਦਰ ਬਣ ਗਿਆ ਹੈ ਅਤੇ ਏਥੇਂਸ ਦੇ ਮਹਾਨ ਸੱਭਿਆਚਾਰਕ ਮਰਕਜ਼ ਸੀ| ਇਸ ਵੇਲੇ ਮਹਾਨ ਯੂਨਾਨੀ ਸ਼ਾਸਕ ਪੇਰਾਕਲੀਜ਼ ਨੇ ਨਵੀਂਆਂ- ਨਵੀਆਂ ਇਮਾਰਤਾਂ ਬਣਵਾਈਆਂ| ਏਕਰੋਪੋਲੀਸ ਭਾਵ ਕਿਲ੍ਹੇ ਦੇ ਉੱਤੇ ਅੱਜ ਵੀ ਦਿਸਣ ਵਾਲੀਆਂ ਸਭ ਤੋਂ ਅਹਿਮ ਇਮਾਰਤਾਂ ਪਾਰਥੇਨੋਨ,ਪ੍ਰੋਪਿਲਾਇਆ,ਇਰੇਕਥੇਨੀਓਨ ਅਤੇ ਏਥਿਨਾ ਨਾਈਕੇ ਮੰਦਰ ਹਨ |

ਬ੍ਰਿਟੇਨ ਦੇ ਅਜਾਇਬਘਰ ਵਿਖੇ ਪਾਰਥੇਨੋਨ ਦੀਆਂ ਮੂਰਤੀਆਂ

ਪਾਰਥੇਨੋਨ ਮਹਾਨ ਕਲਾਕਾਰ ਫੀਦੀਆਸ ਦੀ ਨਿਗਰਾਨੀ ਵਿੱਚ ਬਣਾਇਆ ਗਿਆ, ਜੋਕਿ ਮੂਰਤੀਆਂ ਬਨਾਉਣ ਲਈ ਵੀ ਜਿੰਮੇਵਾਰ ਸੀ| 447 ਈ.ਪੂ. ਵਿੱਚ ਵਾਸਤੂਕਾਰ ਇਕਤੀਨੋਸ ਅਤੇ ਕੈਲੀਕ੍ਰੇਟਸ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਮਾਰਤ ਅਖੀਰ 432 ਈ.ਪੂ. ਵਿੱਚ ਪੂਰੀ ਹੋਈ,ਭਾਵੇਂ ਸ਼ਿੰਘਾਰ ਦਾ ਕੰਮ 431 ਤੱਕ ਤੁਰਿਆ ਰਿਹਾ|[5]

ਉਸਾਰੀ ਕਲਾ[ਸੋਧੋ]

ਪਾਰਥੇਨੋਨ IONIC (ਆਓਨਿਕ) ਖਾਸੀਅਤਾਂ ਵਾਲਾ ਇੱਕ peripteral octastyle Doric (ਪੇਰੀਪਟੇਰਲ ਓਕਟਾਸ਼ੈਲੀ ਡੋਰੀਕ: ਇੱਕ ਯੂਨਾਨੀ ਨਿਰਮਾਣ ਸ਼ੈਲੀ) ਮੰਦਰ ਹੈ।

ਪਾਰਥੇਨੋਨ ਦੇ ਪਛਮੀ ਮੇਟੋਪੇਸ ਨਾਂਅ ਦੀ ਬਣਤਰ

ਮੂਰਤੀ ਕਲਾ[ਸੋਧੋ]

ਬ੍ਰਿਟੇਨ ਦੇ ਅਜਾਇਬਘਰ ਵਿੱਚ ਪਾਰਥੇਨੋਨ ਦੀਆਂ ਕੁਝ ਮੂਰਤੀਆਂ

ਦੇਵੀ ਏਥੀਨਾ ਦੀ ਮੂਰਤੀ ਮਹਾਨ ਮੂਰਤੀਕਾਰ ਫੀਦੀਆਸ ਨੇ ਬਣਾਈ ਹੈ।[6]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 Parthenon. Academic.reed.edu. Retrieved on 2013-09-04.
  2. 2.0 2.1 The Parthenon. Ancientgreece.com. Retrieved on 2013-09-04.
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Deacy-11
  4. Burkert, Greek Religion, Blackwell, 1985, p.143.
  5. P. Kavvadis, G. Kawerau, Die Ausgabung der Acropolis vom Jahre 1885 bis zum Jahre 1890, 1906
  6. {{cite web|url=http://www.ellopos.net/elpenor/greek-texts/ancient-greece/history-of-ancient-greek-art-12.asp |title=Tarbell, F.B. ''A History of Ancient Greek Art''. (online book) |publisher=Ellopos.net |accessdate=18 April 2009}

ਬਾਹਰੀ ਕੜੀਆਂ[ਸੋਧੋ]