ਸਰਸਵਤੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਮਾ:ਗਿਆਨਸੰਦੂਕ ਹਿੰਦੂ ਦੇਵੀ ਦੇਵਤਾ

ਸਰਸ੍ਵਤੀ, ਸੁਰਸਤੀ ਕਿ ਸਰਸੁਤੀ (ਸੰਸਕ੍ਰਿਤ: सरस्वती देवी) ਹਿੰਦੂ ਧਰਮ ਦੀਆਂ ਮੁੱਖ ਦੇਵੀਆਂ ਵਿੱਚੋਂ ਇੱਕ ਹੈ। ਰਿਗਵੇਦ ਵਿੱਚ ਦੇਵੀ ਸਰਸਵਤੀ ਨਦੀ ਦੀ ਦੇਵੀ ਸੀ। ਇਸ ਨਦੀ ਨੂੰ ਵੀ ਸਰਸਵਤੀ ਨਦੀ ਕਿਹਾ ਜਾਂਦਾ ਹੈ।

ਦੇਵੀ[ਸੋਧੋ]

ਸਰਸਵਤੀ ਨੂੰ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਵਿੱਚ ਚਿੰਤਨ, ਭਾਵਨਾ ਅਤੇ ਸੰਵੇਦਨਾ ਤਿੰਨਾਂ ਦਾ ਸੁਮੇਲ ਹੈ। ਬੀਣਾ ਸੰਗੀਤ ਦੀ, ਕਿਤਾਬ ਚਿੰਤਨ ਦੀ ਅਤੇ ਮੋਰ ਚਿਤਰ ਕਲਾ ਦੀ ਅਭਿਵਿਅਕਤੀ ਹੈ। ਲੋਕ ਚਰਚਾ ਵਿੱਚ ਸਰਸਵਤੀ ਨੂੰ ਸਿੱਖਿਆ ਦੀ ਦੇਵੀ ਮੰਨਿਆ ਗਿਆ ਹੈ। ਸਿੱਖਿਆ ਸੰਸਥਾਵਾਂ ਵਿੱਚ ਬਸੰਤ ਪੰਚਮੀ ਨੂੰ ਸਰਸਵਤੀ ਦਾ ਜਨਮ ਦਿਨ ਸਮਾਰੋਹ ਮਨਾਇਆ ਜਾਂਦਾ ਹੈ। ਪਸ਼ੁ ਨੂੰ ਮਨੁੱਖ ਬਣਾਉਣ ਦਾ - ਅੰਨ੍ਹੇ ਨੂੰ ਨੇਤਰ ਦੇਣ ਦਾ ਸਿਹਰਾ ਸਿੱਖਿਆ ਨੂੰ ਦਿੱਤਾ ਜਾਂਦਾ ਹੈ। ਚਿੰਤਨ ਨਾਲ ਮਨੁੱਖ ਬਣਦਾ ਹੈ। ਇਹ ਬੁੱਧੀ ਦਾ ਵਿਸ਼ਾ ਹੈ। ਪਦਾਰਥਕ ਖੁਸ਼ਹਾਲੀ ਦਾ ਸਿਹਰਾ ਬੌਧਿਕ ਬੁਲੰਦੀ ਨੂੰ ਦਿੱਤਾ ਜਾਣਾ ਅਤੇ ਉਸਨੂੰ ਸਰਸਵਤੀ ਦੀ ਕਿਰਪਾ ਮੰਨਿਆ ਜਾਣਾ ਉਚਿਤ ਵੀ ਹੈ। ਇਸ ਦੇ ਬਿਨਾਂ ਮਨੁੱਖ ਨੂੰ ਬਣਮਾਣਸਾਂ ਵਰਗਾ ਜੀਵਨ ਗੁਜ਼ਾਰਨਾ ਪੈਂਦਾ ਹੈ। ਸਿੱਖਿਆ ਅਤੇ ਬੌਧਿਕ ਵਿਕਾਸ ਦੀ ਲੋੜ ਆਮ ਲੋਕਾਂ ਨੂੰ ਸਮਝਾਉਣ ਲਈ ਸਰਸਵਤੀ ਪੂਜਾ ਦੀ ਪਰੰਪਰਾ ਹੈ।

ਦੰਦ ਕਥਾ[ਸੋਧੋ]

ਪੁਰਾਣਾ ਅਨੁਸਾਰ ਸਰਸਵਤੀ ਬ੍ਰਹਮਾ ਦੀ ਲੜਕੀ ਸੀ। ਇਸ ਦਾ ਰੂਪ ਇਓ ਦੱਸਿਆ ਹੈ:

ਚਿੱਟਾ ਰੰਗ, ਅੰਗ ਸਜੀਲੇ, ਮਥੇ ਉਪਰ ਚੰਦਰਮਾ,
ਹੱਥ ਵਿੱਚ ਵੀਣਾ, ਕੰਵਲ ਫੁਲ ਵਿੱਚ ਵਿਰਾਮਾਨ ॥

ਕਿਹਾ ਜਾਂਦਾ ਹੈ ਕਿ ਬ੍ਰਹਮਾ ਇਸ ਦੀ ਖ਼ੂਬਸੂਰਤੀ ਨੂੰ ਵੇਖ ਕੇ ਇਸ ਤੇ ਮੋਹਿਤ ਹੋ ਗਿਆ। ਇਸ ਨੇ ਆਪਣੇ ਆਪ ਨੂੰ ਬ੍ਰਹਮਾ ਤੋਂ ਛੁਪਾਣਾ ਚਾਹਿਆ। ਬ੍ਰਹਮਾ ਨੇ ਚਾਰ ਸਿਰ ਧਾਰਨ ਕਰ ਲਏ ਤਾਂ ਕਿ ਇਹ ਸੁਦੰਰੀ ਉਸ ਦੀ ਨਜ਼ਰ ਤੋਂ ਛਿਪ ਕੇ ਕਿਸੇ ਪਾਸੇ ਨਾ ਜਾ ਸਕੇ। ਅੰਤ ਨੂੰ ਤੰਗ ਆ ਕੇ ਜਦ ਸੁਰਸਤੀ ਉੱਪਰ ਆਕਾਸ਼ ਵਲ ਉੜ ਪਈ ਤਦ ਬ੍ਰਹਮਾ ਨੇ ਆਪਣਾ ਪੰਜਵਾਂ ਸਿਰ ਤਾਲੂ ਤੇ ਲਾ ਲਿਆ। ਇਸ ਦੀ ਇੰਨੀ ਗਿਰਾਵਟ ਨੂੰ ਵੇਖ ਸ਼ਿਵ ਜੀ ਨੂੰ ਕ੍ਰੋਧ ਆਇਆ, ਉਸ ਨੇ ਬ੍ਰਹਮਾ ਦੇ ਸਿਰ ਤੇ ਚਪੇੜ ਮਾਰੀ। ਹੱਥ ਸਿਰ ਨਾਲ ਚੰਬੜ ਗਿਆ। ਫਿਰ ਸ਼ਿਵ ਜੀ ਨੇ ਤ੍ਰਿਸੂਲ ਨਾਲ ਸਿਰ ਕੱਟ ਦਿੱਤਾ।

Immersion of an idol of Saraswati (Babughat Kolkata).jpg
Aum calligraphy Red.svg ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png