ਪਾਰਸਾ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਰਸਾ ਬੁਸ਼ਰਾ ਰਹਿਮਾਨ ਦੁਆਰਾ ਲਿਖਿਆ ਪਾਕਿਸਤਾਨੀ ਉਰਦੂ ਨਾਵਲ ਹੈ। ਇਹ ਸਮਾਜ ਵਿੱਚ ਔਰਤ ਦੀ ਮਰਦ ਦੇ ਅਨੁਸਾਰ ਹੀ ਜੀਓਣ ਦੀ ਰਵਾਇਤ ਨੂੰ ਪੇਸ਼ ਕਰਦਾ ਹੈ ਤੇ ਧਰਮ ਤੇ ਲੋਕਾਂ ਦੇ ਅੰਦਰਲੇ ਖੋਖਲੇਪਨ ਦਾ ਸਹਾਰਾ ਲੈਂਦਿਆਂ ਅੰਤ ਵਿੱਚ ਇੱਕ ਬਹੁਤ ਵੱਡਾ ਵਿਅੰਗ ਕਰ ਜਾਂਦਾ ਹੈ। ਇਸ ਨਾਵਲ ਨੂੰ ਟੀਵੀ ਡਰਾਮੇ ਦੇ ਰਾਹੀਂ ਵੀ ਲੋਕਾਂ ਤੱਕ ਪਹੁੰਚਾਇਆ ਗਿਆ ਜੋ ਕਿ ਇਸੇ ਨਾਂ ਤੇ ਹੀ ਸੀ।