ਪਾਲੀ ਖ਼ਾਦਿਮ
ਪਾਲੀ ਖ਼ਾਦਿਮ ਪੰਜਾਬੀ ਅਦਾਕਾਰ ਅਤੇ ਗ਼ਜ਼ਲਗੋ ਹੈ।[1]
ਪਾਲੀ ਖ਼ਾਦਿਮ ਅਹਿਮਦਗੜ੍ਹ ਸ਼ਹਿਰ ਦੇ ਭਾਈ ਵੀਰ ਸਿੰਘ ਨਗਰ ਵਿੱਚ ਵਸਦੇ ਪਿਤਾ ਭੁਪਿੰਦਰ ਸਿੰਘ ਤੇ ਮਾਤਾ ਜਸਵੀਰ ਕੌਰ ਦਾ ਪੁੱਤਰ ਅਤੇ ਉੱਘੇ ਗ਼ਜ਼ਲਗੋ ਡਾ. ਐੱਸ. ਤਰਸੇਮ ਜੀ ਦਾ ਲਾਡਲਾ ਸ਼ਗਿਰਦ ਹੈ। ਇਸਦਾ ਜਨਮ 12 ਫਰਵਰੀ 1982 ਨੂੰ ਹੋਇਆ। ਪਾਲੀ ਖ਼ਾਦਿਮ ਦਾ ਪੂਰਾ ਨਾਂ ਅੰਮ੍ਰਿਤਪਾਲ ਸਿੰਘ ਹੈ। ਬੀ.ਏ, ਪੀ.ਜੀ.ਡੀ.ਸੀ.ਏ ਅਤੇ ਐੱਮ.ਐੱਸ.ਸੀ ਅਤੇ ਐੱਮ.ਸੀ.ਏ ਕਰਨ ਤੋਂ ਬਾਅਦ ਪਾਲੀ ਸਰਕਾਰੀ ਸ.ਸ.ਸਕੂਲ ਪਿੰਡ ਛਪਾਰ ਵਿਖੇ ਬਤੌਰ ਕੰਪਿਊਟਰ ਅਧਿਆਪਕ ਵਜੋਂ ਆਪਣੀ ਸੇਵਾ ਨਿਭਾ ਰਿਹਾ ਹੈ।ਪਾਲੀ ਖ਼ਾਦਿਮ ਵੱਖ-ਵੱਖ ਸਾਹਿਤ ਸਭਾਵਾਂ ਨਾਲ ਜੁੜਿਆ ਹੋਇਆ ਹੈ ਇਸ ਤੋਂ ਇਲਾਵਾ ਪੰਜਾਬੀ ਦੇ ਕਈ ਅਖਬਾਰਾਂ ਵਿੱਚ ਉਸਦੀਆਂ ਗ਼ਜ਼ਲਾਂ ਅਤੇ ਵਿਚਾਰ ਛਪਦੇ ਰਹਿੰਦੇ ਹਨ।ਪਾਲੀ ਪੰਜਾਬੀ ਸਾਹਿਤ ਖ਼ੇਤਰ ਤੋਂ ਇਲਾਵਾ ਪੰਜਾਬੀ ਰੰਗ-ਮੰਚ ਵਿੱਚ ਵੀ ਆਪਣੀ ਅਹਿਮ ਭੂਮਿਕਾਵਾਂ ਨਿਭਾ ਚੁੱਕਾ ਹੈ।ਜਲੰਧਰ ਦੂਰਦਰਸ਼ਨ ਤੋਂ ਚਰਚਤਿ ਪ੍ਰੋਗਰਾਮ 'ਲਿਸ਼ਕਾਰਾ' ਵਿੱਚ ਸਕਿੱਟਾਂ ਤੋਂ ਇਲਾਵਾ ਦੂਰਦਰਸ਼ਨ ਤੋਂ ਚੱਲਦੇ ਸੀਰੀਅਲ 'ਮੈਂ ਗੂੰਗੀ ਨਹੀਂ' ਨਾਟਕ ਵਿੱਚ ਭੂਮਿਕਾ ਨਿਭਾ ਚੁੱਕਾ ਹੈ। ਪਾਲੀ ਖ਼ਾਦਿਮ ਕੋਰੀਓਗ੍ਰਾਫ਼ੀ, ਹਿਸਟਾਨਿਕਸ, ਸਕਿੱਟ, ਮਮਿੱਕਰੀ ਅਤੇ ਮਾਈਮ ਆਦਿ ਦਾ ਗਿਆਨ ਵੀ ਰੱਖਦਾ ਹੈ।
ਕਿਤਾਬਾਂ
[ਸੋਧੋ]- ਸਵੈ ਦੀ ਤਸਦੀਕ (ਗ਼ਜ਼ਲ ਸੰਗ੍ਰਹਿ)
- ਸਾਡੀ ਕਿਤਾਬ (ਬਾਲ ਪੁਸਤਕ)
ਬਾਹਰਲੇ ਲਿੰਕ
[ਸੋਧੋ]- https://www.youtube.com/watch?v=TGBmGPr6Jbg
- https://www.youtube.com/watch?v=YSVwPIIfLCQ
- https://www.youtube.com/watch?v=89NG17tLO7M
ਹਵਾਲੇ
[ਸੋਧੋ]- ↑ "ਪਾਲੀ ਖ਼ਾਦਿਮ ਪੰਜਾਬੀ ਕਵਿਤਾ". www.punjabi-kavita.com. Retrieved 2023-04-08.