ਪਾਲੀ ਚੰਦਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਲੀ ਚੰਦਰਾ ਦੁਬਈ, ਅਕਤੂਬਰ 2015 ਵਿੱਚ ਨਵੀਨਯਿਕਾ ਦੇ ਰੂਪ ਵਿੱਚ ਪ੍ਰਦਰਸ਼ਨ ਕਰਦਿਆਂ।

ਪਾਲੀ ਚੰਦਰਾ ( ਸ਼੍ਰੀਵਾਸਤਵ) ਇੱਕ ਕਥਕ ਡਾਂਸਰ, ਕੋਰੀਓਗ੍ਰਾਫਰ, ਸਿੱਖਿਆ ਸ਼ਾਸਤਰੀ, ਸਮਾਜ ਸੇਵੀ ਅਤੇ ਗੁਰੂਕੁਲ ਦੁਬਈ ਦੀ ਕਲਾਤਮਕ ਨਿਰਦੇਸ਼ਕ ਹੈ। ਉਸਨੇ [1] ਸਵਰਗੀ ਗੁਰੂ ਵਿਕਰਮ ਸਿੰਘ, [2] ਪੰਡਿਤ ਰਾਮ ਮੋਹਨ ਮਹਾਰਾਜ, [3] ਅਤੇ ਲਖਨਉ ਘਰਾਨੇ ਦੇ ਸ੍ਰੀਮਤੀ ਕਪਿਲਾ ਰਾਜ [4] ਤੋਂ ਕਲਾਸੀਕਲ ਕਥਕ ਦੀ ਸਿਖਲਾਈ ਲਈ ਸੀ। ਕਲਾਸੀਕਲ ਅਤੇ ਸਮਕਾਲੀ ਕਥਕ ਦੇ ਪ੍ਰਦਰਸ਼ਨਕਾਰੀ ਕਲਾਕਾਰ ਹੋਣ ਵਜੋਂ ਉਸਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਮਾਨਤਾ ਦਿੱਤੀ ਗਈ ਅਤੇ ਅਭਿਨਯਾ - ਕਲਾ ਦੀ ਸਮੀਖਿਆ ਵਿਚ ਕੁਸ਼ਲਤਾ ਅਤੇ ਮੁਹਾਰਤ ਹਾਸਲ ਕਰਨ ਵਾਲੇ ਕਲਾਕਾਰਾਂ ਨੂੰ ਦਿੱਤਾ ਜਾਣ ਵਾਲਾ ਲੱਛੂ ਮਹਾਰਾਜ ਅਵਾਰਡ ਨਾਲ ਨਵਾਜਿਆ ਗਿਆ। ਉਹ ਇੰਪੀਰੀਅਲ ਸੁਸਾਇਟੀ ਆਫ ਟੀਚਰਜ਼ ਆਫ ਡਾਂਸਿੰਗ ਦੀ ਕਮੇਟੀ ਮੈਂਬਰ ਹੈ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਦੀ ਇੱਕ ਗਰੇਡਡ ਮੈਂਬਰ [5] ਵੀ ਹੈ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

19 ਨਵੰਬਰ 1967 ਨੂੰ ਲਖਨਊ ਵਿਚ ਜਨਮੀ ਪਾਲੀ ਆਪਣੀ ਮਾਂ ਦੀ ਇੱਛਾ ਸਦਕਾ ਛੇ ਸਾਲ ਦੀ ਉਮਰ ਵਿਚ ਹੀ ਡਾਂਸ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਕਲਾਸੀਕਲ ਡਾਂਸਰ ਬਣ ਗਈ, ਉਸਦੀ ਮਾਂ ਖੁਦ ਡਾਂਸ ਸਿੱਖਣਾ ਚਾਹੁੰਦੀ ਸੀ, ਪਰ ਉਸਨੂੰ ਇਜ਼ਾਜਤ ਨਹੀਂ ਮਿਲੀ ਸੀ। [6] ਉਸਨੇ ਗੁਰੂ ਵਿਕਰਮ ਸਿੰਘ, [7] ਅਧੀਨ ਸੰਗੀਤ ਨਾਟਕ ਅਕਾਦਮੀ, ਕਥਕ ਕੇਂਦਰ ਲਖਨਉ ਵਿਖੇ ਅੱਠ ਸਾਲ ਦੀ ਉਮਰ ਵਿੱਚ ਰਸਮੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ, ਜਦੋਂ ਉਸਨੇ ਆਪਣੇ ਡਾਂਸਰ ਬਣਨ ਦੀ ਸੰਭਾਵਨਾ ਨੂੰ ਵੇਖਿਆ। ਉਥੇ ਪੜ੍ਹਦਿਆਂ ਹੀ ਉਹ ਪੰਡਿਤ ਰਾਮ ਮੋਹਨ ਮਹਾਰਾਜ [3] ਅਤੇ ਕਪਿਲਾ ਰਾਜ [4] ਜੋ ਪਾਲੀ ਦੀ ਪ੍ਰਤਿਭਾ ਵਿੱਚ ਵਿਸ਼ਵਾਸ਼ ਰੱਖਦੇ ਸਨ, ਅਧੀਨ ਵੀ ਡਾਂਸ ਸਿੱਖਿਆ।

ਪਾਲੀ ਨੇ 1987 ਵਿਚ ਅਵਧ ਗਰਲਜ਼ ਡਿਗਰੀ ਕਾਲਜ ਲਖਨਾਉ ਤੋਂ ਅਰਥ ਸ਼ਾਸਤਰ ਅਤੇ ਮਾਨਵ ਸ਼ਾਸਤਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਇਸ ਤੋਂ ਬਾਅਦ ਲਖਨਊ ਯੂਨੀਵਰਸਿਟੀ ਤੋਂ ਮਾਨਵ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਗੱਦੀ ਟ੍ਰਾਇਬ ਦੇ ਟ੍ਰਾਈਬਲ ਮਿਉਜ਼ਕ ਅਤੇ ਡਾਂਸ ਬਾਰੇ ਆਪਣੀ ਖੋਜ ਲਈ ਗੋਲਡ ਮੈਡਲ ਹਾਸਿਲ ਕੀਤਾ। [8]

ਹਵਾਲੇ[ਸੋਧੋ]

  1. "Welcome to Gurukul". Gurukuldubai.com. Retrieved 2015-12-11. 
  2. Projesh Banerji (1927-01-22). "Dance in Thumri". Books.google.co.uk. p. 99. Retrieved 2015-12-11. 
  3. 3.0 3.1 "Behance". Behance.net. Retrieved 2015-12-11. 
  4. 4.0 4.1 "Kapila Raj (Sharma) A Legendary Kathak Dancer. - Apni Maati: Personality". Spicmacay.apnimaati.com. 2012-03-03. Retrieved 2015-12-11. 
  5. "Indian council for cultural relations empanelment unit" (PDF). Indian Council for Cultural Relations. 
  6. "Born to dance". 2012-08-15. Retrieved 2015-12-11. 
  7. Sunil Kothari. "Kathak, Indian Classical Dance Art". Books.google.co.uk. p. 32. Retrieved 2015-12-11. 
  8. "About Gaddi Community of Himachal Pradesh". Discoveredindia.com. Retrieved 2015-12-11.