ਪਿਆਸਾ ਕਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਂ ਅਤੇ ਘੜਾ, ਚਿੱਤਰਕਾਰ: ਮੀਲੋ ਵਿੰਟਰ,1919

ਪਿਆਸਾ ਕਾਂ, ਜਾਂ ਕਾਂ ਅਤੇ ਘੜਾ ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 390 ਨੰਬਰ ਤੇ ਹੈ।

ਕਹਾਣੀ ਦਾ ਸਾਰ[ਸੋਧੋ]

ਇਹ ਜਨੌਰ ਕਹਾਣੀ ਪਿਆਸ ਨਾਲ ਵਿਆਕੁਲ ਕਾਂ ਬਾਰੇ ਹੈ ਜਿਸ ਨੂੰ ਇੱਕ ਘੜਾ ਮਿਲ ਜਾਂਦਾ ਹੈ ਪਰ ਉਸ ਵਿੱਚ ਪਾਣੀ ਥੱਲੇ ਥੱਲੇ ਹੈ ਜਿਥੇ ਉਸ ਦੀ ਪਹੁੰਚ ਨਹੀਂ ਸੀ। ਕਾਂ ਆਪਣੀ ਚੁੰਜ ਨਾਲ ਇੱਕ ਇੱਕ ਕਰ ਕੇ ਕੰਕੜ ਘੜੇ ਵਿੱਚ ਪਾਉਣ ਲੱਗ ਪਿਆ ਅਤੇ ਘੜੇ ਵਿੱਚ ਪਾਣੀ ਦਾ ਪੱਧਰ ਹੌਲੀ - ਹੌਲੀ ਉੱਚਾ ਉੱਠਣ ਲਗਾ। ਅਖੀਰ ਪਾਣੀ ਦਾ ਪੱਧਰ ਉੱਤੇ ਉੱਠਕੇ ਘੜੇ ਦੇ ਗਲ ਤੱਕ ਪੁੱਜ ਗਿਆ ਅਤੇ ਉਹ ਹੁਣ ਸੌਖ ਵਲੋਂ ਪਾਣੀ ਪੀ ਸਕਦਾ ਸੀ। ਇਸ ਕਹਾਣੀ ਵਿੱਚ ਮੌਲਿਕ ਕਾਢਕਾਰੀ ਚਿੰਤਨ ਦੀ ਅਹਿਮੀਅਤ ਨੂੰ ਉਭਾਰਿਆ ਗਿਆ ਹੈ।