ਪਿਤਾ ਤੇ ਪੁੱਤਰ (2003 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿਤਾ ਤੇ ਪੁੱਤਰ
ਤਸਵੀਰ:Father and Son (2003 film).jpg
Film poster
ਨਿਰਦੇਸ਼ਕਅਲੈਗਜ਼ੈਂਡਰ ਸ਼ੋਕੂਰੋਵ
ਨਿਰਮਾਤਾਥਾਮਸ ਕੁਫੂਸ
ਲੇਖਕਸਰਗੇਈ ਪੋਤੇਪਾਲੋਵ
ਸਿਤਾਰੇਐਂਦਰਈ ਸ਼ਚੇਤੀਨਿਨ
ਸਿਨੇਮਾਕਾਰਅਲੈਗਜ਼ੈਂਡਰ ਬੁਰੋਵ
ਰਿਲੀਜ਼ ਮਿਤੀ(ਆਂ)23 ਮਈ 2003
ਦੇਸ਼ਰੂਸ
ਭਾਸ਼ਾਰੂਸੀ

ਪਿਤਾ ਤੇ ਪੁੱਤਰ (ਰੂਸੀ: Отец и сын, ਗੁਰਮੁਖੀ: ਓਤੇਤਸ ਇ ਸਿਨ) 2003 ਦੀ ਰੂਸੀ ਡਰਾਮਾ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਲੈਗਜ਼ੈਂਡਰ ਸ਼ੋਕੂਰੋਵ ਹੈ। ਇਹ 2003 ਕੈਨਜ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਗਈ ਸੀ।[1]

ਕਹਾਣੀ ਸਾਰ[ਸੋਧੋ]

ਪਿਤਾ (ਪਤਨੀ ਦੀ ਮੌਤ ਉੱਪਰੰਤ) ਅਤੇ ਪੁੱਤਰ ਇਕੱਠੇ ਇੱਕ ਅਪਾਰਟਮੇਂਟ ਵਿੱਚ ਰਹਿੰਦੇ ਹਨ ਜਿਥੇ ਹਰ ਵਕਤ ਚੈਕੋਵਸਕੀ ਦਾ ਸੰਗੀਤ ਚਲਦਾ ਰਹਿੰਦਾ ਹੈ।[2] ਉਹ ਇਕੱਲੇ ਹੀ ਆਪਣੀ ਨਿਜੀ ਦੁਨੀਆ ਵਿੱਚ, ਯਾਦਾਂ ਅਤੇ ਦੈਨਿਕ ਕੰਮਾਂ ਵਿੱਚ ਮਗਨ ਹਨ। ਕਦੇ ਉਹ ਭਰਾਵਾਂ ਦੀ ਤਰ੍ਹਾਂ ਲੱਗਦੇ ਹਨ ਅਤੇ ਕਦੇ ਪ੍ਰੇਮੀਆਂ ਦੀ ਤਰ੍ਹਾਂ। ਆਪਣੇ ਪਿਤਾ ਦੇ ਨਕਸ਼ੇਕਦਮ ਤੇ, ਅਲੇਕਸਈ ਫੌਜੀ ਸਕੂਲ ਵਿੱਚ ਚਲਿਆ ਜਾਂਦਾ ਹੈ। ਉਹ ਸਪੋਰਟਸ ਪਸੰਦ ਕਰਦਾ ਹੈ, ਗੈਰ ਜ਼ਿੰਮੇਦਾਰ ਹੋ ਜਾਂਦਾ ਹੈ ਅਤੇ ਆਪਣੀ ਪ੍ਰੇਮਿਕਾ ਦੇ ਨਾਲ ਉਲਝ ਜਾਂਦਾ ਹੈ। ਉਹ ਦੋਨਾਂ ਨੂੰ ਪਿਤਾ ਪੁੱਤਰ ਦੀ ਥਾਂ ਦੋਸਤਾਂ ਵਾਂਗ ਸਮਝਦੀ ਹੈ। ਪੁੱਤਰ ਨੂੰ ਉਸ ਕੁੜੀ ਦੇ ਆਪਣੇ ਪਿਤਾ ਦੇ ਨਾਲ ਸੰਬੰਧਾਂ ਦੀ ਜਲਨ ਹੋ ਰਹੀ ਹੈ। ਜਾਣਨ ਦੇ ਬਾਵਜੂਦ ਕਿ ਸਾਰੇ ਬੇਟਿਆਂ ਨੇ ਇੱਕ ਦਿਨ ਆਪਣਾ ਆਜ਼ਾਦ ਜੀਵਨ ਜੀਣਾ ਹੁੰਦਾ ਹੈ ਪਿਤਾ ਦਾ ਪੁੱਤਰ ਨਾਲ ਟਕਰਾ ਰਹਿੰਦਾ ਹੈ।

Cast[ਸੋਧੋ]

  • ਐਂਦਰਈ ਸ਼ਚੇਤੀਨਿਨ (ਪਿਤਾ)
  • ਅਲੇਕਸਈ ਨੇਮੀਸ਼ੇਵ (ਪੁੱਤਰ ਅਲੇਕਸਈ ਵਜੋਂ)
  • ਅਲੈਗਜ਼ੈਂਡਰ ਰਾਜ਼ਬਾਸ਼ (ਸ਼ਾਸ਼ਾ)
  • ਫਿਓਦਰ ਲਾਵਰੋਵ (ਫਿਓਦਰ)
  • ਮਰੀਨਾ ਜਾਸੂਖੀਨਾ (ਕੁੜੀ)

ਹਵਾਲੇ[ਸੋਧੋ]