ਪਿਪਲੰਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿਪਲੰਤਰੀ ਭਾਰਤ ਦੇ ਰਾਜਸਥਾਨ ਪ੍ਰਦੇਸ਼ ਦੇ ਰਾਜਸਮੰਦ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ।[1][2][3]

ਪ੍ਰਸਿੱਧੀ[ਸੋਧੋ]

ਪਿਪਲੰਤਰੀ ਦੇ ਪਿੰਡ ਵਾਸੀ ਹਰ ਵਾਰ ਇੱਕ ਲੜਕੀ ਦੇ ਜਨਮ 'ਤੇ 11 ਰੁੱਖ ਲਗਾਉਂਦੇ ਹਨ ਅਤੇ ਕਮਿਊਨਿਟੀ ਇਹ ਯਕੀਨੀ ਬਣਾਉਂਦੀ ਹੈ ਕਿ ਲੜਕੀਆਂ ਦੇ ਵੱਡੇ ਹੋਣ 'ਤੇ ਇਹ ਰੁੱਖ ਬਚੇ ਰਹਿਣ, ਫਲ ਦੇਣ। ਭਾਰਤ ਵਿੱਚ ਲੜਕੀਆਂ ਦੀ ਵੱਡੀ ਘਾਟ ਹੈ ਕਿਉਂਕਿ ਸਮਾਜ ਵਿੱਚ ਮਰਦ ਬੱਚੇ ਦਾ ਜਨੂੰਨ ਹੈ ਅਤੇ ਦਾਜ ਪ੍ਰਥਾ ਕਾਰਨ ਲੜਕੀਆਂ ਨੂੰ ਆਰਥਿਕ ਬੋਝ ਸਮਝਿਆ ਜਾਂਦਾ ਹੈ। [4] ਸਾਲਾਂ ਦੌਰਾਨ, ਇੱਥੋਂ ਦੇ ਲੋਕਾਂ ਨੇ ਪਿੰਡ ਦੀਆਂ ਡੰਗਰ ਚਰਾਉਣ ਵਾਲੀਆਂ ਥਾਵਾਂ 'ਤੇ 300,000 ਤੋਂ ਵੱਧ ਰੁੱਖ ਲਗਾਉਣ ਦਾ ਪ੍ਰਬੰਧ ਕੀਤਾ ਹੈ - ਜਿਸ ਵਿੱਚ ਨਿੰਮ, ਟਾਹਲੀ, ਅੰਬ, ਔਲਾ ਆਦਿ ਸ਼ਾਮਲ ਹਨ। ਲੜਕੀ ਵਾਲ਼ੇ ਘਰ ਨੂੰ ਲਿਖਤੀ ਅਸ਼ਟਾਮ ਦੇਣਾ ਪੈਂਦਾ ਕਿ ਉਹ ਹਮੇਸ਼ਾਂ ਲਈ ਉਹਨਾਂ ਬੂਟਿਆਂ ਦੀ ਸਾਂਭ ਸੰਭਾਲ ਦੇ ਜਿੰਮੇਵਾਰ ਹਨ ਜੇ ਕੋਈ ਬੂੱਟਾ ਸੁੱਕ ਜਾਵੇ ਇਹ ਉਨ੍ਹਾਂ ਦੀ ਦੁਬਾਰਾ ਲਾਉਣ ਦੀ ਜ਼ਿੰਮੇਵਾਰੀ ਹੈ। ਉਹ ਇਹ ਵੀ ਲਿਖ ਕੇ ਦਿੰਦੇ ਹਨ ਕਿ ਉਹ ਉਸ ਕੁੜੀ ਦਾ ਵਿਆਹ 18 ਸਾਲ ਤੋਂ ਪਹਿਲਾਂ ਨਹੀਂ ਕਰਨਗੇ ਅਤੇ ਉਸਦੀ ਪੜ੍ਹਾਈ ਬੇਰੋਕ ਜਾਰੀ ਰੱਖਣਗੇ।

ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਲੜਕੀ ਦੇ ਜਨਮ ਤੋਂ ਬਾਅਦ, ਪਿੰਡ ਵਾਸੀ ਸਮੂਹਿਕ ਤੌਰ 'ਤੇ 21,000 ਰੁਪਏ ਦਾ ਯੋਗਦਾਨ ਪਾਉਂਦੇ ਹਨ ਅਤੇ ਮਾਪਿਆਂ ਤੋਂ 10,000 ਰੁਪਏ ਲੈ ਕੇ ਇੱਕ ਫਿਕਸਡ ਡਿਪਾਜ਼ਿਟ ਬੈਂਕ ਖਾਤੇ ਵਿੱਚ ਪਾ ਦਿੰਦੇ ਹਨ, ਜੋ ਕਿ 18 ਸਾਲ ਦੀ ਹੋਣ ਤੋਂ ਬਾਅਦ ਹੀ ਵਰਤਿਆ ਜਾ ਸਕਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਬੱਚੀ ਨੂੰ ਸਹੀ ਸਿੱਖਿਆ ਮਿਲੇ, ਪਿੰਡ ਵਾਸੀ ਮਾਪਿਆਂ ਤੋਂ ਹਲਫ਼ਨਾਮੇ (ਕਾਨੂੰਨੀ ਇਕਰਾਰਨਾਮੇ) 'ਤੇ ਦਸਤਖਤ ਕਰਵਾਉਂਦੇ ਹਨ।

ਸ਼ਿਆਮ ਸੁੰਦਰ ਪਾਲੀਵਾਲ, ਸਾਬਕਾ ਸਰਪੰਚ ਨੇ ਆਪਣੀ ਧੀ ਕਿਰਨ ਦੀ ਯਾਦ ਵਿਚ ਇਹ ਉਪਰਾਲਾ ਸ਼ੁਰੂ ਕੀਤਾ, ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। [5]

2006 ਵਿੱਚ ਸ਼ੁਰੂ ਹੋਈ ਪਹਿਲਕਦਮੀ ਨੇ ਪਿਪਲੰਤਰੀ ਪਿੰਡ ਨੂੰ ਇੱਕ ਨਖ਼ਲਿਸਤਾਨ ਵਿੱਚ ਬਦਲ ਦਿੱਤਾ ਹੈ। ਇੱਕ ਲੜਕੀ ਦੇ ਜਨਮ ਦਾ ਹੁਣ ਸਵਾਗਤ ਕੀਤਾ ਜਾਂਦਾ ਹੈ ਅਤੇ ਪਿੰਡ ਨਿੰਮ, ਅੰਬ, ਔਲਾ ਅਤੇ ਟਾਹਲੀ ਦੇ ਦਰੱਖਤਾਂ ਨਾਲ਼ ਭਰਿਆ ਪਿਆ ਹੈ ਜਿਸ ਨਾਲ ਪਾਣੀ ਦਾ ਪੱਧਰ ਉੱਚਾ ਹੁੰਦਾ ਹੈ ਅਤੇ ਜੰਗਲੀ ਜੀਵਨ ਵੱਧਦਾ ਹੈ। [6] [7] [8] [9] [10]

ਇਸ ਪਹਿਲਕਦਮੀ ਨੇ ਸ਼ਹਿਰ ਦੀ ਆਰਥਿਕਤਾ ਵਿੱਚ ਵੀ ਮਦਦ ਕੀਤੀ ਹੈ। ਸਿਉਂਕ ਨੂੰ ਰੁੱਖਾਂ ਤੋਂ ਦੂਰ ਰੱਖਣ ਲਈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫਲ ਦਿੰਦੇ ਹਨ, ਪਿੰਡ ਨੇ ਆਪਣੇ ਆਲੇ ਦੁਆਲੇ 2.5 ਮਿਲੀਅਨ ਤੋਂ ਵੱਧ ਐਲੋਵੇਰਾ ਦੇ ਪੌਦੇ ਲਗਾਏ ਹਨ। ਹੌਲੀ-ਹੌਲੀ, ਪਿੰਡ ਵਾਸੀਆਂ ਨੇ ਮਹਿਸੂਸ ਕੀਤਾ ਕਿ ਐਲੋਵੇਰਾ ਨੂੰ ਕਈ ਤਰੀਕਿਆਂ ਨਾਲ ਪ੍ਰੋਸੈਸ ਅਤੇ ਮਾਰਕੀਟ ਕੀਤਾ ਜਾ ਸਕਦਾ ਹੈ। ਇਸ ਲਈ ਭਾਈਚਾਰਾ ਹੁਣ ਐਲੋ-ਅਧਾਰਤ ਉਤਪਾਦਾਂ ਜਿਵੇਂ ਕਿ ਜੂਸ ਅਤੇ ਜੈੱਲ ਆਦਿ ਤਿਆਰ ਕਰਦਾ ਹੈ ਅਤੇ ਮਾਰਕੀਟ ਕਰਦਾ ਹੈ। [11] [12] [13]

ਹਵਾਲੇ[ਸੋਧੋ]

  1. "A village that plants 111 trees for every girl born in Rajasthan". The Hindu. Retrieved 26 March 2015.
  2. "ndian-village-plants-111-trees-every-time-a-girl-child-is-born".
  3. "Piplantri - Rajasthan - India".
  4. This village in India plants 111 trees every time a girl is born - CNN Video, retrieved 2020-08-05
  5. "Celebrating girl child: Here's what India can learn from a Rajasthani village, Piplantri". www.firstpost.com. Firstpost. Retrieved 26 March 2015.
  6. "Piplantri villagers plant 111 trees to celebrate a girl child's birth". ibnlive.in.com. Cable News Network LP, LLLP. A Time Warner Company. Archived from the original on 18 July 2013. Retrieved 26 March 2015.
  7. "This-amazing-village-in-india-plants-111-trees-every-time-a-little-girl-is-born".
  8. "A-village-in-india-plants-111-trees-for-every-girl-child-born".
  9. "There-is-a-village-in-india-that-plants-111-trees-every-time-a-girl-is". higherperspectives. 24 March 2015.
  10. "Village in India Fights Daughter Deficit, Plants 111 Trees Whenever a Girl is Born". GOOD NEWS NETWORK. 15 April 2015.
  11. "Indian Village Plants Future for Young Girls". time.com. Time Inc. Retrieved 26 March 2015.
  12. "For every girl born, Indian village plants 111 trees". Happy Telegram. 26 November 2013.
  13. "Indian village plants 111 trees for every girl born". By Efrosini Costa. 26 March 2015.