ਸਮੱਗਰੀ 'ਤੇ ਜਾਓ

ਪਿੰਕੀ ਹਰਬਲ ਗਾਰਡਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਿੰਕੀ ਹਰਬਲ ਗਾਰਡਨ ਪਿੰਡ ਠੱਕਰਵਾਲ ਨੇੜੇ ਲਲਤੋਂ ਜ਼ਿਲ੍ਹਾ ਲੁਧਿਆਣਾ ਵਿਚ ਸਥਾਪਿਤ ਹੈ। ਇਹ ਗਾਰਡਨ 22 ਅਗਸਤ 2021 ਨੂੰ ਪ੍ਰਸਿੱਧ ਫੋਟੋਗ੍ਰਾਫਰ ਅਤੇ ਕਲਮਨਵੀਸ ਜਨਮੇਜਾ ਸਿੰਘ ਜੌਹਲ ਨੇ ਆਪਣੀ ਪਤਨੀ ਡਾ. ਨਰਿੰਦਰ ਕੌਰ ਪਿੰਕੀ ਦੀ ਯਾਦ ਵਿਚ ਸਥਾਪਿਤ ਕੀਤਾ। 2 ਏਕੜ ਦੇ ਕਰੀਬ ਜਗ੍ਹਾ ਵਿਚ ਵੱਖ-ਵੱਖ ਕਿਸਮ ਦੀ ਬਨਸਪਤੀ ਲਾਉਣ ਦਾ ਵਿਚਾਰ ਹੈ। ਇਹ ਸ਼ਾਂਤਮਈ ਏਰੀਆ ਵਿਚ ਰਮਣੀਕ ਥਾਂ ਹੈ।  ਜਨਮੇਜਾ ਸਿੰਘ ਜੌਹਲ ਚਾਹੁੰਦੇ ਹਨ ਕਿ ਇਹ ਥਾ ਵਾਤਾਵਰਨ ਪ੍ਰੇਮੀਆਂ ਦੀ ਸ਼ੈਰਗਾਹ ਬਣੇ। ਜਨਮੇਜਾ ਸਿੰਘ ਜੌਹਲ ਦਾ ਇਹ ਵਿਚਾਰ ਅੱਜ ਸਾਕਾਰ ਰੂਪ ਵਿਚ ਸਾਹਮਣੇ ਆਇਆ ਹੈ। ਇਥੇ ਅਨੇਕਾਂ ਕਿਸਮ ਦੇ ਫਲਦਾਰ, ਫੁੱਲਦਾਰ ਅਤੇ ਸਜਾਵਟੀ ਰੁੱਖ ਲੱਗ ਗਏ ਹਨ। ਇਹ ਥਾਂ ਹੁਣ ਦੇਸ਼-ਵਿਦੇਸ਼ ਦੇ ਲੋਕਾਂ ਲਈ ਖਿੱਚ ਵਾਲੀ ਬਣੀ ਹੋਈ ਹੈ। [1]

ਹਵਾਲੇ

[ਸੋਧੋ]