ਪਿੰਡ ਢੀਂਡਸਾ ਦਾ ਇਤਿਹਾਸਕ ਪਿਛੋਕੜ
ਪਿੰਡ ਢੀਡਸਾ ਜੋ ਕਿ ਹਰਿਆਣੇ ਦੀ ਹੱਦ ਨਾਲ ਲੱਗਦਾ ਹੈ ਜੇਕਰ ਇਸ ਪਿੰਡ ਦੇ ਨਾਮਕਰਣ ਦੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਹੈ ਕਿ ਇਸ ਪਿੰਡ ਦਾ ਨਾਮ ਢੀਂਡਸਾ ਇੱਕ ਢੀਂਡਸਾ ਨਾਮ ਦੇ ਗੋਤ ਦੇ ਨਾਮ ਤੋਂ ਪਿਆ ਸੀ ਹੁਣ ਜੇਕਰ ਅਸੀਂ ਪਿੰਡ ਦੀ ਗੱਲ ਕਰਏ ਤਾਂ ਪਿੰਡ ਢੀਂਡਸਾ ਜੋ ਕਿ ਪਿੰਡ ਜਲੂਰ ਤੋਂ ਮੂਣਕ ਨੂੰ ਜਾਣ ਵਾਲੇ ਰੋੜ ਦੇ ਓਪਰ ਸਥਿਤ ਹੈ! ਇਹ ਪਿੰਡ ਜ਼ਿਲ੍ਹਾ ਸੰਗਰੂਰ ਤਹਿਸੀਲ ਮੂਣਕ ਤੇ ਬਲਾਕ ਲਹਿਰਾ ਗਾਗਾ ਦੇ ਵਿੱਚ ਅਓਦਾ ਹੈ ਇਸ ਪਿੰੰਡ ਦਾ ਆਪਣਾ ਡਾਕ ਘਰ ਹੈ
ਪਿੰਡ ਦਾ ਇਤਿਹਾਸ
[ਸੋਧੋ]ਪਿੰਡ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਹ ਪਿੰਡ 19 ਵੀ ਸਦੀ ਦੇ ਆਸ ਪਾਸ ਬੰੰਨਿਆ ਗਿਆ ਸੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਸ ਪਿੰੰਡ ਨੂੰ ਗਾਂਧਾ ਸਿੰਘ ਨਾ ਦਾ ਵਿਅਕਤੀ ਜੋ ਕਿ ਪਿੰੰਡ ਜਰਾਸੀ ਤੋੋਂ ਆਇਆ ਸੀ ਜਿਸ ਦਾ ਗੋਤ ਸਰਾੳ ਸੀ ਉਸ ਦੇ ਕੋਲ 5000 ਹਜ਼ਾਰ ਬੀਗੇ ਜਮੀਨ ਸੀ ਉਸ ਦੀ ਚਾਰ ਪਿੰਡਾਂ ਦੇ ਵਿੱਚ ਜਮੀਨ ਸੀ ਬੋਰਖ, ਸੈਸਾ ਜਰਾਸੀ ਖੁਰਦ ਤੇ ਜਰਾਸੀ ਕਲਾਂ ਉਸ ਨੇ ਪਿੰਡ ਬੰਨਣ ਦੇ ਲਈ ਨਾਲ ਦੇ ਪਿੰਡੋ ਸੱਤ ਬੰਦਿਆਂ ਦੀ ਸੱਤ ਸੰਮਤੀ ਬਣਾਈ 7 ਨੰਬਰਦਾਰ ਪਿੰਡ ਦੇ ਕੰਮ ਕਰਨ ਦੇ ਲਈ ਹਰੀਜਨਾਂ ਦੇ ਕੰਮ ਕਰਨ ਲਈ ਪਿੰਡ ਲੈਕੇ ਆਇਆ ਤੇ ਉਹਨਾਂ ਨੂੰ 125 ਕਿੱਲੇ ਜ਼ਮੀਨ ਦਿੱਤੀ ਮਿਸਤਰੀਆਂ ਦੇ ਘਰਾਂ ਨੂੰ 60 ਬੀਗੇ ਜ਼ਮੀਨ ਦਿੱਤੀ ਤੇ ਪੰਡਿਤਾਂ ਦੇ ਘਰ ੳਹ ਲਹਿਲ ਕਲਾਂ ਤੋਂ ਲੈਕੇ ਆਇਆ ਤੇ ਪਿੰਡ ਚ ਨਾਈਆਂ ਨੂੰ 11 ਬੀਗੇ ਜਮੀਨ ਦਿੱਤੀ ਪਿੰਡ ਦੇ ਵਿੱਚ ਪਾਣੀ ਦੇ ਲਈ ਗਾਂਧਾ ਸਿੰਘ ਨੇ ਪਿੰਡ ਚ ਇੱਕ ਖੂਹ ਪਟਵਾਇਆ ਤੇ ਪਿੰਡ ਦੇ ਨਾਮ ਕਰਣ ਦੇ ਲਈ ਗਾਧਾ ਸਿੰਘ ਪਿੰਡ ਜਲੂਰ ਤੋਂ ਇੱਕ ਵਿਅਕਤੀ ਨੂੰ ਲੈਕੇ ਆਇਆ ਜਿਸ ਦਾ ਗੋਤ ਢੀਂਡਸਾ ਸੀ ੳਸ ਦੇ ਗੋਤ ਤੇ ਪਿੰਡ ਦਾ ਨਾਮ ਢੀਂਡਸਾ ਰੱਖਿਆ ਗਿਆ ਹੈ
ਵਸ਼ੋ ਤੇ ਆਰਥਿਕ ਸਥਿਤੀ
[ਸੋਧੋ]ਜੇਕਰ ਪਿੰਡ ਦੀ ਵਸੋ ਦੀ ਗੱਲ ਕਰੀਏ ਤਾਂ ਪਿੰਡ ਦੀ ਵਸੋ 2500 ਦੇ ਲਗਪਗ ਹੈ ਤੇ ਪਿੰਡ ਦੇ ਵਿੱਚ 1300 ਵੋਟ ਹੈ ਤੇ ਪਿੰਡ ਦੇ ਵਿੱਚ 41ਸਰਕਾਰੀ ਮੁਲਾਜਮ ਹਨ ਪਿੰਡ ਦੇ ਵਿੱਚ ਵਧੀਆ ਪੱਕੇ ਘਰ ਹਨ ਅਤੇ ਪਿੰਡ ਦੀ ਆਰਥਿਕ ਸਥਿਤੀ ਦੀ ਗੱਲ ਕਰਏ ਤਾਂ ਪਿੰਡ ਵਿੱਚ ਮਿਸਤਰੀ ਘਮਿਆਰ ਤੇ ਹੋਰ ਮਜ਼ਦੂਰ ਕੰਮ ਕਰਨ ਵਾਲੇ ਕੁੱਝ ਲੋਕ ਭੱਠੇ ਤੇ ਕੰਮ ਕਰਦੇ ਹਨ ਤੇ ਕੁੱਝ ਨਾਲ ਦੇ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹਨ ਜਿਆਦਾ ਤਰ ਪਿੰਡ ਦੇ ਲੋਕ ਖੇਤੀਬਾੜੀ ਕਰਦੇ ਹਨ ਜਿਸ ਕਾਰਨ ਪਿੰਡ ਦੀ ਆਰਥਿਕ ਹਾਲਤ ਵਧੀਆ ਹੈ
ਪਿੰਡ ਦੀ ਭੂਗੋਲਿਕ ਦਿੱਖ
[ਸੋਧੋ]ਇਸ ਪਿੰਡ ਦੀ ਸੁਰੂਆਤ ਦੋਵਾਂ ਪਾਸਿਆ ਤੋਂ ਬਸ ਅੱਡਿਆ ਦੇ ਨਾਲ ਹੁੰਦੀ ਹੈ ਤੇ ਸਾਰੇ ਪਿੰਡ ਦੀਆਂ ਗਲੀਆਂ ਨਾਲੀਆ ਪੱਕੀਆ ਹਨ ਪਿੰਡ ਦੇ ਬਾਹਰ ਵੀ ਦੋ ਬਸਤੀਆ ਹਨ ਜਿਸ ਵਿੱਚ ਇੱਕ ਦਾ ਨਾਮ ਟਿੱਬਾ ਬਸਤੀ ਹੈ ਤੇ ਦੂਜੀ ਦਾ ਨਾਮ ਕਰਤਾਰ ਪੁਰਾ ਬਸਤੀ ਹੈ ਪਿੰਡ ਦੇੇ ਵਿੱਚ ਪੀਣ ਵਾਲੇ ਪਾਣੀ ਦੇ ਲਈ ਆਰੋ ਦਾ ਵੀ ਪ੍ਰਬੰਧ ਹੈ ਪਿੰੰਡ ਦਾ ਆਲਾ ਦੁੁੁਆਲਾ ਸਾਫ ਤੇ ਪੱਕਾ ਹੈ ਪਿੰਡ ਦੇ ਵਿੱਚ ਤਿੰਨ ਛੱਪੜ ਹਨ ਤੇ ਪਿੰਡ ਦੇ ਸਾਰੇ ਪਾਣੀ ਦਾ ਨਿਕਾਸ ਪਿੰਡੋਂ ਬਾਹਰ ਨੂੰ ਹੈ ਪਿੰਡ ਦੇ ਵਿੱਚ ਇੱਕ ਮਿੰਨੀ ਬੈਂਕ ਵੀ ਹੈ ਪਿੰਡ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਨਾਲ ਨਾਲ ਖੇਤੀਬਾੜੀ ਦੇ ਸੰਦਾਂ ਦੀਆਂ ਵੀ ਵਰਕਸਾਪ ਹਨ
ਧਾਰਮਿਕ ਸਥਾਨ
[ਸੋਧੋ]ਇਸ ਪਿੰਡ ਦੇ ਵਿੱਚ ਗੁਰੁਦਆਰਾ ਸਾਹਿਬ ਦੀ ਸਥਾਪਨਾ 1960 ਈ ਦੇ ਆਸ ਪਾਸ ਕੀਤੀ ਗਈ ਸੀ ਅਤੇ ਪਿੰਡ ਦੇ ਵਿੱਚ ਵਿੱਚ ਦੋ ਡੇਰੇੇ ਹਨ! ਇੱਕ ਡੇਰਾ ਬਾਬਾ ਨਿਰੰਜਨ ਦਾਸ ਜੀ ਦਾ ਹੈ ਅਤੇ ਦੂਸਰਾ ਡੇਰਾ ਬਾਬਾ ਸੁਰਜੂ ਦਾਸ ਜੀ ਦਾ ਹੈ ਜਿੰਨਾ ਬਾਰੇ ਵੱਖ ਵੱਖ ਵਿਚਾਰ ਮਿਲਦੇ ਹਨ ਕਿ ਇਹਨਾਂ ਦੇ ਵਿੱਚ ਵੱਖ ਵੱਖ ਸਮੇਂ ਸਾਧ ਸੰਤ ਰਹਿੰਦੇ ਸਨ ਬਾਬਾ ਨਿਰੰਜਨ ਦਾਸ ਜੀ ਦੇ ਡੇਰੇ ਦੇ ਵਿੱਚ ਦੇਸੀ ਜੜੀ ਬੂਟੀ ਦੀਅਂਾ ਦਵਾਈਆਂ ਵੀ ਮਿਲਦੀਆ ਸਨ ਪਿੰਡ ਦੇ ਵਿੱਚ ਤਿੰਨ ਸਮਸਾਨ ਘਾਟ ਹਨ
ਬਾਬਾ ਰੰਗੀ ਰਾਮ ਦੀ ਸਮਾਧ
[ਸੋਧੋ]ਇਹ ਸਮਾਧ ਪਿੰਡ ਢੀਂਡਸਾ ਦੇ ਬਾਹਰੋ ਬਾਹਰ ਖੇਤਾਂ ਦੇ ਵਿੱਚ ਹੈ ਜਿਸ ਦੇ ਬਾਰੇ ਲੋਕਾਂ ਦੀਆਂ ਦੰਦ ਕਥਾਵਾਂ ਮਿਲਦੀਆ ਹਨ ਇਸ ਡੇਰੇ ਦੇ ਉੱਪਰ ਬਹੁਤ ਭਾਰੀ ਨਿਮਾਣੀ ਕਾਰਸੀ ਦਾ ਮੇਲਾ ਲੱਗਦਾ ਹੈ ਹਾੜ ਜੇਠ ਦੇ ਮਹੀਨੇ ਦੇ ਵਿੱਚ ਬਹੁਤ ਭਾਰੀ ਮੇਲਾ ਇਸ ਡੇਰੇ ਦੇ ਵਿੱਚ ਲੱਗਦਾ ਹੈ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਇਥੇ ਮੇਲਾ ਵੇਖਣ ਦੇ ਲਈ ਆਉਦੇ ਹਨ ਅਤੇ ਇੱਥੇ ਇੱਕ ਛੱਪੜੀ ਵੀ ਬਣੀ ਹੋਈ ਹੈ ਜਿਸ ਦੇ ਵਿੱਚੋਂ ਲੋਕ ਮਿੱਟੀ ਕੱਡਦੇ ਹਨ ਤੇ ਇੱਕ ਬਹੁਤ ਉੱਚਾ ਟਿੱਲਾ ਮਿੱਟੀ ਦਾ ਬਣਿਆ ਹੋਇਆ ਹੈ ਤੇ ਲੋਕ ਛੱੱਪੜੀ ਚੋ ਮਿੱੱਟੀ ਕੱਢ ਕੇ ਉਸ ਮਿੱਟੀ ਦੇ ਟਿੱਲੇ ੳਪਰ ਲਾਉਦੇ ਹਨ ਜਿਆਦਾ ਤਰ ਜਿੰਨਾ ਦੇ ਘਰ ਕੋਈ ਵਿਆਹ ਹੋਇਆ ਹੁੰਦਾ ਹੈ ਤਾਂ ਨਵੀਂ ਜੋੜੀ ਮਿੱਟੀ ਕੱਢਦੀ ਹੈ ਜਾ ਫੇਰ ਕਿਸੇ ਦੇ ਕੋਈ ਨੋਕਰੀ ਜਾਂ ਫੇਰ ਕਿਸੇ ਬੱਚੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਮੱਥਾ ਟੇਕਦੇ ਹਨ ਇਹ ਮੇਲਾ ਸਵੇਰ ਤੋਂ ਦੇਰ ਸਾਮ ਤੱਕ ਭਰਦਾ ਹੈ
ਵਿੱਦਿਅਕ ਸੰਸਥਾਵਾਂ
[ਸੋਧੋ]ਪਿੰਡ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਸੁਰੂ ਦੇ ਵਿੱਚ ਵਿਦਿਆ ਪਿੰਡ ਦੀਆਂ ਧਰਮਸਾਲਾ ਦੇ ਵਿੱਚ ਦਿੱਤੀ ਜਾਂਦੀ ਸੀ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ 1954 ਈ:ਦੇ ਵਿੱਚ ਸਰਕਾਰੀ ਪਾ੍ਇਮਰੀ ਸਕੂਲ ਦੀ ਸਥਾਪਨਾ ਕੀਤੀ ਗਈ ਅਤੇ 1970 ਦੇ ਵਿੱਚ ਸਰਕਾਰ ਦੁਆਰਾ ਜਮੀਨ ਅਲਾਟ ਕਰਕੇ ਪਿੰਡ ਦੇ ਬਾਹਰ ਸਕੂਲ ਦੀ ਸਥਾਪਨਾ ਕੀਤੀ ਗਈ ਇਹ ਸਕੂਲ ਪੰਜਬੀ ਜਮਾਤ ਤੱਕ ਦਾ ਸਕੂਲ ਹੈ ਤੇ ਇਸ ਦੇ ਵਿੱਚ ਲੱਗਭਗ 90 ਵਿਦਿਆਰਥੀ ਹਨ
ਪਿੰਡ ਦੇ ਸਹੀਦ
[ਸੋਧੋ][2][3][4] ਪਿੰਡ ਢੀਂਡਸਾ ਦੇ ਵਿੱਚ ਦੋ ਸਹੀਦ ਵੀ ਹਨ ਜਿਹਨਾਂ ਦੇ ਨਾਮ ਗੁਰਚਰਨ ਸਿੰਘ ਹੈ ਜਿਸ ਨੇ 19- 4 1992 ਨੂੰ ਸਹੀਦੀ ਹੋਇਆ
2 ਮੁਖਤਿਆਰ ਸਿੰਘ ਸੀ ਪੁੱਤਰ ਲਾਲਾ ਸਿੰਘ ਸੀ ਨੇ ਅੰਗਰੇਜਾਂ ਦੇ ਰਾਜ ਦੇ ਸਮੇਂ ਸਹੀਦੀ ਪ੍ਰਾਪਤ ਕੀਤੀ ਸੀ ਜਿਸ ਦੇ ਪਰਿਵਾਰ ਨੂੰ ਸਰਕਾਰ ਨੇ 35 ਬੀਗੇ ਜਮੀਨ ਇਨਾਮ ਵਿੱਚ ਦਿੱੱਤੀ ਸ ਫਰਮਾ:Draft other
ਹਵਾਲੇ