ਪਿੱਠਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿਸੇ ਕਹਾਣੀ ਦੇ ਪ੍ਰਸਤੁਤ ਬਿਰਤਾਂਤ ਤੋਂ ਪਹਿਲਾਂ ਬੀਤੀਆਂ ਗੱਲਾਂ ਦੇ ਜ਼ਿਕਰ ਨੂੰ ਪਿੱਠਕਹਾਣੀ, ਪਿੱਠਭੂਮੀ ਜਾਂ ਪਿਛੋਕੜ ਕਿਹਾ ਜਾਂਦਾ ਹੈ। ਪਾਤਰਾਂ ਅਤੇ ਘਟਨਾਵਾਂ ਦੇ ਅਤੀਤ ਬਾਰੇ ਅਜਿਹੇ ਸੰਕੇਤਕ ਵੇਰਵੇ ਹਾਲੀਆ ਘਟਨਾਵਾਂ ਨੂੰ ਅਰਥ ਪ੍ਰਦਾਨ ਕਰਨ ਵਿੱਚ ਸਹਾਈ ਹੁੰਦੇ ਹਨ।

ਇਹ ਪਾਤਰਾਂ ਅਤੇ ਹੋਰ ਤੱਤਾਂ ਦਾ ਇਤਿਹਾਸ ਹੁੰਦਾ ਹੈ, ਜੋ ਮੁੱਖ ਵਾਰਤਾ ਦੇ ਸ਼ੁਰੂ ਸਮੇਂ ਮੌਜੂਦਾ ਸਥਿਤੀ ਦਾ ਅਧਾਰ ਹੁੰਦਾ ਹੈ। ਕੋਈ ਨਿਰੋਲ ਇਤਿਹਾਸਕ ਰਚਨਾ ਵੀ ਸਰੋਤਿਆਂ ਨੂੰ ਚੋਣਵੀਂ ਪਿੱਠਕਹਾਣੀ ਦਾ ਪਤਾ ਦਿੰਦੀ ਹੁੰਦੀ ਹੈ।[1][2]

ਹਵਾਲੇ[ਸੋਧੋ]