ਬਿਰਤਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਬਿਰਤਾਂਤ (ਜਾਂ ਕਹਾਣੀ) ਆਪਸ ਵਿੱਚ ਜੁੜੀਆਂ ਹੋਈਆਂ ਘਟਨਾਵਾਂ ਨੂੰ ਪਾਠਕ ਜਾਂ ਸਰੋਤੇ ਸਾਹਮਣੇ ਲਿਖਤੀ ਜਾਂ ਮੌਖਿਕ ਰੂਪ ਵਿੱਚ ਪੇਸ਼ ਕਰਨਾ ਹੈ। ਫੋਟੋਆਂ ਵੀ ਇੱਕ ਲੜੀ ਵੀ ਬਿਰਤਾਂਤ ਦਾ ਕਾਰਜ ਕਰ ਸਕਦੀਆਂ ਹਨ।

ਬਿਰਤਾਂਤ ਨੂੰ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਗੈਰ-ਗਲਪੀ (ਜੀਵਨੀਆਂ ਅਤੇ ਸਫ਼ਰਨਾਮੇ), ਇਤਿਹਾਸਕ ਘਟਨਾਵਾਂ ਦੀ ਗਲਪੀ ਪੇਸ਼ਕਾਰੀ (ਮਿਥ ਅਤੇ ਜਨਮ ਸਾਖੀਆਂ) ਅਤੇ ਗਲਪ (ਗਦ ਵਿੱਚ ਸਾਹਿਤ ਅਤੇ ਕਈ ਵਾਰ ਕਾਵਿ ਅਤੇ ਡਰਾਮਾ ਵੀ)। ਬਿਰਤਾਂਤ ਮਾਨਵੀ ਕਲਾਤਮਿਕਤਾ ਦੇ ਹਰ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਬੋਲਣਾ, ਲਿਖਣਾ, ਖੇਡਣਾ, ਫਿਲਮਾਂ, ਟੀ.ਵੀ. ਅਤੇ ਚਿੱਤਰਕਾਰੀ।

ਨਿਰੁਕਤੀ[ਸੋਧੋ]

ਪੰਜਾਬੀ ਵਿੱਚ "ਬਿਰਤਾਂਤ" ਸ਼ਬਦ ਅੰਗਰੇਜ਼ੀ ਸ਼ਬਦ Narrative ਦਾ ਸਮਅਰਥੀ ਰੂਪ ਹੈ ਜੋ ਕਿ ਲਾਤੀਨੀ ਸ਼ਬਦ Narrare ਤੋਂ ਬਣਿਆ ਹੈ ਅਤੇ ਜਿਸਦਾ ਅਰਥ ਹੈ "ਦੱਸਣਾ"।

ਪਰਿਭਾਸ਼ਾ[ਸੋਧੋ]

ਰੋਲਾਂ ਬਾਰਥ ਅਨੁਸਾਰ, "ਬਿਰਤਾਂਤ ਦਾ ਇਤਿਹਾਸ ਮਾਨਵਤਾ ਦੇ ਇਤਿਹਾਸ ਨਾਲ ਹੀ ਸ਼ੁਰੂ ਹੁੰਦਾ ਹੈ। ਅੱਜ ਤੱਕ ਕੋਈ ਵੀ ਅਜਿਹਾ ਸਭਿਆਚਾਰ ਨਹੀਂ ਹੋਇਆ ਜਿਸ ਕੋਲ ਬਿਰਤਾਂਤ ਨਾ ਹੋਵੇ।"[1]

ਹਵਾਲੇ[ਸੋਧੋ]