ਪਿੱਠੂ ਗਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਿੱਠੂ

ਪਿੱਠੂ ਛੋਟੇ ਬੱਚਿਆਂ ਦੀ ਇੱਕ ਖੇਡ ਹੈ। ਖਿਡਾਰੀ ਪਹਿਲਾ ਦੋ ਧੜੇ ਬਣਾ ਲੈਂਦੇ ਹਨ,ਇਕ ਗੋਲ ਦਾਇਰਾ ਬਣਾ ਕੇ ਉਸ ਵਿੱਚ ਕੁਝ ਠੀਕਰਾਂ ਇੱਕ ਦੂਜੇ ਦੇ ਉੱਪਰ ਟਿਕਾ ਦਿੱਤੀਆਂ ਜਾਂਦੀਆਂ ਹਨ। ਇੱਕ ਧਿਰ ਦਾ ਕੋਈ ਖਿਡਾਰੀ ਚੱਕਰ ਤੋਂ ਬਾਹਰ ਖੜਾ ਹੋ ਕੇ ਗੇਂਦ ਨਾਲ ਠੀਕਰੀਆਂ ਨੂੰ ਫੁੰਡਦਾ ਹੈ,ਜੇ ਨਿਸ਼ਾਨਾ ਫੂੰਡੇ ਜਾਣ ਮਗਰੋਂ ਦੂਜੀ ਧਿਰ ਦਾ ਕੋਈ ਖਿਡਾਰੀ ਗੇਂਦ ਨੂੰ ਬੋਚ ਲਏ ਤਾਂ ਪਹਿਲੀ ਧਿਰ ਹਾਰ ਜਾਂਦੀ ਹੈ, ਪਰ ਗੇਂਦ ਨਾਲ ਨਿਸ਼ਾਨਾ ਫੂੰਡਿਆ ਜਾਵੇ ਅਤੇ ਗੇਂਦ ਬੋਚ ਲਈ ਜਾਵੇ ਤਾਂ ਉਸ ਧਿਰ ਦੇ ਇਸ ਖਿਡਾਰੀ ਦੀ ਵਾਰੀ ਮੁੱਕ ਜਾਂਦੀ ਹੈ। ਜੋ ਗੇਂਦ ਠੀਕਰਾਂ ਦਾ ਨਿਸ਼ਾਨਾ ਫੁੰਡਣ ਮਗਰੋਂ ਬੋਚੀ ਨਾ ਜਾ ਸਕੇ ਤਾਂ ਦੂਜੀ ਢਾਣੀ ਵਾਲੇ ਗੇਂਦ ਨੂੰ ਫੜ ਕੇ ਪਹਿਲੀ ਧਿਰ ਦੇ ਖਿਡਾਰੀਆਂ ਨੂੰ ਗੇਂਦ ਮਾਰਦੇ ਹਨ। ਜੇ ਕਿਸੇ ਖਿਡਾਰੀ ਦੇ ਗੇਂਦ ਲਗ ਜਾਵੇ ਤਾਂ ਉਸ ਧਿਰ ਦੇ ਬਾਕੀ ਖਿਡਾਰੀਆਂ ਦੀ ਵਾਰੀ ਕੱਟੀ ਜਾਂਦੀ ਹੈ।[1]

ਹਵਾਲਾ[ਸੋਧੋ]

  1. ਪੰਜਾਬੀ ਲੋਕਧਾਰਾ ਵਿਸ਼ਵ ਕੋਸ਼,ਡਾ ਸੋਹਿੰਦਰ ਸਿੰਘ ਵਣਜਾਰਾ ਬੇਦੀ,ਜਿਲਦ ਸੱਤਵੀ