ਪਿੱਪਲ ਪੱਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੱਪਲ ਪੱਤੀਆਂ ਔਰਤਾਂ ਦਾ ਕੰਨਾਂ ਦਾ ਇੱਕ ਗਹਿਣਾ ਹੈ। ਪਿੱਪਲ ਪੱਤੀਆਂ ਸੋਨੇ ਦੀਆਂ ਬਣੀਆਂ ਹੁੰਦੀਆਂ ਹਨ। ਇਹਨਾਂ ਪੱਤੀਆਂ ਦੀ ਸ਼ਕਲ ਪਿੱਪਲ ਦੇ ਪੱਤਿਆਂ ਵਰਗੀ ਹੁੰਦੀ ਹੈ। ਇਸ ਪਿੱਛੇ ਇੱਕ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਪਿੱਪਲ ਦਾ ਲੋਕ ਜੀਵਨ ਵਿੱਚ ਕਾਫੀ ਮਹੱਤਵ ਹੈ ਕਿਉਂਕਿ ਪਿੱਪਲ ਨੁੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਗਹਿਣੇ ਨੂੰ ਮੁਟਿਆਰਾਂ ਤੋਂ ਲੈ ਕੇ ਬਜ਼ੁਰਗ ਉਮਰ ਤੱਕ ਦੀਆਂ ਸਾਰੀਆਂ ਔਰਤਾਂ ਪਹਿਨਦੀਆਂ ਹਨ। ਕਈ ਇਲਾਕਿਆਂ ਵਿੱਚ ਇਸ ਨੂੰ ਪਿੱਪਲ ਪੱਤਰਾ ਜਾਂ ਸੋਨੇ ਦੇ ਪੱਤੇ ਵੀ ਕਿਹਾ ਜਾਂਦਾ ਹੈ।

ਬਣਤਰ[ਸੋਧੋ]

ਸੋਨੇ ਦੀਆਂ ਗੋਲ ਵਾਲੀਆਂ ਬਣਾ ਕੇ ਉਹਨਾਂ ਦੇ ਹੇਠਾਂ ਕੁੰਡੇ ਲਗਾ ਦਿੱਤੇ ਜਾਂਦੇ ਹਨ। ਇਹਨਾਂ ਕੁੰਡਿਆਂ ਵਿੱਚ ਪਿੱਪਲ ਦੀਆਂ ਪੱਤੀਆਂ ਦੀ ਤਰਾਂ ਸੋਨੇ ਦੀਆਂ ਨਿੱਕੀਆਂ-ਨਿੱਕੀਆਂ ਪੱਤੀਆਂ ਬਣਾ ਕੇ ਲਾਈਆਂ ਜਾਂਦੀਆਂ ਹਨ। ਇਹਨਾਂ ਪੱਤੀਆਂ ਦੀ ਗਿਣਤੀ ਤਿੰਨ ਜਾਂ ਚਾਰ ਹੁੰਦੀ ਹੈ।

ਹੁਣ ਕੰਨਾਂ ਦੇ ਭਾਰੇ ਗਹਿਣੇ ਪਾਉਣ ਦਾ ਰਿਵਾਜ ਨਹੀਂ ਹੈ। ਇਸ ਲਈ ਹੁਣ ਪਿੱਪਲ-ਪੱਤੀਆਂ ਗਹਿਣਾ ਅਲੋਪ ਹੋ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.