ਪੀਕਿੰਗ ਮਾਨਵ
ਪੀਕਿੰਗ ਮਾਨਵ (ਹੋਮੋ ਈਰੇਕਟਸ ਪੇਕਿਨੇਨਸਿਸ, ਪਹਿਲਾਂ ਜੂਨੀਅਰ ਸਮਾਨਾਰਥੀ ਸਿਨਨਥ੍ਰੋਪਸ ਪੇਕਿਨੇਨਸਿਸ ਦੁਆਰਾ ਜਾਣਿਆ ਜਾਂਦਾ ਸੀ) ਹੋਮੋ ਈਰੇਟਸ ਦੇ ਲਗਪਗ 750,000 ਸਾਲ ਪਹਿਲਾਂ ਦੇ ਪਥਰਾਟ ਨਮੂਨਿਆਂ ਦਾ ਸਮੂਹ ਹੈ,[1][2] ਜੋ ਬੀਜਿੰਗ (ਉਸ ਸਮੇਂ ਪੇਕਿੰਗ ਦੀ ਸਪੈਲਿੰਗ ਇਹ ਸੀ) ਦੇ ਨੇੜੇ ਝੌਕੌਦੀਅਨ (ਚੋ ਕੂ-ਟਿਏਨ) ਵਿਖੇ ਖੁਦਾਈ ਦੌਰਾਨ 1929–37 ਵਿੱਚ ਲੱਭਿਆ ਗਿਆ।
1929 ਅਤੇ 1937 ਦੇ ਵਿਚਕਾਰ, 15 ਅੰਸ਼ਕ ਖੋਪੜੀਆਂ, 11 ਜਬਾੜੇ, ਕਈ ਦੰਦ, ਕੁਝ ਪਸਲੀਆਂ ਅਤੇ ਵੱਡੀ ਗਿਣਤੀ ਵਿੱਚ ਪੱਥਰ ਦੇ ਸੰਦ ਝੌਕੌਦੀਅਨ ਵਿਖੇ ਪੀਕਿੰਗ ਮਨੁੱਖ ਦੀ ਸਾਈਟ ਦੇ ਟਿਕਾਣਾ 1 ਵਾਲੀ ਲੋਅਰ ਗੁਫ਼ਾ ਵਿੱਚ ਲੱਭੇ ਮਿਲੇ ਸਨ। ਉਨ੍ਹਾਂ ਦੀ ਉਮਰ ਦਾ ਅਨੁਮਾਨ ਲਗਪਗ 750,000 ਤੋਂ 300,000 ਸਾਲ ਦੇ ਵਿਚਕਾਰ ਹੈ।
ਇਨ੍ਹਾਂ ਜੈਵਿਕ ਪਥਰਾਟਾਂ ਦੇ ਬਹੁਤੇ ਮੁਢਲੇ ਅਧਿਐਨ ਡੇਵਿਡਸਨ ਬਲੈਕ ਦੁਆਰਾ 1934 ਵਿੱਚ ਆਪਣੀ ਮੌਤ ਹੋਣ ਤੱਕ ਕੀਤੇ ਗਏ ਸਨ। ਫਿਰ ਪੀਅਰੇ ਟੇਲਹਾਰਡ ਡੀ ਚਾਰਡਿਨ ਨੇ ਅਹੁਦਾ ਸੰਭਾਲ ਲਿਆ ਜਦੋਂ ਤੱਕ ਕਿ ਫ੍ਰਾਂਜ਼ ਵੇਡਨੇਰਿਚ ਨੇ ਉਸਦੀ ਜਗ੍ਹਾ ਨਹੀਂ ਲੈ ਲਈ ਅਤੇ 1941 ਵਿੱਚ ਚੀਨ ਛੱਡਣ ਤੱਕ ਜੈਵਿਕ ਪਥਰਾਟਾਂ ਦਾ ਅਧਿਐਨ ਕੀਤਾ। ਅਸਲ ਪਥਰਾਟ 1941 ਵਿੱਚ ਪਤਾ ਨਹੀਂ ਕਿਵੇਂ ਅਲੋਪ ਹੋ ਗਏ, ਪਰ ਸ਼ਾਨਦਾਰ ਕਾਸਟ ਅਤੇ ਵਰਣਨ ਬਾਕੀ ਰਹਿ ਗਏ ਸਨ।
ਖੋਜ ਦਾ ਇਤਿਹਾਸ
[ਸੋਧੋ]ਸਵੀਡਿਸ਼ ਭੂ-ਵਿਗਿਆਨੀ ਜੋਹਾਨ ਗੁਨਰ ਐਂਡਰਸਨ ਅਤੇ ਅਮਰੀਕੀ ਮਾਹਰ ਵਿਗਿਆਨੀ ਵਾਲਟਰ ਡਬਲਯੂ. ਗ੍ਰੈਂਜਰ 1921 ਵਿੱਚ ਪ੍ਰਾਚੀਨ ਇਤਿਹਾਸਕ ਜੈਵਿਕ ਪਥਰਾਟਾਂ ਦੀ ਭਾਲ ਲਈ ਚੀਨ ਦੇ ਝੌਕੌਦੀਅਨ ਆਇਆ ਸੀ। ਉਸਨੂੰ ਸਥਾਨਕ ਕੁਆਰੀਮੈਨ ਡ੍ਰੈਗਨ ਬੋਨ ਹਿੱਲ ਵਾਲੀ ਜਗ੍ਹਾ ਲੈ ਗਏ, ਜਿੱਥੇ ਐਂਡਰਸਨ ਨੇ ਕੁਆਰਟਜ਼ ਦੇ ਢੇਰਾਂ ਨੂੰ ਪਛਾਣਿਆ ਜੋ ਉਸ ਖੇਤਰ ਦੇ ਮੂਲ ਨਹੀਂ ਸਨ। ਇਸ ਲੱਭਤ ਦੀ ਮਹੱਤਤਾ ਨੂੰ ਤੁਰੰਤ ਸਮਝਦਿਆਂ ਹੀ ਉਹ ਆਪਣੇ ਸਾਥੀ ਵੱਲ ਮੁੜਿਆ ਅਤੇ ਐਲਾਨ ਕੀਤਾ, "ਇਥੇ ਆਦਿ ਮਾਨਵ ਹੈ; ਹੁਣ ਅਸੀਂ ਉਸ ਨੂੰ ਲੱਭਣਾ ਹੈ!"[3]
ਐਂਡਰਸਨ ਦੇ ਸਹਾਇਕ ਆਸਟ੍ਰੀਆਈ ਪਾਲੀਓਨਟੋਲੋਜਿਸਟ ਓਟੋ ਜ਼ਡਾਂਸਕੀ ਦੁਆਰਾ ਤੁਰੰਤ ਖੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ, ਜਿਸ ਨੇ ਪਾਇਆ ਕਿ ਇਹ ਇੱਕ ਜੀਵਿਤ ਮਨੁੱਖੀ ਜਾੜ੍ਹ ਜਾਪਦੀ ਸੀ। ਉਹ 1923 ਵਿੱਚ ਇਸ ਸਾਈਟ 'ਤੇ ਵਾਪਸ ਆਇਆ, ਅਤੇ ਉਸ ਤੋਂ ਬਾਅਦ ਦੋ ਕਿਸਤਾਂ ਵਿੱਚ ਖੁਦਾਈ ਕੀਤੀ ਗਈ ਸਮੱਗਰੀ ਨੂੰ ਵਿਸ਼ਲੇਸ਼ਣ ਲਈ ਸਵੀਡਨ ਦੀ ਉੱਪਸਾਲਾ ਯੂਨੀਵਰਸਿਟੀ ਵਿੱਚ ਭੇਜਿਆ ਗਿਆ। 1926 ਵਿੱਚ ਐਂਡਰਸਨ ਨੇ ਇਸ ਸਮੱਗਰੀ ਵਿੱਚ ਦੋ ਮਨੁੱਖੀ ਜਾੜ੍ਹਾਂ ਦੀ ਖੋਜ ਦੀ ਘੋਸ਼ਣਾ ਕੀਤੀ, ਅਤੇ ਜ਼ੇਡਨਸਕੀ ਨੇ ਆਪਣੀ ਖੋਜ ਪ੍ਰਕਾਸ਼ਤ ਕੀਤੀ।[4]