ਪੀਣ ਵਾਲਾ ਪਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੁਨੀਆ ਦੇ ਵੱਡੇ ਹਿੱਸੇ ਅਜਿਹੇ ਹਨ ਜਿਥੇ ਲੋਕਾਂ ਨੂੰ ਪੀਣ ਯੋਗ ਪਾਣੀ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਰੋਗ-ਕਾਰਕਾਂ, ਰੋਗਾਣੂਆਂ ਜਾਂ ਵਿਸ਼ੈਲੇ ਤੱਤਾਂ ਦੇ ਖਤਰਨਾਕ ਪੱਧਰ ਵਾਲੇ ਜਾਂ ਹਾਨੀਕਾਰਕ ਠੋਸ ਪਦਾਰਥਾਂ ਨਾਲ ਪ੍ਰਦੂਸ਼ਿਤ ਸਰੋਤਾਂ ਦਾ ਪਾਣੀ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਦਾ ਪਾਣੀ ਪੀਣ ਲਾਇਕ ਨਹੀਂ ਹੁੰਦਾ ਹੈ ਅਤੇ ਪੀਣ ਜਾਂ ਭੋਜਨ ਤਿਆਰ ਕਰਨ ਵਿੱਚ ਇਸ ਤਰ੍ਹਾਂ ਦੇ ਪਾਣੀ ਦੀ ਵਰਤੋਂ ਵੱਡੇ ਪੈਮਾਨੇ ਤੇ ਜਾਨਲੇਵਾ ਅਤੇ ਅਸਾਧ ਬੀਮਾਰੀਆਂ ਦਾ ਕਾਰਨ ਬਣਦਾ ਹੈ।

ਪਹੁੰਚ[ਸੋਧੋ]

ਸਬ-ਸਹਾਰਾ ਅਫਰੀਕਾ ਵਿੱਚ ਸਿਰਫ਼ 61 ਫੀਸਦੀ ਲੋਕਾਂ ਨੂੰ ਸ਼ੁਧ ਕੀਤਾ ਪੀਣ ਵਾਲਾ ਪਾਣੀ ਮਿਲਦਾ ਹੈ।
ਥਾਈਲੈਂਡ ਵਿੱਚ ਵਿਕਦਾ ਪੀਣ ਵਾਲਾ ਪਾਣੀ। ਗਾਹਕ ਨੂੰ ਆਪਣੀ ਇੱਕ ਬੋਤਲ ਭਰਨ ਦਾ ਇੱਕ ਬਾਹਤ ਦੇਣਾ ਪੈਂਦਾ

ਭਾਵੇਂ ਧਰਤੀ ਦਾ 70% ਜਲਮੰਡਲ ਹੈ, ਐਪਰ ਇਹਦਾ ਬਹੁਤ ਹਿੱਸਾ ਨਾ ਪੀਣ ਲਾਇਕ ਸਮੁੰਦਰੀ ਲੂਣਾ ਪਾਣੀ ਹੈ। ਵਿਸ਼ਵ ਭਰ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ। ਪਹਾੜਾਂ ਤੋਂ ਆਉਂਦੇ ਪਾਣੀ ਵੀ ਹੁਣ ਪੀਣਯੋਗ ਨਹੀਂ ਰਹੇ। ਸੰਸਾਰ ਦੀਆਂ ਬਹੁਤੀਆਂ ਨਦੀਆਂ ਪ੍ਰਦੂਸ਼ਤ ਹੋ ਚੁੱਕੀਆਂ ਹਨ। ਜਰਮਨੀ ਦੇ ਹੈਮਬਰਗ ਸ਼ਹਿਰ ਦਾ ਸਾਰਾ ਪਾਣੀ ਲਗਪਗ ਪ੍ਰਦੂਸ਼ਤ ਹੋ ਚੁੱਕਿਆ ਹੈ। ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਨਾ ਹਰੇਕ ਸਰਕਾਰ ਸਾਹਮਣੇ ਸਭ ਤੋਂ ਵੱਡੀ ਵੰਗਾਰ ਬਣ ਗਈ ਹੈ।