ਪੀਰਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੀਰਾਕ ਇੱਕ ਪੁਰਾਤਨ ਜਗਾਹ ਹੈ। ਇਹ ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸਥਿਤ ਹੈ। ਇਸਦਾ ਸੰਬੰਧ ਸਿੰਧ ਘਾਟੀ ਸਭਿਅਤਾ ਨਾਲ ਹੈ। ਇਹ ਨਾਰੀ ਨਦੀ ਤੋਂ 20 ਕਿ.ਮੀ. ਦੀ ਦੂਰੀ ਅਤੇ ਸਥਿਤ ਹੈ। ਇਹ ਟਿੱਲਾ 8 ਮੀਟਰ ਉੱਚਾ ਹੈ, ਅਤੇ ਇਸਨੇ 12 ਏਕੜ ਜਗਾਹ ਘੇਰੀ ਹੋਈ ਹੈ। ਪੀਰਾਕ ਨਾਂ ਦੀ ਇਹ ਜਗਾਹ ਬਾਰੇ ਸਭ ਤੋਂ ਪਹਿਲਾਂ ਸੂਚਨਾ 1963 ਵਿੱਚ ਰਾਬਟ ਰੈਕੇ ਦੁਆਰਾ ਦਿੱਤੀ ਗਈ। ਦੋ ਮਸ਼ਹੂਰ ਥਾਂਵਾਂ ਮਹਿਰਗਢ਼ ਅਤੇ ਨੌਸ਼ਰੋ ਨੂੰ ਪੁੱਟਣ ਤੋਂ ਪਹਿਲਾਂ, 1968 ਤੋਂ 1974 ਦੇ ਵਿੱਚ ਇਸਨੂੰ ਪੁੱਟਿਆ ਗਿਆ। ਇਸਨੂੰ ਪੁੱਟਣ ਦਾ ਕੰਮ ਪੁਰਾਤਨ ਵਸਤਾਂ ਦੇ ਅਧਿਐਨ ਕਰਨ ਲਈ ਆਈ ਫ੍ਰਾਂਸੀਸੀ ਟੀਮ ਨੇ ਕੀਤਾ। ਇਸ ਫ੍ਰਾਂਸੀਸੀ ਟੀਮ ਦੇ ਮੁਖੀ ਦਾ ਨਾਂ ਜੇਆਂ ਮਾਰੀ ਕਾਸਲ ਸੀ।

ਇਤਿਹਾਸਿਕ ਵਿਸ਼ੇਸ਼ਤਾ[ਸੋਧੋ]

ਦੱਖਣ ਏਸ਼ੀਆ ਲਈ ਇਸਦੀ ਇਤਿਹਾਸਿਕ ਵਿਸ਼ੇਸ਼ਤਾ ਇਸਦੇ ਉੱਤੇ ਪਾਏ ਜਾਣ ਵਾਲੇ ਘੋੜਿਆਂ ਦੇ ਨਿਸ਼ਾਨਾਂ ਕਾਰਣ ਹੈ। ਇਸ ਥਾਂ ਉੱਤੇ ਲੋਹੇ ਨਾਲ ਕੀਤੀ ਹੋਰ ਬੋਹਤ ਕਲਾ-ਕ੍ਰਿਤ ਪਾਈ ਜਾਂਦੀ ਹੈ। ਇਸ ਤਰਾਂ ਪ੍ਰਤੀਤ ਹੁੰਦਾ ਹੈ ਜਿਂਵੇ ਲੋਹੇ ਦਾ ਕੰਮ ਇਸਤੇ ਸਹਿਜੇ-ਸਹਿਜੇ ਪ੍ਰਚਲਿਤ ਹੋਇਆ।[1]

ਕਲਾ-ਕ੍ਰਿਤ[ਸੋਧੋ]

ਕਰਾਕਰੀ ਦੇ ਨਾਲ ਨਾਲ, ਪੀਰਾਕ ਵਿੱਚ ਹੜੱਪਾ ਸਭਿਅਤਾ ਦੇ ਅਨੁਸਾਰ ਟੇਰੇਕੋਟਾ ਵੀ ਪਈਆਂ ਜਾਂਦੀਆਂ ਸਨ।[2] ਇਥੇ ਲੋਹੇ ਦੀਆਂ ਬਣੀਆਂ ਵਸਤੂਆਂ ਵੀ ਸਨ।

ਵਾਹੀ ਖੇਤੀ[ਸੋਧੋ]

ਝੋਨੇ ਦੀ ਫ਼ਸਲ ਪੀਰਾਕ ਦੀ ਪ੍ਰਮੁੱਖ ਫ਼ਸਲ ਸੀ। ਪੀਰਾਕ ਦੀ ਸਥਾਪਨਾ ਹੋਣ ਦੇ ਨਾਲ-ਨਾਲ ਇਥੇ ਇੱਕ ਨਹਿਰ ਵੀ ਬਣਾਈ ਗਈ। ਇਸ ਤੋਂ ਪਤਾ ਚਲਦਾ ਹੈ ਕਿ ਪੀਰਾਕ ਕੋਲ ਖੇਤੀ ਬਾਰੀ ਚਾਲੂ ਰਖਣ ਲਈ ਆਪਣਾ ਪਾਣੀ ਦਾ ਨਿਰੰਤਰ ਸ੍ਰੋਤ ਸੀ।[3] ਝੋਨੇ ਤੋਂ ਇਲਾਵਾ ਇਥੇ ਅੰਗੂਰ, ਕਾਬੁਲੀ ਛੋਲੇ ਦੀ ਵੀ ਪੈਦਾਵਾਰ ਸੀ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. Raymond Allchin, Bridget Allchin, The Rise of Civilization in India and Pakistan. Cambridge University Press, 1982 ISBN 052128550X
  2. S.Settar, Ravi Korisettar (2002) Prehistory, Aracheology of the Harappan Civilisation [1]
  3. McIntosh, Jane (2008). The Ancient Indus Valley: New Perspectives. Delhi: ABC-CLIO. p. 95. ISBN 978-1-576-07907-2.