ਪੀਰ ਪੰਜਾਲ
ਦਿੱਖ
ਪੀਰ ਪੰਜਾਲ ਪਹਾੜਾਂ ਦਾ ਇੱਕ ਸਮੂਹ ਜਾਂ ਲੜੀ ਹੈ ਜੋ ਅੰਦਰੂਨੀ ਹਿਮਾਲਾ ਖੇਤਰ ਵਿੱਚ ਪੈਂਦੇ ਹਨ ਅਤੇ ਜੋ ਪੂਰਬ ਦੱਖਣ-ਪੂਰਬ ਤੋਂ ਪੱਛਮ ਉੱਤਰ-ਪੱਛਮ ਵੱਲ ਭਾਰਤੀ ਰਾਜ ਹਿਮਾਚਲ ਪ੍ਰਦੇਸ਼ ਵਿੱਚੋਂ ਅਤੇ ਭਾਰਤ-ਪ੍ਰਸ਼ਾਸਤ ਜੰਮੂ ਅਤੇ ਕਸ਼ਮੀਰ ਅਤੇ ਪਾਕਿਸਤਾਨ-ਪ੍ਰਸ਼ਾਸਤ ਅਜ਼ਾਦ ਕਸ਼ਮੀਰ ਦੇ ਤਕਰਾਰੀ ਰਾਜਖੇਤਰਾਂ ਵਿੱਚੋਂ ਲੰਘਦੇ ਹਨ। ਇਹਨਾਂ ਦੀ ਔਸਤ ਉੱਚਾਈ 1,400 ਮੀਟਰ ਤੋਂ 4,100 ਮੀਟਰ ਤੱਕ ਹੈ। ਇਹ ਹੇਠਲੇ ਹਿਮਾਲਾ ਪਹਾੜਾਂ ਦੀ ਸਭ ਤੋਂ ਵੱਡੀ ਲੜੀ ਹੈ। ਸਤਲਜ ਦਰਿਆ ਦੇ ਕੰਢੇ ਕੋਲ ਇਹ ਆਪਣੇ ਆਪ ਨੂੰ ਹਿਮਾਲਾ ਤੋਂ ਨਿਖੇੜ ਲੈਂਦੀ ਹੈ ਅਤੇ ਇੱਕ ਪਾਸੇ ਬਿਆਸ ਅਤੇ ਰਾਵੀ ਅਤੇ ਦੂਜੇ ਪਾਸੇ ਝਨਾ ਦਰਿਆਵਾਂ ਵਿਚਕਾਰ ਵੰਡ ਪਾਉਂਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |