ਪੀਰ ਮੁਹੰਮਦ ਮੋਨਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੀਰ ਮੁਹੰਮਦ ਮੋਨਿਸ (1882 - 24 ਦਸੰਬਰ, 1949) ਇੱਕ ਨਿਡਰ ਪੱਤਰਕਾਰ ਅਤੇ ਹਿੰਦੀ ਸਾਹਿਤਕਾਰ ਸੀ, ਜੋ ਬਿਹਾਰ ਹਿੰਦੀ ਸਾਹਿਤ ਸੰਮੇਲਨ (1919 ਵਿੱਚ ਸੋਨਪੁਰ ਵਿੱਚ ਸਥਾਪਿਤ ਸੰਸਥਾ) ਦੇ ਬਾਨੀਆਂ ਵਿੱਚੋਂ ਇੱਕ ਅਤੇ 1937 ਵਿੱਚ ਆਰਾਹ ਵਿੱਚ ਹੋਏ ਇਸਦੇ 15ਵੇਂ ਸੈਸ਼ਨ ਦਾ ਪ੍ਰਧਾਨ ਸੀ। 'ਮੋਨਿਸ' ਪੀਰ ਮੁਹੰਮਦ ਅੰਸਾਰੀ ਦਾ ਤਖ਼ਲੁਸ। ਮੋਨਿਸ (مونس) ਅਰਬੀ[1] ਸ਼ਬਦ ਹੈ, ਜਿਸਦਾ ਮਤਲਬ ਹੈ ਸਹਾਇਕ, ਸਾਥੀ, ਕਾਮਰੇਡ।

ਯੂਰਪੀ ਪਲਾਂਟਰਾਂ ਦੇ ਹੱਥੋਂ ਚੰਪਾਰਨ ਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਭਿਆਨਕ ਕਸ਼ਟਾਂ ਦਾ ਪਰਦਾਫਾਸ਼ ਕਰਨ ਲਈ ਉਸ ਦੀਆਂ ਅਣਥੱਕ ਕੋਸ਼ਿਸ਼ਾਂ ਲਈ, ਉਸ ਨੂੰ ਬੇਤੀਆ ਰਾਜ ਹਾਈ ਇੰਗਲਿਸ਼ ਸਕੂਲ ਵਿੱਚ ਅਧਿਆਪਨ ਦੀਆਂ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪ੍ਰਤਾਪ ਅਖਬਾਰ (ਕਾਨਪੁਰ ਹਿੰਦੀ ਹਫਤਾਵਾਰੀ, ਬਾਅਦ ਵਿੱਚ ਰੋਜ਼ਾਨਾ, ਗਣੇਸ਼ ਸ਼ੰਕਰ ਵਿਦਿਆਰਥੀ ਦੁਆਰਾ ਸੰਪਾਦਿਤ, 1890-1931) ਵਿੱਚ ਉਸਨੇ ਗੁਪਤ ਨਾਵਾਂ ਹੇਠ ਨੀਲ ਦੇ ਪਲਾਂਟਰਾਂ ਦੇ ਅਕਹਿ ਜੁਲਮਾਂ ਨੂੰ ਨੰਗਾ ਕੀਤਾ ਸੀ। ਪ੍ਰਤਾਪ ਵਿੱਚ ਉਸ ਦੇ ਲੇਖਾਂ/ਰਿਪੋਰਟਾਂ ਦੇ ਜ਼ਰੀਏ ਹੀ ਸੀ ਕਿ ਚੰਪਾਰਨ ਦੀਆਂ ਭਿਆਨਕ ਕਹਾਣੀਆਂ ਦੁਨੀਆ ਭਰ ਵਿੱਚ ਜਾਣੀਆਂ ਜਾਂਦੀਆਂ ਸਨ। ਮੋਨਿਸ ਨੂੰ ਬਿਹਾਰ ਵਿੱਚ ਨਿਡਰ ਬਸਤੀਵਾਦੀ-ਵਿਰੋਧੀ ਹਿੰਦੀ ਪੱਤਰਕਾਰੀ ਦੇ ਬਾਨੀ ਵਜੋਂ ਮੰਨਿਆ ਜਾਂਦਾ ਹੈ। ਬਸਤੀਵਾਦੀ ਦਸਤਾਵੇਜ਼ਾਂ ਵਿੱਚ ਉਸ ਨੂੰ "ਖ਼ਤਰਨਾਕ", ਅਤੇ "ਬਦਨਾਮ" ਅਤੇ "ਸ਼ੱਕੀ ਸਾਹਿਤ" ਲਿਖਣ ਵਾਲੇ "ਤਲਖ" ਵਿਅਕਤੀ ਵਜੋਂ ਬਿਆਨ ਕੀਤਾ ਗਿਆ ਹੈ। ਉਸਨੇ ਰਾਮਕ੍ਰਿਸ਼ਨ ਬੇਨੀਪੁਰੀ (1899-1968) ਦੁਆਰਾ ਸੰਪਾਦਿਤ ਹਿੰਦੀ ਮਾਹਵਾਰ ਬਾਲਕ ਵਿੱਚ ਬੱਚਿਆਂ ਲਈ ਕਹਾਣੀਆਂ ਵੀ ਲਿਖੀਆਂ, ਅਤੇ ਹਿੰਦੀ ਭਾਸ਼ੀ ਮਾਹਵਾਰ ਗਿਆਨਸ਼ਕਤੀ, ਗੋਰਖਪੁਰ (1915 ਵਿੱਚ ਲਾਂਚ ਕੀਤੇ ਗਏ) ਵਿੱਚ ਆਪਣੀਆਂ ਦੇਸ਼ਭਗਤੀ ਦੀਆਂ ਕਵਿਤਾਵਾਂ ਵੀ ਪ੍ਰਕਾਸ਼ਿਤ ਕੀਤੀਆਂ। ਇਹ 1935 ਤੱਕ ਜਾਰੀ ਰਿਹਾ।[2]

24 ਦਸੰਬਰ, 1949 ਨੂੰ ਉਸਦਾ ਦੇਹਾਂਤ ਹੋ ਗਿਆ।

ਹਵਾਲੇ[ਸੋਧੋ]