ਸਮੱਗਰੀ 'ਤੇ ਜਾਓ

ਪੀਰ (ਸੂਫ਼ੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੀਰ ਦਸਤਗੀਰ, ਮੁਗਲ ਕਾਲ ਤੋਂ

ਪੀਰ (Persian: پیر, ਸ਼ਬਦੀ ਭਾਵ "ਬੁਢਾ [ਆਦਮੀ]") ਸੂਫ਼ੀ ਮੁਰਸਿਦ ਨੂੰ ਕਹਿੰਦੇ ਹਨ। ਇਹ ਨਾਥ ਪਰੰਪਰਾ ਵਿੱਚ ਵੀ ਬਰਾਬਰ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਹਜ਼ਰਤ ਜਾਂ ਸ਼ੇਖ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਅਕਸਰ ਇਹਦਾ ਤਰਜੁਮਾ "ਸੇਂਟ" ਕੀਤਾ ਜਾਂਦਾ ਹੈ ਅਤੇ ਜਿਸਦੀ ਵਿਆਖਿਆ "ਵੱਡੇ ਵਡਾਰੂ" ਵਜੋਂ ਕੀਤੀ ਜਾਂਦੀ ਹੈ। ਸੂਫ਼ੀਵਾਦ ਵਿੱਚ ਪੀਰ ਦੀ ਭੂਮਿਕਾ ਆਪਣੇ ਪੈਰੋਕਾਰਾਂ ਨੂੰ ਸੂਫ਼ੀ ਮਾਰਗ ਚੱਲਣ ਲਈ ਸਬਕ ਦੇਣ ਦੀ ਹੈ। ਪੀਰ ਲਈ ਵਰਤੇ ਜਾਣ ਵਾਲੇ ਹੋਰ ਵੀ ਸ਼ਬਦ ਹਨ ਜਿਸ ਵਿੱਚ ਮੁਰਸ਼ਦ (ਰਾਹ ਦਿਖਾਉਣ ਵਾਲਾ) ਅਤੇ ਸਰਕਾਰ (ਮਾਲਕ) ਵੀ ਸ਼ਾਮਿਲ ਹਨ।