ਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਸਕ੍ਰਿਤ ਸ਼ਬਦ ਨਾਥ ਇੱਕ ਪ੍ਰਾਚੀਨ ਹਿੰਦੂ ਪਰੰਪਰਾ ਦਾ ਨਾਮ ਹੈ ਅਤੇ ਇਸ ਸ਼ਬਦ ਦੇ ਸ਼ਬਦੀ ਅਰਥ ਹਨ: ਪ੍ਰਭੂ, ਰਾਖਾ ਅਤੇ ਸ਼ਰਨ। ਇਸ ਨਾਲ ਸਬੰਧਤ ਸੰਸਕ੍ਰਿਤ ਸ਼ਬਦ ਆਦਿ ਨਾਥ ਦਾ ਅਰਥ ਹੈ ਪਹਿਲਾ ਜਾਂ ਮੂਲ ਪ੍ਰਭੂ। ਅਤੇ ਇਸੇ ਲਈ ਇਹ ਸ਼ਿਵ, ਮਹਾਦੇਵ ਜਾਂ ਮਹੇਸ਼ਵਰ ਲਈ ਅਤੇ ਇਨ੍ਹਾਂ ਦੈਵੀ ਅਵਧਾਰਨਾਵਾਂ ਤੋਂ ਵੀ ਪਰੇ, ਚੇਤਨਾ ਦੇ ਸਾਰੇ ਪਹਿਲੂਆਂ ਅਤੇ ਅਭਿਵਿਅਕਤੀਆਂ ਦੇ ਸਮਰਥਨ/ਪੁਸ਼ਟੀ ਦੇ ਆਧਾਰ ਵਜੋਂ ਸਰਬ-ਉਚ ਨਿਰਪੇਖ ਸੱਚ ਲਈ ਸਮਾਨ ਅਰਥੀ ਸ਼ਬਦ ਹੈ।

ਨਾਥ ਸੰਪਰਦਾ[ਸੋਧੋ]

ਨਾਥ ਸੰਪਰਦਾ ਭਾਰਤ ਦੇ ਵੱਡੇ ਹਿੱਸੇ ਵਿੱਚ ਪ੍ਰਾਚੀਨ ਕਾਲ ਤੋਂ ਚਲੀ ਆ ਰਹੀ ਸਿਧ ਜਾਂ ਅਵਧੂਤ ਪਰੰਪਰਾ ਦਾ ਹੀ ਵਿਕਸਿਤ ਰੂਪ ਹੈ।[1] ਗੁਰੂ ਮਛੰਦਰ ਨਾਥ ਅਤੇ ਉਹਨਾਂ ਦੇ ਚੇਲੇ ਗੋਰਖਨਾਥ ਨੇ ਪਹਿਲੀ ਵਾਰ ਇਸ ਸੰਪਰਦਾ ਨੂੰ ਸੰਗਠਿਤ ਵਿਵਸਥਾ ਵਿੱਚ ਬੰਨਿਆ ਸੀ। ਗੋਰਖਨਾਥ ਨੇ ਇਸ ਸੰਪਰਦਾ ਦੇ ਬਿਖਰਾ ਦਾ ਅਤੇ ਇਸ ਦੀਆਂ ਯੋਗ-ਵਿਦਿਆਵਾਂ ਦਾ ਇਕੱਤਰੀਕਰਨ ਕੀਤਾ। ਗੁਰੂ ਅਤੇ ਚੇਲਾ ਦੋਨਾਂ ਨੂੰ ਤਿੱਬਤੀ ਬੋਧੀ ਧਰਮ ਵਿੱਚ ਮਹਾਸਿੱਧਾਂ ਵਜੋਂ ਜਾਣਿਆ ਜਾਂਦਾ ਹੈ।

ਨਾਥ ਸਾਧੂ - ਸੰਤ ਦੁਨੀਆ ਭਰ ਵਿੱਚ ਭ੍ਰਮਣ ਕਰਨ ਦੇ ਬਾਅਦ ਉਮਰ ਦੇ ਅੰਤਮ ਪੜਾਅ ਵਿੱਚ ਕਿਸੇ ਇੱਕ ਸਥਾਨ ਉੱਤੇ ਰੁਕ ਕੇ ਅਖੰਡ ਧੂਣੀ ਰਮਾਉਂਦੇ ਹਨ ਜਾਂ ਫਿਰ ਹਿਮਾਲਾ ਵਿੱਚ ਖੋ ਜਾਂਦੇ ਹਨ। ਹੱਥ ਵਿੱਚ ਚਿਮਟਾ, ਕਮੰਡਲ, ਕੰਨਾਂ ਵਿੱਚ ਕੁੰਡਲ, ਕਮਰ ਵਿੱਚ ਕਮਰਬੰਧ, ਜਟਾਧਾਰੀ ਧੂਣੀ ਰਮਾ ਕੇ ਧਿਆਨ ਕਰਨ ਵਾਲੇ ਨਾਥ ਯੋਗੀਆਂ ਨੂੰ ਹੀ ਅਵਧੂਤ ਜਾਂ ਸਿੱਧ ਕਿਹਾ ਜਾਂਦਾ ਹੈ। ਇਹ ਯੋਗੀ ਆਪਣੇ ਗਲੇ ਵਿੱਚ ਕਾਲੀ ਉਨ ਦਾ ਇੱਕ ਜਨੇਊ ਰੱਖਦੇ ਹਨ ਜਿਸ ਨੂੰ ਸੇਲੀ ਕਹਿੰਦੇ ਹਨ। ਗਲੇ ਵਿੱਚ ਇੱਕ ਸਿੰਗ ਦੀ ਨਾਦੀ ਰੱਖਦੇ ਹਨ। ਇਨ੍ਹਾਂ ਦੋਨਾਂ ਨੂੰ ਸਿੰਗੀ ਸੇਲੀ ਕਹਿੰਦੇ ਹਨ।

ਇਸ ਪੰਥ ਦੇ ਸਾਧਕ ਲੋਕ ਸਾਤਵਿਕ ਭਾਵ ਨਾਲ ਸ਼ਿਵ ਦੀ ਭਗਤੀ ਵਿੱਚ ਲੀਨ ਰਹਿੰਦੇ ਹਨ। ਨਾਥ ਲੋਕ ਅਲਖ (ਅਲਕਸ਼) ਸ਼ਬਦ ਨਾਲ ਸ਼ਿਵ ਦਾ ਧਿਆਨ ਕਰਦੇ ਹਨ। ਆਪਸ ਵਿੱਚ ਆਦੇਸ਼ ਜਾਂ ਆਦੀਸ਼ ਸ਼ਬਦ ਨਾਲ ਉਸਤਤ ਕਰਦੇ ਹਨ। ਅਲਖ ਅਤੇ ਆਦੇਸ਼ ਸ਼ਬਦ ਦਾ ਅਰਥ ਪਰਮ ਪੁਰਖ ਹੁੰਦਾ ਹੈ। ਜੋ ਨਾਗਾ (ਦਿਗੰਬਰ) ਹੈ ਉਹ ਭਭੂਤੀਧਾਰੀ ਵੀ ਉਕਤ ਸੰਪਰਦਾ ਵਿੱਚੋਂ ਹੀ ਹੈ ਇਨ੍ਹਾਂ ਨੂੰ ਬਾਬਾ ਜੀ ਜਾਂ ਗੋਸਾਈ ਸਮਾਜ ਦਾ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਬੈਰਾਗੀ, ਉਦਾਸੀ ਜਾਂ ਬਨਵਾਸੀ ਆਦਿ ਸੰਪਰਦਾ ਦਾ ਵੀ ਮੰਨਿਆ ਜਾਂਦਾ ਹੈ। ਨਾਥ ਸਾਧੂ - ਸੰਤ ਹਠਯੋਗ ਉੱਤੇ ਵਿਸ਼ੇਸ਼ ਜੋਰ ਦਿੰਦੇ ਹਨ।

ਹਵਾਲੇ[ਸੋਧੋ]

  1. Deshpande, M.N. (1986). The Caves of Panhale-Kaji. New Delhi: Archaeological Survey of India, Government of India.