ਪੁਰਹੀਰਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰ ਹੀਰਾਂ, ਹੁਸ਼ਿਆਰਪੁਰ ਸ਼ਹਿਰ (31°32`N, 75°55`E) ਤੋਂ 5 ਕਿਲੋਮੀਟਰ ਦੱਖਣ ਵੱਲ ਹੁਸ਼ਿਆਰਪੁਰ-ਫਗਵਾੜਾ ਸੜਕ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਨਗਰ ਹੈ। ਇਥੇ ਗੁਰੂ ਹਰਗੋਬਿੰਦ ਜੀ ਦੀ ਯਾਦ ਵਿੱਚ ਗੁਰਦੁਆਰਾ ਜ਼ਾਹਿਰਾ ਜ਼ਹੂਰ ਹੈ। ਸਥਾਨਕ ਰਵਾਇਤ ਅਨੁਸਾਰ ਕੀਰਤਪੁਰ ਜਾਂਦੇ ਹੋਏ ਦਸੂਹਾ ਨੇੜੇ ਬੋਦਲ ਤੋਂ ਗੁਰੂ ਜੀ ਇੱਥੋਂ ਆਏ ਸਨ। ਗੁਰਦੁਆਰਾ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਜੀ ਨੇ ਚੋਅ ਦੇ ਸੱਜੇ ਕੰਢੇ ਡੇਰਾ ਲਾਇਆ ਸੀ। ਨਵੇਂ ਬਣੇ ਅਹਾਤੇ ਵਿੱਚ ਇੱਕ ਹਾਲ ਹੈ, ਜਿਸ ਦੇ ਕੇਂਦਰ ਵਿੱਚ ਇੱਕ ਵਰਗਾਕਾਰ ਪਵਿੱਤਰ ਅਸਥਾਨ ਹੈ।