ਪੂਰਨ ਦਾ ਖੂਹ
ਪੂਰਨ ਦਾ ਖੂਹ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਿਆਲਕੋਟ ਦੇ ਨੇੜੇ ਇੱਕ ਇਤਿਹਾਸਕ ਸਥਾਨ ਹੈ। [1] [2] ਇਹ ਸਿਆਲਕੋਟ ਛਾਉਣੀ ਤੋਂ ਚਪਰਾੜ ਪਿੰਡ ਨੂੰ ਜਾਂਦੀ ਸੜਕ 'ਤੇ ਕੁਝ ਕਿਲੋਮੀਟਰ ਦੀ ਦੂਰ ਹੈ।
ਇਤਿਹਾਸ
[ਸੋਧੋ]ਰਾਜਾ ਸਲਵਾਨ ਸਿਆਲਕੋਟ ਦਾ ਬਹੁਤ ਮਸ਼ਹੂਰ ਰਾਜਾ ਸੀ। ਉਸਨੇ ਸਿਆਲਕੋਟ ਦੇ ਕਿਲ੍ਹੇ ਦਾ ਪੁਨਰ ਨਿਰਮਾਣ ਕੀਤਾ। ਉਸਦੇ ਪਹਿਲੇ ਪੁੱਤਰ ਪੂਰਨ ਦੇ ਖਿਲਾਫ਼ , ਉਸਦੀ ਦੂਜੀ ਪਤਨੀ ਲੂਣਾ ਨੇ ਸਾਜ਼ਿਸ਼ ਨਾਲ਼ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਝੂਠਾ ਦੋਸ਼ ਲਗਾਇਆ। ਰਾਜੇ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਆਪਣੇ ਸਿਪਾਹੀਆਂ ਨੂੰ ਰਾਜਕੁਮਾਰ ਪੂਰਨ ਨੂੰ ਮਾਰ ਕੇ ਬਾਹਰ ਸ਼ਹਿਰ ਦੇ ਇੱਕ ਖੂਹ ਵਿੱਚ ਸੁੱਟਣ ਦਾ ਹੁਕਮ ਦਿੱਤਾ। ਇਸ ਲਈ ਸਲਵਾਨ ਦੇ ਸਿਪਾਹੀਆਂ ਨੇ ਉਸਦੇ ਹੱਥ ਪੈਰ ਵੱਢ ਦਿੱਤੇ ਅਤੇ ਉਸਨੂੰ ਖੂਹ ਵਿੱਚ ਸੁੱਟ ਦਿੱਤਾ। [3] ਇਤਫਾਕਨ, ਚਨਾਬ ਨਦੀ ਦੇ ਕੰਢੇ ਰਹਿਣ ਵਾਲੇ ਇੱਕ ਅਧਿਆਤਮਿਕ ਸਾਧੂ ਗੋਰਖਨਾਥ, ਆਪਣੇ ਚੇਲਿਆਂ ਨਾਲ ਉਸ ਖੂਹ ਕੋਲ਼ੋਂ ਲੰਘੇ। ਜਦੋਂ ਉਹ ਖੂਹ ਦੇ ਕੋਲ਼ ਆਰਾਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਜ਼ਖਮੀ ਪੂਰਨ ਦੇਖ ਲਿਆ ਅਤੇ ਉਸ ਨੂੰ ਬਚਾ ਲਿਆ। ਠੀਕ ਹੋਣ ਤੋਂ ਬਾਅਦ ਪੂਰਨ ਨੇ ਆਪਣੀ ਕਹਾਣੀ ਦੱਸੀ। ਗੁਰੂ ਗੋਰਖਨਾਥ ਨੇ ਰਾਜਕੁਮਾਰ ਨੂੰ ਖੂਹ ਦੇ ਕੋਲ ਰਹਿਣ ਦਾ ਹੁਕਮ ਦਿੱਤਾ, ਉਸ ਦੇ ਨਿਵਾਸ ਲਈ ਇੱਕ ਡੇਰਾ ਬਣਾ ਦਿੱਤਾ ਅਤੇ ਆਪ ਜੇਹਲਮ ਲਈ ਰਵਾਨਾ ਹੋ ਗਏ।ਰ ਪੂਰਨ ਕਈ ਸਾਲ ਉੱਥੇ ਰਹੇ ਅਤੇ ਇਲਾਕੇ ਦੇ ਲੋਕਾਂ ਨੂੰ ਉਪਦੇਸ਼ ਦਿੰਦਾ ਰਿਹਾ। ਜਦੋਂ ਉਹ ਮਰ ਗਿਆ ਤਾਂ ਉਸਦਾ ਅੰਤਿਮ ਸੰਸਕਾਰ ਉਸ ਜਗ੍ਹਾ ਦੇ ਸਾਹਮਣੇ ਇੱਕ ਟਿੱਲੇ 'ਤੇ ਹੋਇਆ ਜਿੱਥੇ ਉਹ ਰਹਿੰਦਾ ਸੀ ਅਤੇ ਉਸਦੀ ਯਾਦ ਵਿੱਚ ਇੱਕ ਸੁੰਦਰ ਛੋਟੀ ਕਬਰ ਬਣਾਈ ਗਈ ਸੀ।
ਸਿਆਲਕੋਟ ਵਿੱਚ ਵਿਦਰੋਹ ਦੇ ਅਨੁਸਾਰ 1857 ਵਿੱਚ ਪੂਰਨ ਦੀ ਕਬਰ ਦੇ ਖੰਡਰ ਮੌਜੂਦ ਸਨ, ਪਰ ਹੁਣ ਉਥੇ ਇਬਾਦਤ ਲਈ ਇੱਕ ਛੋਟੀ ਜਗ੍ਹਾ ਅਤੇ ਇੱਕ ਖੂਹ ਦੇ ਇਲਾਵਾ ਕੋਈ ਮਕਬਰਾ ਨਹੀਂ ਹੈ। ਇਹ ਕਹਾਣੀ ਬਹੁਤ ਮਸ਼ਹੂਰ ਪੰਜਾਬੀ ਲੋਕ-ਧਾਰਾ ਬਣ ਗਈ ਹੈ। ਇਹ ਸਥਾਨ ਅੱਜ ਵੀ ਸ਼ਰਧਾਲੂਆਂ ਲਈ ਸੈਰਗਾਹ ਬਣਿਆ ਹੋਇਆ ਹੈ। ਔਰਤਾਂ ਬਾਂਝਪਨ ਦੇ ਇਲਾਜ ਲਈ ਇਸ ਖੂਹ ਦੇ ਮੁਬਾਰਕ ਪਾਣੀ ਵਿੱਚ ਇਸ਼ਨਾਨ ਕਰਨ ਆਉਂਦੀਆਂ ਹਨ। ਧਰਮ ਦੀ ਕੋਈ ਰੋਕ ਨਹੀਂ ਹੈ ।
ਇਸ ਖੂਹ ਦੀਆਂ ਕੁਝ ਕਦਮ ਦੂਰ ਇਕ ਹਿੰਦੂ ਮੰਦਰ ਵੀ ਸਥਿਤ ਹੈ।
ਇਹ ਵੀ ਵੇਖੋ
[ਸੋਧੋ]- ਸਿਆਲਕੋਟ
- ਸਿਆਲਕੋਟ ਦਾ ਕਿਲਾ
ਹਵਾਲੇ
[ਸੋਧੋ]- ↑ "Footloose, NOS, The News International". jang.com.pk.
- ↑ "DAWN - Features; February 12, 2003". DAWN.COM. February 12, 2003.
- ↑ "The well of fertility".