ਭੂਗੋਲ
ਭੂਗੋਲ (ਸੰਸਕ੍ਰਿਤ भूगोल ਤੋਂ[1]) ਇੱਕ ਵਿਗਿਆਨ ਹੈ ਜੋ ਕਿ ਪ੍ਰਿਥਵੀ ਉਤਲੀ ਜਮੀਨ, ਨਕਸ਼, ਨਿਵਾਸੀ ਅਤੇ ਤੱਥਾਂ ਦੇ ਅਧਿਐਨ ਨਾਲ ਸਬੰਧਤ ਹੈ।[2]ਇਸ ਵਿਗਿਆਨ ਵਾਸਤੇ ਜੁਗ਼ਰਾਫ਼ੀਆ ਨਾਮ ਵੀ ਖ਼ੂਬ ਪ੍ਰਚਲਿਤ ਰਿਹਾ ਹੈ। ਜੁਗ਼ਰਾਫ਼ੀਆ ਯੂਨਾਨੀ ਬੋਲੀ ਤੋਂ ਆਇਆ ਅਤੇ ਦੋ ਲਫ਼ਜ਼ਾਂ: ਜੀਓ ਮਤਲਬ ਜ਼ਮੀਨ ਤੇ ਗਰਾਫੀਆ ਮਤਲਬ ਲਿਖਣਾ ਤੋਂ ਬਣਿਆ ਹੈ। "ਧਰਤੀ ਬਾਰੇ ਲਿਖਣਾ ਜਾਂ ਵਖਿਆਣ ਕਰਨਾ" ਲਫ਼ਜ਼ੀ ਅਨੁਵਾਦ ਹੋ ਸਕਦਾ ਹੈ। ਏਰਾਟੋਸਥੇਨੈਸ, ਯੂਨਾਨੀ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਇਨਸਾਨ ਸੀ। ਭੂਗੋਲਕ ਖੋਜ ਦੀਆਂ ਚਾਰ ਇਤਿਹਾਸਕ ਰੀਤੀਆਂ ਹਨ: ਕੁਦਰਤੀ ਅਤੇ ਮਨੁੱਖੀ ਤੱਥਾਂ ਦਾ ਸਥਾਨਕ ਅਧਿਐਨ (ਭੂਗੋਲ ਵੰਡ ਦੀ ਪੜ੍ਹਾਈ ਵਜੋਂ), ਧਰਾਤਲ ਵਿੱਦਿਆ (ਥਾਵਾਂ ਅਤੇ ਖੇਤਰ), ਮਨੁੱਖ-ਧਰਤ ਸੰਬੰਧਾਂ ਦੀ ਵਿੱਦਿਆ ਅਤੇ ਧਰਤ ਵਿਗਿਆਨ ਦੀ ਖੋਜ।[3] ਇਸ ਦੇ ਬਾਵਜੂਦ ਆਧੁਨਿਕ ਭੂਗੋਲ ਇੱਕ ਵਿਆਪਕ ਸਿੱਖਿਆ ਹੈ ਜਿਹਦਾ ਮੁੱਖ ਮਕਸਦ ਪ੍ਰਿਥਵੀ ਅਤੇ ਉਸ ਦੀਆਂ ਸਾਰੀਆਂ ਮਨੁੱਖੀ ਅਤੇ ਕੁਦਰਤੀ ਜਟਿਲਤਾਵਾਂ ਨੂੰ ਸਮਝਣਾ ਹੈ - ਨਾ ਸਿਰਫ਼ ਕਿ ਚੀਜ਼ਾਂ ਕਿੱਥੇ ਹਨ ਸਗੋਂ ਇਹ ਕਿਵੇਂ ਹੋਂਦ 'ਚ ਆਈਆਂ ਅਤੇ ਬਦਲੀਆਂ। ਭੂਗੋਲ ਨੂੰ ਮਨੁੱਖੀ ਅਤੇ ਭੌਤਿਕ ਵਿਗਿਆਨ ਵਿਚਲਾ ਪੁਲ ਕਿਹਾ ਗਿਆ ਹੈ। ਇਸ ਦੇ ਦੋ ਪ੍ਰਮੁੱਖ ਅੰਗ ਹਨ - ਮਨੁੱਖੀ ਭੂਗੋਲ ਅਤੇ ਭੌਤਿਕ ਭੂਗੋਲ।[4][5][6]
ਮੁੱਢਲੀ ਪਹਿਚਾਣ
[ਸੋਧੋ]ਪਰੰਪਰਾਗਤ ਤੌਰ 'ਤੇ ਭੂਗੋਲ-ਸ਼ਾਸਤਰੀਆਂ ਨੂੰ ਨਕਸ਼ਾ-ਨਿਰਮਾਤਾਵਾਂ ਅਤੇ ਥਾਂਵਾਂ ਦੇ ਨਾਮ ਪੜ੍ਹਣ ਵਾਲਿਆਂ ਤੋਂ ਅਲਿਹਦਾ ਨਹੀਂ ਸਮਝਿਆ ਜਾਂਦਾ ਸੀ। ਚਾਹੇ ਬਹੁਤ ਸਾਰੇ ਭੂਗੋਲ-ਸ਼ਾਸਤਰੀ ਨਕਸ਼ਾ-ਨਿਰਮਾਣ ਅਤੇ ਥਾਂਵਾਂ ਦੇ ਨਾਂਵਾਂ ਵਿੱਚ ਸਿੱਖਿਅਤ ਹੁੰਦੇ ਹਨ ਪਰ ਇਹ ਉਹਨਾਂ ਦੇ ਚਿੰਤਨ ਦੇ ਮੁੱਖ ਵਿਸ਼ੇ ਨਹੀਂ ਹਨ। ਇਹ ਸਗੋਂ ਕਿਰਿਆਵਾਂ, ਤੱਥਾਂ ਅਤੇ ਲੱਖਣਾਂ ਦੀ ਕਾਲ ਅਤੇ ਜਗ੍ਹਾ ਵਿੱਚ ਵੰਡ ਅਤੇ ਮਨੁੱਖ ਤੇ ਆਲੇ-ਦੁਆਲੇ ਦੇ ਵਾਤਾਵਰਣ ਨਾਲ ਮਨੁੱਖੀ ਮੇਲ-ਮਿਲਾਪ ਦੀ ਪੜ੍ਹਾਈ ਕਰਦੇ ਹਨ।[7] ਕਿਉਂਕਿ ਕਾਲ ਅਤੇ ਥਾਂ ਬਹੁਤ ਸਾਰੇ ਵਿਸ਼ਿਆਂ ਨੂੰ ਪ੍ਰਭਾਵਤ ਕਰਦੇ ਹਨ ਜਿਵੇਂ ਕਿ ਅਰਥ-ਸ਼ਾਸਤਰ, ਸਿਹਤ, ਜਲਵਾਯੂ, ਪਸ਼ੂ-ਪੌਦੇ ਆਦਿਕ, ਇਸ ਕਰ ਕੇ ਭੂਗੋਲ ਬਹੁਤ ਹੀ ਅੰਤਰ-ਤਾਬਿਆ ਵਿਸ਼ਾ ਹੈ।
ਵਿਸ਼ੇ ਦੇ ਵਜੋਂ ਭੂਗੋਲ ਮੋਟੇ ਤੌਰ 'ਤੇ ਦੋ ਸਹਾਇਕ ਖੇਤਰਾਂ ਵਿੱਚ ਵੰਡਿਆ ਜਾ ਸਕਦਾ ਹੈ - ਮਨੁੱਖੀ ਭੂਗੋਲ ਅਤੇ ਭੌਤਿਕ ਭੂਗੋਲ। ਅਗਲਾ ਨਿਰਮਿਤ ਵਾਤਾਵਰਣ ਤੇ ਜ਼ੋਰ ਦਿੰਦਾ ਹੈ ਅਤੇ ਕਿਵੇਂ ਮਨੁੱਖ ਜਗ੍ਹਾ ਨੂੰ ਉਸਾਰਦੇ, ਵੇਖਦੇ, ਸੰਭਾਲਦੇ ਅਤੇ ਪ੍ਰਭਾਵਤ ਕਰਦੇ ਹਨ ਜਦਕਿ ਪਿਛਲਾ ਕੁਦਰਤੀ ਵਾਤਾਵਰਣ ਦੀ ਪੜਚੋਲ ਕਰਦਾ ਹੈ ਕਿ ਕਿਵੇਂ ਜੀਵ, ਜਲਵਾਯੂ, ਮਿੱਟੀ, ਪਾਣੀ ਅਤੇ ਜਮੀਨ ਉਪਜਦੇ ਅਤੇ ਵਰਤਦੇ ਹਨ।[8] ਇਹਨਾਂ ਵਿਚਲੇ ਫ਼ਰਕ ਨੇ ਤੀਜੇ ਖੇਤਰ ਵਾਤਾਵਰਣ ਭੂਗੋਲ ਨੂੰ ਜਨਮ ਦਿੱਤਾ ਜੋ ਕਿ ਮਨੁੱਖੀ ਅਤੇ ਭੌਤਕ ਭੂਗੋਲ ਨੂੰ ਜੋੜਦਾ ਹੈ ਅਤੇ ਮਨੁੱਖ ਅਤੇ ਵਾਤਾਵਰਣ ਵਿਚਲੇ ਰਿਸ਼ਤੇ ਵੱਲ ਝਾਤੀ ਮਾਰਦਾ ਹੈ।
ਸ਼ਾਖਾਵਾਂ
[ਸੋਧੋ]ਭੌਤਿਕ ਭੂਗੋਲ
[ਸੋਧੋ]ਭੌਤਿਕ ਭੂਗੋਲ, ਭੂਗੋਲ ਉੱਤੇ ਧਰਤ-ਵਿਗਿਆਨ ਵਜੋਂ ਕੇਂਦਰਤ ਹੈ। ਇਸ ਦਾ ਟੀਚਾ ਭੌਤਿਕ ਸਮੱਸਿਆਵਾਂ ਅਤੇ ਥਲ-ਮੰਡਲ, ਜਲ-ਮੰਡਲ, ਵਾਯੂ-ਮੰਡਲ, ਮਿੱਟੀ-ਮੰਡਲ ਅਤੇ ਜੀਵ-ਮੰਡਲ ਦੇ ਮਸਲਿਆਂ ਨੂੰ ਸਮਝਣਾ ਹੈ।
ਭੌਤਿਕ ਭੂਗੋਲ ਨੂੰ ਬਹੁਤ ਸਾਰੇ ਪ੍ਰਮੁੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ:
ਮਨੁੱਖੀ ਭੂਗੋਲ
[ਸੋਧੋ]ਮਨੁੱਖੀ ਭੂਗੋਲ ਉਹ ਸ਼ਾਖਾ ਹੈ ਜੋ ਮਨੁੱਖੀ ਸਮਾਜ ਨੂੰ ਘੜਨ ਵਾਲੇ ਨਮੂਨਿਆਂ ਅਤੇ ਕਿਰਿਆਵਾਂ ਉੱਤੇ ਕੇਂਦਰਤ ਹੈ। ਇਸ ਵਿੱਚ ਮਨੁੱਖੀ, ਸਿਆਸੀ, ਸੱਭਿਆਚਾਰਕ, ਸਮਾਜਕ ਅਤੇ ਆਰਥਕ ਪਹਿਲੂ ਸ਼ਾਮਲ ਹਨ।
ਮਨੁੱਖੀ ਭੂਗੋਲ ਨੂੰ ਬਹੁਤ ਸਾਰੇ ਪ੍ਰਮੁੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ:
ਸੱਭਿਆਚਾਰ ਭੂਗੋਲ ਵਿਕਾਸ ਭੂਗੋਲ ਅਰਥ-ਸ਼ਾਸਤਰ ਭੂਗੋਲ ਸਿਹਤ ਭੂਗੋਲ ਇਤਿਹਾਸਕ ਭੂਗੋਲ ਅਤੇ ਕਾਲ ਭੂਗੋਲ ਰਾਜਨੀਤਕ ਭੂਗੋਲ ਅਤੇ ਭੂ-ਰਾਜਨੀਤੀ ਅਬਾਦੀ ਭੂਗੋਲ ਜਾਂ ਜਨਤਾ ਵਿਗਿਆਨ ਧਾਰਮਿਕ ਭੂਗੋਲ ਤਸਵੀਰ:Tourists-2-x.jpg ਸਮਾਜਿਕ ਭੂਗੋਲ ਢੁਆਈ ਭੂਗੋਲ ਸੈਰ-ਸਪਾਟਾ ਭੂਗੋਲ ਸ਼ਹਿਰੀ ਭੂਗੋਲ
ਸਮੇਂ ਅਨੁਸਾਰ ਮਨੁੱਖੀ ਭੂਗੋਲ ਦੀ ਸਿੱਖਿਆ ਵਿੱਚ ਹੋਰ ਕਈ ਨਵੇਂ ਢੰਗ ਉਪਜੇ ਹਨ ਜਿਵੇਂ ਕਿ:
ਇਕੱਤਰਤ ਭੂਗੋਲ
[ਸੋਧੋ]ਇਹ ਸ਼ਾਖਾ ਮਨੁੱਖਾਂ ਅਤੇ ਕੁਦਰਤੀ ਵਾਤਾਵਰਣ ਵਿਚਲੇ ਵਾਸਤਿਆਂ ਦੇ ਸਥਾਨਕ ਪਹਿਲੂਆਂ ਨੂੰ ਵਖਾਣਦੀ ਹੈ।
ਯੰਤਰਕ ਭੂਗੋਲ
[ਸੋਧੋ]ਇਸ ਵਿੱਚ ਨਕਸ਼ਾ-ਨਿਰਮਾਣ ਅਤੇ ਸਥਾਨ-ਵਰਨਣ ਲਈ ਵਰਤੀਆਂ ਜਾਂਦੀਆਂ ਤਕਨੀਕਾਂ ਦਾ ਕੰਪਿਊਟਰੀ ਪ੍ਰਯੋਗ ਸ਼ਾਮਲ ਹੈ।
ਖੇਤਰੀ ਭੂਗੋਲ
[ਸੋਧੋ]ਇਹ ਸ਼ਾਖਾ ਧਰਤੀ ਉਤਲੇ ਹਰ ਤਰਾਂ ਦੇ ਖੇਤਰਾਂ ਦੀ ਪੜ੍ਹਾਈ ਹੈ।
Sandhu nivas
ਮੋਟੀ ਲਿਖਤ
ਨਾਮੀ ਭੂਗੋਲ-ਸ਼ਾਸਤਰੀ
[ਸੋਧੋ]- ਏਰਾਟੋਸਥੇਨੈਸ (276 ਈ.ਪੂ. - 194 ਈ.ਪੂ.) - ਧਰਤੀ ਦਾ ਅਕਾਰ ਮਾਪਿਆ।
- ਸਤ੍ਰਾਬੋ (64/63 ਈ.ਪੂ. – 24 ਈਸਵੀ) - ਜਿਉਗ੍ਰਾਫ਼ਿਕਾ ਲਿਖੀ, ਜੋ ਕਿ ਭੂਗੋਲ ਦੀ ਸਿੱਖਿਆ ਨੂੰ ਉਲੀਕਣ ਵਾਲੀ ਪਹਿਲੀ ਕਿਤਾਬ ਸੀ।
- ਟੋਲੇਮੀ (90 – 168) - ਯੁਨਾਨੀ ਅਤੇ ਰੋਮਨ ਗਿਆਨ ਨੂੰ ਜਿਉਗ੍ਰਾਫ਼ਿਕਾ ਨਾਮਕ ਕਿਤਾਬ ਵਿੱਚ ਇਕੱਤਰ ਕੀਤਾ।
- ਅਲ ਇਦਰੀਸੀ (ਅਰਬੀ: أبو عبد الله محمد الإدريسي; ਲਾਤੀਨੀ: Dreses) (1100–1165/66) - ਨੁਜ਼ਾਤੁਲ ਮੁਸ਼ਤਾਖ਼ ਦੇ ਲੇਖਕ।
- ਜਰਾਰਦਸ ਮਰਕਾਤਰ (1512–1594) - ਉੱਨਤਸ਼ੀਲ ਨਕਸ਼ਾ-ਨਿਰਮਾਤਾ ਜਿਸਨੇ ਮਰਕਾਤਰ ਪ੍ਰਦਰਸ਼ਨ ਬਣਾਈ।
- ਐਲਗਜ਼ੈਂਡਰ ਫ਼ੌਨ ਹੰਮਬੋਲਟ (1769–1859) - ਆਧੁਨਿਕ ਭੂਗੋਲ ਦਾ ਪਿਤਾ ਮੰਨਿਆ ਜਾਂਦਾ, ਕਾਸਮੋਸ ਦਾ ਪ੍ਰਕਾਸ਼ਨ ਕੀਤਾ ਅਤੇ ਜੀਵ-ਭੂਗੋਲ ਉੱਪ-ਖੇਤਰ ਦਾ ਬਾਨੀ।
- ਕਾਰਲ ਰਿਟਰ (1779–1859) - ਆਧੁਨਿਕ ਭੂਗੋਲ ਦਾ ਪਿਤਾ ਮੰਨਿਆ ਜਾਂਦਾ, ਬਰਲਿਨ ਯੂਨੀਵਰਸਿਟੀ ਵਿਖੇ ਭੂਗੋਲ ਦਾ ਪ੍ਰਧਾਨ।
- ਆਰਨਲਡ ਹੈਨਰੀ ਗੁਯੋਤ (1807–1884) - ਹਿਮਨਦੀਆਂ ਦੀ ਬਣਤਰ ਵੱਲ ਧਿਆਨ ਦਿੱਤਾ ਅਤੇ ਹਿਮਨਦੀ ਹਰਕਤ, ਖ਼ਾਸ ਕਰ ਕੇ ਤੇਜ ਬਰਫ਼ ਵਹਾਉ, ਦੀ ਉੱਨਤ ਸਮਝ ਕਰ ਕੇ।
- ਵਿਲਿਅਮ ਮੌਰਿਸ ਡੇਵਿਸ (1850–1934) - ਅਮਰੀਕੀ ਭੂਗੋਲ ਦਾ ਪਿਤਾ ਅਤੇ ਖੋਰ ਚੱਕਰ ਦਾ ਵਿਕਾਸਕ।
- ਪੌਲ ਵਿਡਾਲ ਡ ਲਾ ਬਲਾਸ਼ (1845–1918) - ਭੂ-ਰਾਜਨੀਤੀ ਦੇ ਫ਼੍ਰਾਂਸੀਸੀ ਸਕੂਲ ਦਾ ਸੰਸਥਾਪਕ ਅਤੇ ਮਨੁੱਖੀ ਭੂਗੋਲ ਦੇ ਸਿਧਾਂਤ ਲਿਖੇ।
- ਹਾਲਫ਼ੋਰਡ ਜਾਨ ਮੈਕਿੰਡਰ (1861–1947) - ਭੂਗੋਲਕ ਸਭਾ, ਲੰਡਨ ਸਕੂਲ ਆਫ਼ ਇਕਨਾਮਿਕਸ ਦਾ ਸਹਿ-ਸੰਸਥਾਪਕ।
- ਕਾਰਲ ਓ. ਸੌਅਰ (1889–1975) - ਉੱਘੇ ਸੱਭਿਆਚਾਰਕ ਭੂਗੋਲ-ਸ਼ਾਸਤਰੀ
- ਵਾਲਟਰ ਕ੍ਰਿਸਟੈਲਰ (1893–1969) - ਮਨੁੱਖੀ ਭੂਗੋਲ-ਸ਼ਾਸਤਰੀ ਅਤੇ ਕੇਂਦਰੀ ਸਥਾਨ ਸਿਧਾਂਤ ਦੇ ਨਿਰਮਾਤਾ।
- ਈ-ਫੂ ਤੁਆਨ (1930-) - ਚੀਨੀ-ਅਮਰੀਕੀ ਵਿਦਵਾਨ ਜਿਸਨੇ ਮਨੁੱਖਵਾਦੀ ਭੂਗੋਲ ਨੂੰ ਵਿਸ਼ੇ ਵਜੋਂ ਸ਼ੁਰੂ ਕੀਤਾ।
- ਡੇਵਿਡ ਹਾਰਵੀ (1935-) - ਮਾਰਕਸਵਾਦੀ ਭੂਗੋਲ-ਸ਼ਾਸਤਰੀ, ਸਥਾਨਕ ਤੇ ਸ਼ਹਿਰੀ ਭੂਗੋਲ ਦੇ ਸਿਧਾਂਤਾਂ ਦਾ ਲੇਖਕ, ਵੌਟਰਿਨ ਲੂਡ ਇਨਾਮ ਦਾ ਜੇਤੂ।
- ਏਡਵਰਡ ਸੋਜਾ (1941-) - ਖੇਤਰੀ ਵਿਕਾਸ, ਯੋਜਨਾਬੰਦੀ ਅਤੇ ਸ਼ਾਸਨ ਦੇ ਕਾਰਜਾਂ ਕਰ ਕੇ ਅਤੇ ਸਿਨੇਕੀਵਾਦ ਅਤੇ ਮਹਾਂਨਗਰ-ਉੱਪਰੰਤ ਆਦਿ ਸ਼ਬਦਾਂ ਨੂੰ ਕੱਢਣ ਕਰ ਕੇ ਮੰਨਿਆ ਜਾਂਦਾ।
- ਮਾਈਕਲ ਫ਼੍ਰੈਂਕ ਗੁੱਡਚਾਈਲਡ (1944-) - ਮਸ਼ਹੂਰ GIS ਵਿਦਵਾਨ ਅਤੇ 2003 ਵਿੱਚ RGS ਸੰਸਥਾਪਕ ਤਮਗੇ ਦੇ ਜੇਤੂ।
- ਡੋਰੀਨ ਮੈਸੀ (1944-) - ਵਿਸ਼ਵੀਕਰਨ ਦੀਆਂ ਥਾਵਾਂ ਅਤੇ ਅਨੇਕਾਂ ਕਿਸਮਾਂ ਦਾ ਵਿਦਵਾਨ, ਵੌਟਰਿਨ ਲੂਡ ਇਨਾਮ ਦਾ ਜੇਤੂ।
- ਨਾਈਜਲ ਥ੍ਰਿਫ਼ਟ (1949-) - ਗੈਰ-ਨੁਮਾਇੰਦਗੀ ਸਿਧਾਂਤ ਦੇ ਜਨਮਦਾਤਾ।
- ਐਲਨ ਚਰਚਿਲ ਸੈਂਪਲ (1863–1932) - ਅਮਰੀਕਾ ਦੀ ਪਹਿਲੀ ਪ੍ਰਭਾਵਸ਼ਾਲੀ ਮਹਿਲਾ ਭੂਗੋਲ-ਸ਼ਾਸਤਰੀ।
ਸੰਸਥਾਵਾਂ ਅਤੇ ਮੰਡਲ
[ਸੋਧੋ]- ਅੰਤੋਨ ਮਲਿਕ ਭੂਗੋਲਕ ਸੰਸਥਾ (ਸਲੋਵੇਨੀਆ)
- ਰਾਸ਼ਟਰੀ ਭੂਗੋਲਕ ਸਮਾਜ (ਯੂ.ਐੱਸ.)
- ਅਮਰੀਕੀ ਭੂਗੋਲਕ ਸਮਾਜ (ਯੂ.ਐੱਸ.)
- ਨੈਸ਼ਨਲ ਜਿਉਗ੍ਰਾਫ਼ਿਕ ਬੀ (ਯੂ.ਐੱਸ.)
- ਸ਼ਾਹੀ ਕੈਨੇਡੀਅਨ ਭੂਗੋਲਕ ਸਮਾਜ (ਕੈਨੇਡਾ)
- ਸ਼ਾਹੀ ਭੂਗੋਲਕ ਸਮਾਜ (ਬਰਤਾਨੀਆ)
ਪ੍ਰਕਾਸ਼ਨ
[ਸੋਧੋ]ਹਵਾਲੇ
[ਸੋਧੋ]- ↑ "Online Etymology Dictionary". Etymonline.com. Retrieved 2009-04-17.
- ↑ "Geography". The American Heritage Dictionary/ of the English Language, Fourth Edition. Houghton Mifflin Company. Retrieved October 9, 2006.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value). Reprint of a 1964 article.
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2008-10-03. Retrieved 2012-09-16.
{{cite web}}
: Unknown parameter|dead-url=
ignored (|url-status=
suggested) (help) - ↑ "1(b). Elements of Geography". Physicalgeography.net. Retrieved 2009-04-17.
- ↑ Bonnett, Alastair What is Geography? London, Sage, 2008
- ↑ Hayes-Bohanan, James. "What is Environmental Geography, Anyway?". Retrieved October 9, 2006.
- ↑ "What is geography?". AAG Career Guide: Jobs in Geography and related Geographical Sciences. Association of American Geographers. Archived from the original on ਅਕਤੂਬਰ 6, 2006. Retrieved October 9, 2006.
{{cite web}}
: Unknown parameter|dead-url=
ignored (|url-status=
suggested) (help)