ਪੂੜਾ-ਲੂਣ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਣੀ ਵਿਚ ਵੇਸਣ ਘੋਲ ਕੇ, ਵਿਚ ਲੂਣ ਮਿਰਚਾਂ ਪਾ ਕੇ, ਤਵੇ ਉੱਪਰ ਤੇਲ ਲਾ ਕੇ, ਉੱਪਰ ਘੋਲੇ ਵੇਸਣ ਦੀ ਰੋਟੀ ਵਰਗੇ ਬਣਾਏ ਖਾਣ ਪਦਾਰਥ ਨੂੰ ਪੂੜਾ (ਲੂਣ ਵਾਲਾ) ਕਹਿੰਦੇ ਹਨ। ਇਹ ਪੂੜੇ ਸਾਉਣ ਮਹੀਨੇ ਵਿਚ ਬਣਾ ਕੇ ਖਾਧੇ ਜਾਂਦੇ ਸਨ/ਹਨ। ਇਹ ਪੂੜਾ ਸਾਉਣ ਮਹੀਨੇ ਦਾ ਪ੍ਰਸਿੱਧ ਪਕਵਾਨ ਹੁੰਦਾ ਸੀ/ਹੈ।

ਪੁੜੇ ਬਣਾਉਣ ਲਈ ਪਹਿਲਾਂ ਵੇਸਣ ਨੂੰ ਪਾਣੀ ਵਿਚ ਘੋਲਿਆ ਜਾਂਦਾ ਸੀ। ਵਿਚ ਲੂਣ ਮਿਰਚ ਪਾਇਆ ਜਾਂਦਾ ਸੀ। ਕਈ ਪਰਿਵਾਰ ਇਸ ਵਿਚ ਬਰੀਕ-ਬਰੀਕ ਪਿਆਜ ਕੱਟ ਕੇ ਵੀ ਪਾ ਲੈਂਦੇ ਸਨ। ਇਹ ਲੂਣ ਵਾਲੇ ਪੂੜੇ ਵੀ ਮਿੱਠੇ ਪੂੜੇ ਬਣਾਉਣ ਦੀ ਵਿਧੀ ਅਨੁਸਾਰ ਹੀ ਬਣਾਏ ਜਾਂਦੇ ਸਨ। (ਵੇਖੋ ਮਿੱਠੇ ਪੂੜੇ)

ਹੁਣ ਲੂਣ ਵਾਲੇ ਪੂੜੇ ਜਿਨ੍ਹੇ ਪਹਿਲੇ ਸਮਿਆਂ ਵਿਚ ਬਣਾਏ ਜਾਂਦੇ ਸਨ, ਉਨ੍ਹੇ ਨਹੀਂ ਬਣਾਏ ਜਾਂਦੇ। ਬਹੁਤ ਹੀ ਘੱਟ ਬਣਾਏ ਜਾਂਦੇ ਹਨ।[1]

ਸਾਉਣ ਮਹੀਨੇ ਖੀਰ ਨਾਲ ਪੂੜੇ ਬਣਾਉਣ ਦਾ ਵਿਸ਼ੇਸ਼ ਰਿਵਾਜ ਹੁੰਦਾ ਸੀ। ਪਹਿਲੇ ਸਮਿਆਂ ਵਿਚ ਖੇਤੀ ਬਾਰਸ਼ਾਂ 'ਤੇ ਨਿਰਭਰ ਹੋਣ ਕਾਰਨ ਤੇ ਥੋੜ੍ਹੀ ਜ਼ਮੀਨ ਹੀ ਆਬਾਦ ਹੋਣ ਕਾਰਨ ਲੋਕਾਂ ਦਾ ਮਸਾਂ ਗੁਜ਼ਾਰਾ ਹੀ ਹੁੰਦਾ ਸੀ। ਏਸ ਲਈ ਕਈ ਪਰਿਵਾਰਾਂ ਦੀ ਪੂੜੇ ਬਣਾਉਣ ਦੀ ਪੁੱਜਤ/ਸਮਰਥਾ ਵੀ ਨਹੀਂ ਹੁੰਦੀ ਸੀ। ਉਨ੍ਹਾਂ ਘਰਾਂ ਦੀਆਂ ਜਨਾਨੀਆਂ ਦਾ ਸਾਉਣ ਮਹੀਨਾ ਤਾਂ ਫੋਕੀਆਂ ਦਲੀਲਾਂ ਬਣਾਉਣ ਵਿਚ ਹੀ ਲੰਘ ਜਾਂਦਾ ਸੀ- ਹੋਵੇ ਤੇਲ ਪਕਾਈਏ ਪੂੜੇ, ਆਟਾ ਗੁਆਂਢੀਆਂ ਤੋਂ ਮੰਗ ਲਿਆਈਏ, ਮਾਰੀ ਗੁੜ ਨੇ? ਪੂੜੇ ਤਿੰਨ ਕਿਸਮ ਦੇ ਬਣਦੇ ਹਨ। ਮਿੱਠੇ ਪੂੜੇ, ਲੂਣ ਵਾਲੇ ਪੂੜੇ ਤੇ ਮਾਲ ਪੂੜੇ। ਹੁਣ ਮੈਂ ਤੁਹਾਨੂੰ ਖੀਰ, ਕੜਾਹ ਤੇ ਪੂੜੇ ਬਣਾਉਣ ਦੀ ਵਿਧੀ ਦੱਸਦਾ ਹਾਂ।

ਬਣਾਉਣ ਦੀ ਵਿਧੀ ਤੇ ਹੋਰ[ਸੋਧੋ]

ਇਕ ਬਾਟੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਰੱਖ ਲਿਆ ਜਾਂਦਾ ਸੀ। ਚੁੱਲ੍ਹੇ ਉੱਤੇ ਤਵਾ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ ਸੀ। ਡੱਕੇ ਨਾਲ ਤਵੇ ਉਤੇ ਤੇਲ ਲਾ ਦਿੱਤਾ ਜਾਂਦਾ ਸੀ। ਆਟੇ ਦੇ ਬਣੇ ਘੋਲ ਵਿਚੋਂ ਕੌਲੀ ਨਾਲ ਪੂੜਾ ਬਣਾਉਣ ਜਿੰਨਾ ਘੋਲ ਤਵੇ ਉਤੇ ਪਾਇਆ ਜਾਂਦਾ ਸੀ। ਪਿੱਪਲ ਦੇ ਪੱਤੇ/ਪੋਸਟ ਕਾਰਡ ਨਾਲ ਘੋਲ ਨੂੰ ਹਿਲਾ ਹਿਲਾ ਕੇ ਪੂੜੇ ਦਾ ਰੂਪ ਦੇ ਦਿੱਤਾ ਜਾਂਦਾ ਸੀ। ਪੂੜੇ ਦਾ ਸਾਈਜ਼ ਆਮ ਤੌਰ ਤੇ 8/9 ਕੁ ਇੰਚ ਗੋਲ ਅਕਾਰ ਦਾ ਬਣ ਜਾਂਦਾ ਸੀ। ਪੂੜੇ ਦੇ ਆਲੇ ਦੁਆਲੇ ਤੇ ਉੱਤੇ ਡੱਕੇ ਨਾਲ ਤੇਲ ਲਾਇਆ ਜਾਂਦਾ ਸੀ। ਜਦ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਸੀ ਤਾਂ ਪੂੜੇ ਨੂੰ ਖੁਰਚਣੇ ਨਾਲ ਚੱਕ ਕੇ ਪੂੜੇ ਦਾ ਹੇਠਲਾ ਹਿੱਸਾ ਵੁਪਰ ਕਰ ਦਿੱਤਾਜਾਂਦਾ ਸੀ। ਪੂੜੇ ਦੇ ਆਲੇ ਦੁਆਲੇ ਫੇਰ ਡੱਕੇ ਨਾਲ ਤੇਲ ਲਾਇਆ ਜਾਂਦਾ ਸੀ। ਜਦ ਪੂੜਾ ਪੱਕ ਜਾਂਦਾ ਸੀ ਤਾਂ ਪੂੜੇ ਨੂੰ ਤਵੇ ਤੋਂ ਲਾਹ ਲਿਆ ਜਾਂਦਾ ਸੀ। ਏਸ ਤਰ੍ਹਾਂ ਪੂੜੇ ਬਣਦੇ ਸਨ। ਹੁਣ ਕੋਈ ਕੋਈ ਘਰ ਕਦੇ ਕਦਾਈਂ ਹੀ ਪੂੜੇ ਬਣਾਉਂਦਾ ਹੈ। ਲੂਣ ਮਿਰਚ ਵਾਲੇ ਪੂੜੇ : ਲੂਣ ਮਿਰਚ ਵਾਲੇ ਪੂੜੇ ਬਣਾਉਣ ਲਈ ਛੋਲਿਆਂ ਦਾ ਵੇਸਣ ਲਿਆ ਜਾਂਦਾ ਸੀ। ਵੇਸਣ ਵਿਚ ਲੂਣ ਮਿਰਚ ਤੇ ਕਈ ਵੇਰ ਬਰੀਕ ਕੁਤਰ ਕੇ ਪਿਆਜ਼ ਵੀ ਪਾ ਲੈਂਦੇ ਸਨ। ਮਿੱਠੇ ਪੂੜੇ ਬਣਾਉਣ ਦੀ ਵਿਧੀ ਅਨੁਸਾਰ ਇਹ ਪੂੜੇ ਵੀ ਤਵੇ ਤੇ ਬਣਦੇ ਸਨ। ਇਹ ਪੂੜੇ ਵੀ ਹੁਣ ਘੱਟ ਹੀ ਬਣਦੇ ਹਨ

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.