ਪੇਂਜਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੌਕ ਐਂਡ ਪੇਂਜਿੰਗ ਅਜਾਇਬ ਘਰ ਵੂਹਾਨ, ਚੀਨ ਵਿਖੇ ਇੱਕ ਪੇਂਜਿੰਗ

ਪੇਂਜਿੰਗ ਜਾਂ ਪੇਂਜ਼ਾਈ ਇੱਕ ਪੁਰਾਤਨ ਚੀਨੀ ਕਲਾ ਹੈ ਜਿਸ ਵਿੱਚ ਵੱਡੇ ਰੂਪ ਦੇ ਪਰ ਛੋਟੇ ਆਕਾਰ ਦੇ ਰੁੱਖ, ਧਰਤ ਦ੍ਰਿਸ਼ ਆਦਿ ਬਣਾਏ ਜਾਂਦੇ ਹਨ।

ਪੇਂਜਿੰਗ ਦੇ ਅੱਗੋਂ ਤਿੰਨ ਕਿਸਮਾਂ ਹਨ:[1]

  • ਰੁੱਖ ਪੇਂਜਿੰਗ (ਸ਼ੂਮੂ ਪੇਂਜਿੰਗ) - ਰੁੱਖ ਪੇਂਜਿੰਗ ਇੱਕ ਜਾਂ ਵੱਧ ਰੁੱਖਾਂ ਨੂੰ ਇੱਕ ਛੋਟੇ ਗਮਲੇ ਵਿੱਚ ਉਗਾਉਣ ਦੀ ਕਲਾ ਹੈ। ਇਸ ਵਿੱਚ ਰੁੱਖਾਂ ਨੂੰ ਛਾਂਗਿਆ ਜਾਂਦਾ ਹੈ ਅਤੇ ਤਾਰ ਨਾਲ ਉਹਨਾਂ ਨੂੰ ਵਿਸ਼ੇਸ਼ ਰੂਪ ਦਿੱਤਾ ਜਾਂਦਾ ਹੈ।
  • ਧਰਤ ਦ੍ਰਿਸ਼ ਪੇਂਜਿੰਗ (ਸ਼ਾਨਸ਼ੂਈ ਪੇਂਜਿੰਗ) - ਧਰਤ ਦ੍ਰਿਸ਼ ਪੇਂਜਿੰਗ ਵਿੱਚ ਖ਼ਾਸ ਪੱਥਰਾਂ ਨੂੰ ਚੁਣਿਆ ਜਾਂਦਾ ਹੈ ਜਾਂ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਪਾਣੀ ਵਿੱਚ ਰੱਖਿਆ ਜਾਂਦਾ ਹੈ। ਇਸ ਵਿੱਚ ਨਾਲ ਹੀ ਛੋਟੇ ਛੋਟੇ ਪੌਦੇ ਵੀ ਰੱਖ ਦਿੱਤੇ ਜਾਂਦੇ ਹਨ।
  • ਪਾਣੀ ਅਤੇ ਜ਼ਮੀਨ ਪੇਂਜਿੰਗ (ਸ਼ਿਊਹਾਨ ਪੇਂਜਿੰਗ) - ਇਹ ਪੇਂਜਿੰਗ ਪਹਿਲੀਆਂ ਦੋਨਾਂ ਕਿਸਮਾਂ ਦੇ ਮੇਲ ਵਿੱਚੋਂ ਪੈਦਾ ਹੋਈ ਹੈ। ਇਸ ਵਿੱਚ ਧਰਤ ਦ੍ਰਿਸ਼ ਵਿੱਚ ਛੋਟੇ ਛੋਟੇ ਰੁੱਖ ਵੀ ਉਗਾਏ ਜਾਂਦੇ ਹਨ।

ਹੋਰ ਸੱਭਿਆਚਾਰਾਂ ਵਿੱਚ ਵੀ ਅਜਿਹੀਆਂ ਕਲਾਵਾਂ ਮੌਜੂਦ ਹਨ ਜਿਵੇਂ ਕਿ ਜਪਾਨੀ ਕਲਾਵਾਂ ਬੋਨਸਾਈ ਤੇ ਸਾਈਕੇ ਅਤੇ ਇਸੇ ਤਰ੍ਹਾਂ ਵੀਅਤਨਾਮੀ ਕਲਾ ਹਾਨ ਨੋਨ ਬੋ

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Zhao Qingquan (2012). Penjing: The Chinese Art of Bonsai. Shanghai Press and Publishing Development Company. p. 11. 

ਬਾਹਰੀ ਲਿੰਕ[ਸੋਧੋ]