ਬੋਨਸਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਓਮੀਆ ਬੋਨਸਾਈ ਕਲਾ ਅਜਾਇਬ ਘਰ ਵਿਖੇ ਇੱਕ ਬੋਨਸਾਈ

ਬੋਨਸਾਈ (盆栽?, ਸ਼ਾਬਦਿਕ ਅਰਥ ਗਮਲੇ ਵਿੱਚ ਬਿਜਾਈਇਸ ਅਵਾਜ਼ ਬਾਰੇ ਉੱਚਾਰਨ )[1] ਗਮਲਿਆਂ ਵਿੱਚ ਛੋਟੇ ਰੁੱਖ ਉਗਾਉਣ ਦੀ ਇੱਕ ਜਾਪਾਨੀ ਕਲਾ ਹੈ। ਹੋਰ ਸੱਭਿਆਚਾਰਾਂ ਵਿੱਚ ਵੀ ਇਹੋ ਜਿਹੀਆਂ ਕਲਾਵਾਂ ਮੌਜੂਦ ਹਨ ਜਿਵੇਂ ਪੇਂਜਿੰਗ ਨਾਂ ਦੀ ਚੀਨੀ ਪਰੰਪਰਾ ਜਿਸ ਤੋਂ ਇਹ ਕਲਾ ਆਰੰਭ ਹੋਈ। ਇਸ ਤੋਂ ਬਿਨਾਂ ਛੋਟੇ ਆਕਾਰ ਦੇ ਧਰਤ ਦ੍ਰਿਸ਼ ਬਣਾਉਣ ਦੀ ਵੀਅਤਨਾਮੀ ਕਲਾ ਹਾਨ ਨੋਨ ਬੋ ਨਾਲ ਵੀ ਇਸ ਦੀ ਸਾਂਝ ਹੈ। ਜਾਪਾਨੀ ਪਰੰਪਰਾ ਲਗਭਗ ਇੱਕ ਹਜ਼ਾਰ ਸਾਲ ਪੁਰਾਣੀ ਹੈ ਅਤੇ ਇਸ ਦਾ ਆਪਣਾ ਵਿਸ਼ੇਸ਼ ਸੁਹਜ ਸ਼ਾਸਤਰ ਅਤੇ ਸ਼ਬਦਾਵਲੀ ਹੈ।

ਬੋਨਸਾਈ ਮੁੱਢਲਾ ਚੀਨੀ ਸ਼ਬਦ ਪੇਂਜ਼ਾਈ ਦਾ ਜਾਪਾਨੀ ਉੱਚਾਰਨ ਹੈ। ਬੋਨ ਬੋਨਸਾਈ ਵਿੱਚ ਵਿਸ਼ੇਸ਼ ਤੌਰ ਉੱਤੇ ਵਰਤੇ ਜਾਂਦੇ ਥਾਲੀ ਵਰਗੇ ਗਮਲੇ ਨੂੰ ਕਿਹਾ ਜਾਂਦਾ ਹੈ।[2]

ਅਕਸਰ ਬੋਨਸਾਈ ਨੂੰ ਬੌਣੇ ਕਰਨ ਦੀ ਪ੍ਰਕਿਰਿਆ ਸਮਝ ਲਿਆ ਜਾਂਦਾ ਹੈ ਪਰ ਬੌਣੇ ਰੁੱਖ ਖੋਜ ਦੇ ਲਈ ਜੀਵਾਣੂ ਦੇ ਪੱਧਰ ਉੱਤੇ ਹੀ ਤਬਦੀਲ ਕਰ ਦਿੱਤੇ ਜਾਂਦੇ ਹਨ। ਦੂਜੇ ਪਾਸੇ ਬੋਨਸਾਈ ਲਈ ਕੋਈ ਵਿਸ਼ੇਸ਼ ਤੌਰ ਉੱਤੇ ਤਬਦੀਲ ਕੀਤੇ ਰੁੱਖਾਂ ਦੀ ਜ਼ਰੂਰਤ ਨਹੀਂ ਪੈਂਦੀ ਸਗੋਂ ਇਸ ਵਿੱਚ ਆਮ ਬੀਜ ਵਰਤਕੇ ਹੀ ਵਿਸ਼ੇਸ਼ ਵਿਧੀਆਂ ਨਾਲ ਉਹਨਾਂ ਨੂੰ ਛੋਟੇ ਰੱਖਿਆ ਜਾਂਦਾ ਹੈ। ਇਹਨਾਂ ਵਿਧੀਆਂ ਵਿੱਚ ਜੜ ਘਟਾਉਣਾ, ਗਮਲੇ ਵਿੱਚ ਰੱਖਣਾ, ਛਟਾਈ ਕਰਨਾ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਤਾਂਕਿ ਆਕਾਰ ਵਿੱਚ ਛੋਟੇ ਪਰ ਰੂਪ ਵਿੱਚ ਵੱਡੇ ਰੁੱਖਾਂ ਵਰਗੇ ਰੁੱਖ ਬਣਾਏ ਜਾਣ।

ਬੋਨਸਾਈ ਸੁਹਜ ਸ਼ਾਸਤਰ[ਸੋਧੋ]

ਬੋਨਸਾਈ ਰੁੱਖ ਉਗਾਉਣ ਦਾ ਇੱਕ ਵਿਸ਼ੇਸ਼ ਸੁਹਜ ਸ਼ਾਸਤਰ ਹੁੰਦਾ ਹੈ। ਇਸ ਦੀ ਜ਼ੈਨ ਬੁੱਧ ਧਰਮ ਅਤੇ ਵਾਬੀ-ਸਾਬੀ ਨਾਲ ਡੂੰਘੀ ਸਾਂਝ ਹੈ।[3] ਪੇਂਜਿੰਗ ਅਤੇ ਸਾਕੇਈ ਦੇ ਸੁਹਜਾਮਤਿਕ ਸਿਧਾਂਤਾਂ ਦਾ ਵੀ ਬੋਨਸਾਈ ਨਾਲ ਸਬੰਧ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Gustafson, Herbert L. (1995). Miniature Bonsai. Sterling Publishing Company, Inc. p. 9. ISBN 0-8069-0982-X. 
  2. "bonsai". Phoenixbonsai.com. Retrieved 2009-04-28. 
  3. Chan. pp. 12–14.  Missing or empty |title= (help)

ਬਾਹਰੀ ਲਿੰਕ[ਸੋਧੋ]