ਸਮੱਗਰੀ 'ਤੇ ਜਾਓ

ਪੇਗਾਸੱਸ ਏਅਰਲਾਈਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੇਗਾਸੱਸ ਏਅਰਲਾਈਨਜ਼ ਟਰਕੀ ਦੀ ਇੱਕ ਘੱਟ ਲਾਗਤ ਵਾਲੀ ਏਅਰਲਾਈਨ ਹੈ ਜਿਸਦਾ ਮੁੱਖ ਦਫ਼ਤਰ ਪੇਂਡਿਕ ਇਸਤਾਂਬੁਲ ਸ਼ਹਿਰ ਦੇ ਕੁੱਰਕਾਯ ਖੇਤਰ ਵਿੱਚ ਹੈ ਅਤੇ ਇਸਦੇ ਠਿਕਾਣੇ ਕਈ ਟਰਕਿਸ਼ ਏਅਰਪੋਰਟਾਂ ਤੇ ਹਨ I[1]

ਇਤਿਹਾਸ[ਸੋਧੋ]

ਇਸ ਵਿਮਾਨ ਸੇਵਾ ਦੀ ਸ਼ੁਰੂਆਤ 1 ਦਸੰਬਰ 1989 ਨੂੰ ਨੇਟ ਅਤੇ ਸਿਲਕਰ ਨਾਂ ਦੇ ਦੋ ਵਪਾਰਕ ਘਰਾਣਿਆਂ ਦੇ ਦੁਆਰਾ ਏਅਰ ਲਿੰਗਸ ਦੇ ਨਾਲ ਪੇਗਾਸੱਸ ਏਅਰਲਾਈਨਜ਼ ਦੇ ਨਾਂ ਤੋਂ ਇੱਕ ਚਾਰਟਡ ਵਿਮਾਨ ਸੇਵਾ ਸ਼ੁਰੂ ਕੀਤੇ ਜਾਣ ਦੇ ਕਰਾਰ ਤੋਂ ਹੋਈ ਅਤੇ ਦੋ ਬੋਇੰਗ 737-400ਐਸ ਵਿਮਾਨਾਂ ਦੇ ਨਾਲ ਇਸਦੀ ਸੇਵਾਵਾਂ 15 ਅਪ੍ਰੈਲ 1990 ਤੋਂ ਸ਼ੁਰੂ ਕੀਤੀਆਂ ਗਈਆਂ I ਯੂਨਾਨੀ ਮਿਥਿਹਾਸ ਵਿੱਚ, ਪੇਗਾਸੱਸ ਖੰਭਾਂ ਵਾਲਾ ਇੱਕ ਘੋੜਾ ਸੀ ਜਿਸਨੂੰ ਘੋੜਿਆਂ ਦੇ ਦੇਵਤੇ ਦੇ ਰੂਪ ਵਿੱਚ, ਪੋਸਾਇਡਣ ਦੁਆਰਾ ਜਨਮਿਆ ਗਿਆ ਸੀ (and foaled by the Gorgon Medusa) I ਪਰ ਇਸਦੀ ਸ਼ੁਰੂਆਤ ਦੇ ਚਾਰ ਮਹੀਨੇ ਬਾਅਦ ਹੀ ਇਰਾਕ ਨੇ ਕੁਵੈਤ ਤੇ ਹਮਲਾ ਕਰ ਦਿੱਤਾ ਅਤੇ ਇਸਦੇ ਸਤ ਮਹੀਨੇ ਦੇ ਕਬਜ਼ੇ ਨੇ ਟਰਕਿਸ਼ ਪਰਯਟਨ ਤੇ ਡੁੰਘਾ ਅਸਰ ਪਾਇਆ I ਸਾਲ 1992 ਤੱਕ, ਪਰਯਟਕ ਦੁਬਾਰਾ ਦੇਸ਼ ਮੁੜਨ ਲੱਗ ਪਏ ਅਤੇ ਪੇਗਾਸੱਸ ਨੂੰ ਤੀਸਰੇ 737-400 ਦੇ ਰੂਪ ਵਿੱਚ ਵਾਧਾ ਹੋਇਆ I ਏਅਰਲਾਈਨ ਨੇ ਗਰਮੀਆਂ ਦੀ ਮੰਗ ਤਹਿਤ ਦੋ ਹੋਰ ਏਅਰਬੱਸ ਏ320ਐਸ ਸ਼ਾਮਲ ਕੀਤੀਆਂ I[2]

ਦੋ ਸਕਾਰਾਤਮਕ ਸਾਲਾਂ ਤੋਂ ਬਾਅਦ, ਸਾਲ 1990 ਵਿੱਚ ਇਰ ਲਿੰਗਸ ਅਤੇ ਨੇਟ ਨੇ ਕੰਪਨੀ ਦੇ ਆਪਣੇ ਸ਼ੇਅਰ ਇਸਤਾਂਬੁਲ ਅਧਾਰਿਤ ਯਾਪੀ ਰੈਡਿਟਬੈਂਕ ਨੂੰ ਬੇਚ ਦਿੱਤੇ ਜਿਸ ਨਾਲ ਇਹ ਪੇਗਾਸੱਸ ਇੱਕ ਸ਼ੁਧ ਟਰਕਿਸ਼ ਕੰਪਨੀ ਬਣ ਗਈ I[3] 4 ਸਤੰਬਰ 1997 ਨੂੰ, ਪੇਗਾਸੱਸ ਨੇ ਬੋਇੰਗ ਕਮਰਸ਼ੀਅਲ ਨੂੰ ਇੱਕ 737-400 ਅਤੇ ਇੱਕ 737-800 ਲਈ ਆਡੱਰ ਦਿੱਤਾ, ਜਿਸ ਨਾਲ ਇਹ ਅਗਲੀ ਪੀੜੀ ਦੇ ਬੋਇੰਗ 737 ਲਈ ਆਡੱਰ ਦੇਣ ਵਾਲੀ ਪਹਿਲੀ ਟਰਕਿਸ਼ ਕੈਰੀਅਰ ਬਣ ਗਈ I ਏਅਰਲਾਈਨ ਨੇ ਆਈਐਲਐਫ਼ਸੀ ਤੋਂ ਹੋਰ ਦੱਸ 737-800ਐਸ ਲੈਣ ਲਈ ਵੀ ਸਮਝੌਤੇ ਤੇ ਹਸਤਾਖਰ ਕੀਤੇ I[3]

ਸਾਲ 2005 ਵਿੱਚ, ਈਐਸਏਐਸ ਹੋਡਿੰਗਜ਼ ਨੇ ਪੇਗਾਸੱਸ ਏਅਰਲਾਈਨਜ਼ ਖਰੀਦ ਲਈ ਅਤੇ ਅੱਲੀ ਸਾਬਾਂਚੀ ਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ I ਦੋ ਮਹੀਨੇ ਬਾਅਦ, ਉਸਨੇ ਏਅਰਲਾਈਨ ਨੂੰ ਚਾਟਰ ਏਅਰਲਾਈਨ ਤੋਂ ਘੱਟ ਕੀਮਤ ਵਾਲੀ ਏਅਰਲਾਈਨ ਵਿੱਚ ਤਬਦੀਲ ਕਰ ਦਿੱਤਾ I ਸਾਲ 2005 ਨਵੰਬਰ ਵਿੱਚ, ਪੇਗਾਸੱਸ ਨੇ ਬੋਇੰਗ ਨੂੰ 12 ਨਵੇਂ 737-800ਐਸ ਲਈ ਆਡਰ ਦਿੱਤਾ ਅਤੇ ਦੁਬਾਰਾ ਪੇਗਾਸੱਸ ਦੁਆਰਾ ਬੋਇੰਗ ਨੂੰ ਸਾਲ 2008 ਨਵੰਬਰ ਵਿੱਚ 12 ਹੋਰ 737-800ਐਸ ਲਈ ਆਡਰ ਮਿਲਿਆ I ਇਸ ਤੋਂ ਬਾਅਦ ਵਾਲੇ ਆਡਰਾਂ ਵਿੱਚ ਬਜ਼ਾਰ ਦੀ ਮੰਗ ਅਨੁਸਾਰ 149 ਸੀਟ 737-700 ਜਾਂ 215 ਸੀਟ 737-900 ਦੀ ਲਚਕਤਾ ਸੀ I[3]

ਸਾਲ 2007 ਵਿੱਚ, ਪੇਗਾਸੱਸ ਕਿਸੀ ਹੋਰ ਨੀਜੀ ਏਅਰਲਾਈਨ ਦੇ ਮੁਕਾਬਲੇ ਟਰਕੀ ਲਈ ਵੱਧ ਸਵਾਰੀਆਂ ਲੈਕੇ ਜਾ ਰਿਹਾ ਸੀ I ਸਾਲ 2008 ਵਿੱਚ, ਇਸਨੇ ਕੁੱਲ 4.4 ਮਿਲੀਅਨ ਯਾਤਰੀਆਂ ਨੂੰ ਸਫ਼ਰ ਕਰਵਾਇਆ I ਸਾਲ 2013 ਵਿੱਚ, ਸਵਾਰੀਆਂ ਦੀ ਗਿਣਤੀ ਵਿੱਚ ਹੋਰ 16.8 ਮਿਲੀਅਨ ਦਾ ਵਾਧਾ ਹੋਇਆ I

ਸਾਲ 2012 ਵਿੱਚ, ਪੇਗਾਸੱਸ ਏਅਰਲਾਈਨਜ਼ - ਟਰਕੀ ਦੀ ਦੂਸਰੀ ਵੱਡੀ ਏਅਰਲਾਈਨ ਨੇ 100 ਏ320ਨੀਓ ਪਰਿਵਾਰ ਦੇ ਏਅਰਕ੍ਰਾਫਟ ਲਈ ਹਸਤਾਖਰ ਕੀਤੇ (57 ਏ320ਨੀਓ ਅਤੇ 18 ਏ321 ਨੀਓ ਮੋਡਲਾਂ ਲਈ), ਜਿਸ ਵਿੱਚੋਂ 75 ਫਰਮ ਆਡਰ ਸੀ I ਪੇਗਾਸੱਸ ਇੱਕ ਨਵਾਂ ਏਅਰਬੱਸ ਗਾਹਕ ਅਤੇ ਏ320ਨੀਓ ਆਡਰ ਕਰਨ ਵਾਲਾ ਪਹਿਲਾ ਟਰਕਿਸ਼ ਬਣ ਗਿਆ I ਇਹ ਟਰਕੀ ਵਿੱਚ ਉਸ ਵੇਲੇ ਦਾ ਸਭ ਤੋਂ ਵੱਡਾ ਇੱਕ ਲੋਤਾ ਕਮਰਸ਼ੀਅਲ ਏਅਰਕ੍ਰਾਫਟ ਦਾ ਆਡਰ ਸੀ ਅਤੇ ਇਸਦੀ ਭੋਸ਼ਨਾ ਦਸੰਬਰ 18, 2012 ਨੂੰ ਇੱਕ ਸਮਾਰੋਹ ਦੇ ਦੌਰਾਨ ਬਿਨਾਲੀ ਯਿਲਡਿਮ, ਜੋਕਿ ਟਰਕਿਸ਼ ਟਰਾਂਸਪੋਰਟ ਦੇ ਮੰਤਰੀ ਸੀ, ਦੁਆਰਾ ਕੀਤੀ ਗਈ Iਜੂਨ 2012, ਪੇਗਾਸੱਸ ਏਅਰਲਾਈਨਜ਼ ਨੇ ਕਿਰਗਿਜ਼ ਏਅਰ ਕੰਪਨੀ ਏਅਰ ਮਾਨਸ ਦਾ 49% ਹਿੱਸਾ ਖਰੀਦ ਲਿਆ I 22 ਮਾਰਚ 2013 ਨੂੰ, ਏਅਰ ਕੰਪਨੀ ਨੇ ਆਪਣੀ ਪਹਿਲੀ ਫਲਾਇਟ ਬ੍ਰਾਂਡ ਪੇਗਾਸੱਸ ਏਸ਼ੀਆ ਦੇ ਅਧੀਨ ਸੰਚਾਲਿਤ ਕੀਤੀ ਸੀ I[4]

ਹਵਾਲੇ[ਸੋਧੋ]

  1. "Headquarters". Pegasus Airlines. Retrieved 02 May 2016. {{cite web}}: Check date values in: |accessdate= (help)
  2. "About Pegasus Airlines". cleartrip.com. Retrieved 02 May 2016. {{cite web}}: Check date values in: |accessdate= (help)
  3. 3.0 3.1 3.2 "Winged Horses over Istanbul". Retrieved 02 May 2016. {{cite web}}: Check date values in: |accessdate= (help)
  4. "Pegasus selects up to 100 A320neo Family Aircraft 18 December 2010". airbus.com. Archived from the original on 30 ਦਸੰਬਰ 2012. Retrieved 02 May 2016. {{cite web}}: Check date values in: |accessdate= (help); Unknown parameter |dead-url= ignored (|url-status= suggested) (help)