ਪੇਜ਼ (ਪਹਿਲਵਾਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੇਜ਼
Paige (wrestler) at WrestleMania 32 Axxess.jpg
ਪੇਜ਼ ਮਾਰਚ 2016
ਜਨਮ ਨਾਂਸਰਾਇਆ-ਜੇਡ ਬੇਵੀਸ
ਰਿੰਗ ਨਾਂਬ੍ਰਿਟਾਨੀ ਨਾਈਟ[1]
ਪੇਜ਼[2][3]
ਸਰਾਇਆ[4][5]
ਕੱਦ5 ਫ਼ੁੱਟ 8 ਇੰਚ (1.73 ਮੀ)[1][2][3]
ਭਾਰ120 lb (54 kg)[1]
ਜਨਮ (1992-08-17) 17 ਅਗਸਤ 1992 (ਉਮਰ 27)
ਨੌਰਵਿਕ, ਨੌਰਫੋਕ, ਇੰਗਲੈਂਡ[6]
ਨਿਵਾਸSan Antonio, Texas, U.S.[7]
Billed fromNorwich, England[1][2][3]
ਸਿਖਲਾਈJason Cross[8]
Ricky Knight[9][10]
Roy Bevis[9][10]
Sweet Saraya[8]
Zak Zodiac[9][10]
ਪਹਿਲਾ ਮੈਚ2005[1][9]

ਸਾਰਾਹ-ਜੇਡ ਬੀਵਿਸ[11] (ਜਨਮ 17 ਅਗਸਤ 1992)[12] ਇੱਕ ਅੰਗਰੇਜ਼ੀ ਪੇਸ਼ੇਵਰ ਪਹਿਲਵਾਨ ਅਤੇ ਅਭਿਨੇਤਰੀ ਹੈ ਜਿਸਨੇ ਹੁਣ ਡਬਲਯੂਡਬਲਯੂਈ ਨਾਲ ਰਿੰਗ ਨਾਮ ਪੇਜ਼  ਤਹਿਤ ਕੰਮ ਕਰਨ ਲਈ ਦਸਤਖਤ ਕੀਤੇ ਹਨ। ਉਹ ਦੋ-ਵਾਰ ਦਿਵਾਸ ਚੈਂਪੀਅਨ ਬਣੀ ਹੈ ਅਤੇ ਡਬਲਯੂਡਬਲਯੂਈ ਦੀ ਵਿਕਾਸ ਸ਼ਾਖਾ NXT ਵਿੱਚ ਉਦਘਾਟਨੀ NXT ਮਹਿਲਾ ਚੈਂਪੀਅਨ ਸੀ, ਉਸ ਨੇ ਇੱਕੋ ਸਮੇਂ ਦੋਨਾਂ ਚੈਂਪੀਅਨਸ਼ਿਪਾਂ ਹਾਸਲ ਕੀਤੀਆਂ ਸੀ।  ਡਬਲਯੂਡਬਲਯੂਈ ਵਿੱਚ  ਚੈਂਪੀਅਨਸ਼ਿਪ ਜਿੱਤਣ ਵਾਲੀ ਉਹ 20 ਵੀਂ ਸਦੀ ਦੇ 90 ਵਿਆਂ ਦੇ ਵਿੱਚ ਪੈਦਾ ਹੋਈ ਪਹਿਲੀ ਪਹਿਲਵਾਨ ਹੈ।[13]

2005 ਵਿੱਚ, 13 ਸਾਲ ਦੀ ਉਮਰ ਵਿੱਚ, ਬੀਵਿਸ ਨੇ ਕੁਸ਼ਤੀ ਦੀ ਵਰਲਡ ਐਸੋਸੀਏਸ਼ਨ ਵਿੱਚ ਉਸਨੇ ਰਿੰਗ ਨਾਮ ਬ੍ਰਿਟਾਨੀ ਨਾਈਟ ਦੇ ਤਹਿਤ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜੋ ਉਸਦੇ ਪਰਿਵਾਰ ਦੁਆਰਾ ਚਲਾਇਆ ਗਿਆ ਇੱਕ ਕੁਸ਼ਤੀ ਦੀ ਤਰੱਕੀ ਦੀ ਸੰਸਥਾ ਹੈ। ਉਸਨੇ ਯੂਰਪ ਵਿਚ ਸੁਤੰਤਰ ਸਰਕਟ ਵਿਚ ਕਈ ਚੈਂਪੀਅਨਸ਼ਿਪਾਂ ਹਾਸਲ ਕੀਤੀਆਂ।  2011 ਵਿਚ, ਉਸ ਨੇ ਡਬਲਯੂਡਬਲਯੂਈ ਈ ਦੇ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਅਤੇ ਇਸਦੀ ਵਿਕਾਸ ਪ੍ਰਣਾਲੀ ਦੇ ਅੰਦਰ ਕੁਸ਼ਤੀ ਸ਼ੁਰੂ ਕੀਤੀ, ਅਤੇ ਅੰਤ ਅਪਰੈਲ 2014 ਵਿਚ ਡਬਲਯੂਡਬਲਯੂਈਈ ਦੇ ਮੁੱਖ ਰੋਸਟਰ ਤੇ ਜਾਣ ਵਿੱਚ ਕਾਮਯਾਬ ਹੋਈ। ਮੁੱਖ ਰੋਸਟਰ 'ਤੇ ਆਪਣੇ ਪਹਿਲੇ ਮੈਚ' ਚ ਉਹ ਦਿਵਾਸ ਚੈਂਪੀਅਨਸ਼ਿਪ ਜਿੱਤ ਗਈ, ਜੋ ਟਾਈਟਲ ਦੇ ਇਤਿਹਾਸ 'ਚ ਸਭ ਤੋਂ ਛੋਟੀ 21 ਸਾਲ ਦੀ ਉਮਰ ਵਿੱਚ ਜੇਤੂ ਬਣੀ।  [14]

ਸ਼ੁਰੂ ਦਾ ਜੀਵਨ[ਸੋਧੋ]

ਬੇਵਿਸ ਦਾ ਜਨਮ ਅਤੇ ਪਾਲਣ ਪੋਸ਼ਣ ਨੌਰਵਿਕ, ਨੌਰਫੋਕ ਵਿੱਚ ਹੋਇਆ। ਉਹ ਪੇਸ਼ੇਵਰ ਪਹਿਲਵਾਨਾਂ ਪੈਟਰਿਕ ਬੇਵੀਸ ਅਤੇ ਜੂਲੀਆ ਹਮਰ-ਬੇਵੀਸ ਦੀ ਧੀ ਹੈ। ਉਸ ਦੀ ਮਾਂ ਨੇ ਇੱਕ ਵਾਰ ਅਣਜਾਣੇ ਹੀ ਉਦੋਂ ਕੁਸ਼ਤੀ ਲੜ ਲਈ ਸੀ ਜਦੋਂ ਬੇਵੀਸ ਉਸਦੇ ਪੇਟ ਵਿੱਚ ਸੀ ਅਤੇ ਉਹ ਸੱਤ ਮਹੀਨੇ ਦੀ ਗਰਭਵਤੀ ਸੀ। [10] ਇੱਕ ਬੱਚੀ ਦੇ ਰੂਪ ਵਿੱਚ, ਬੇਵੀਸ ਕੁਸ਼ਤੀ ਤੋਂ ਡਰ ਗਈ ਸੀ ਕਿਉਂਕਿ ਉਸ ਦੇ ਪਰਿਵਾਰ ਨੂੰ ਬੜੀਆਂ ਸੱਟਾਂ ਲੱਗੀਆਂ ਸੀ ਅਤੇ ਉਸ ਦੇ ਮਾਪਿਆਂ ਨੇ ਇੱਕ ਨਿਰਬਾਹ ਲਈ ਹੋਰ ਲੋਕਾਂ ਨਾਲ ਲੜਾਈ ਕੀਤੀ ਸੀ। ਉਹ ਇੱਕ ਜ਼ੂਆਲੋਜਿਸਟ ਵੀ ਬਣਨਾ ਚਾਹੁੰਦੀ ਸੀ।[15] 13 ਸਾਲ ਦੀ ਉਮਰ ਤੇ, ਉਸਨੇ ਅਧਿਕਾਰਿਕ ਤੌਰ 'ਤੇ ਇੱਕ ਪਹਿਲਵਾਨ ਦੇ ਰੂਪ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। [9] 15 ਸਾਲ ਦੀ ਉਮਰ ਵਿਚ ਬੇਵੀਸ ਨੇ ਆਪਣੇ ਮੰਮੀ-ਡੈਡੀ ਦੇ ਬਾਰ ਤੇ ਬਾਊਂਸਰ ਅਤੇ ਬਾਰਟੈਂਡਰ ਦੇ ਤੌਰ 'ਤੇ ਕੰਮ ਕੀਤਾ ਸੀ ਜਦੋਂ ਉਹ ਕਿਤੇ ਲਾਂਭੇ ਗਏ ਹੋਏ ਸਨ।  ਉਸਨੇ ਨੌਰਵਿਚ ਵਿੱਚ ਹੈਵਟ ਸਕੂਲ ਵਿੱਚ ਦਾਖਲਾ ਲਿਆ ਅਤੇ 2008 ਵਿੱਚ ਗ੍ਰੈਜੂਏਸ਼ਨ ਕੀਤੀ।[16]

ਨਿੱਜੀ ਜ਼ਿੰਦਗੀ[ਸੋਧੋ]

ਬੇਵੀਸ ਇੱਕ ਪੇਸ਼ੇਵਰ ਕੁਸ਼ਤੀ ਪਰਿਵਾਰ ਦਾ ਹਿੱਸਾ ਹੈ। ਉਸ ਦੇ ਮਾਤਾ-ਪਿਤਾ, ਜੂਲੀਆ ਹੈਮਰ-ਬੇਵੀਸ ਅਤੇ ਇਆਨ ਬੇਵੀਸ, ਅਤੇ ਉਸ ਦੇ ਵੱਡੇ ਭਰਾ, ਰਾਏ ਬੇਵਿਸ ਅਤੇ ਜ਼ਕ ਫਰੇਰੀ, ਪ੍ਰੋਫੈਸ਼ਨਲ ਪਹਿਲਵਾਨ ਹਨ।[5] ਉਸਦਾ ਪਰਿਵਾਰ ਨੌਰਵਿਕ ਵਿੱਚ ਵਰਲਡ ਐਸੋਸੀਏਸ਼ਨ ਆਫ਼ ਰੈਸਲਿੰਗ (ਡਬਲਿਊਏਡਬਲਿਊ) ਦਾ ਸੰਚਾਲਕ ਹੈ। ਉਸਦੀ ਮਾਂ  ਬੇਲੈਟ੍ਰਿਕਸ ਫ਼ੀਮੇਲ ਵਾਰੀਅਰਸ ਦੀ ਮਾਲਕ ਹੈ ਅਤੇ ਉਸ ਦਾ ਸੰਚਾਲਨ ਕਰਦੀ ਹੈ। ਇਹ ਵੀ ਨੌਰਵਿਕ ਵਿੱਚ ਆਧਾਰਿਤ ਇੱਕ ਮਹਿਲਾ ਕੁਸ਼ਤੀ ਪ੍ਰੋਮੋਸ਼ਨ ਸੰਸਥਾ ਹੈ।[17] ਕੁਝ ਸਮੇਂ ਲਈ, ਡਬਲਯੂਡਬਲਯੂਈ ਹਾਲ ਆਫ ਫ਼ੇਮਰ ਜੇਕ "ਦਿ ਸਨੇਕ" ਰੌਬਰਟਸ ਪਰਿਵਾਰ ਨਾਲ ਰਹਿੰਦਾ ਰਿਹਾ ਸੀ।

ਹਵਾਲੇ[ਸੋਧੋ]

  1. 1.0 1.1 1.2 1.3 1.4 ਹਵਾਲੇ ਵਿੱਚ ਗਲਤੀ:Invalid <ref> tag; no text was provided for refs named EVE
  2. 2.0 2.1 2.2 ਹਵਾਲੇ ਵਿੱਚ ਗਲਤੀ:Invalid <ref> tag; no text was provided for refs named FCW
  3. 3.0 3.1 3.2 ਹਵਾਲੇ ਵਿੱਚ ਗਲਤੀ:Invalid <ref> tag; no text was provided for refs named WWE
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named FCWdebut
  5. 5.0 5.1 Wilkes, Joe. "Norwich wrestler Britani Knight aka Saraya-Jade Bevis signed to America's WWE proving ground, in Tampa, Florida". Norwich Evening News. Retrieved 19 May 2014. 
  6. "Paige profile". Internet Wrestling Database. Retrieved 19 May 2014. 
  7. Cohen, Jess (8 December 2016). "Paige Has A Mental Breakdown, Misses Work After Revealing Romance With WWE Bad Boy Alberto Del Rio on Total Divas". E!. Retrieved 16 December 2016. 
  8. 8.0 8.1 "A NEW PAIGE IN HISTORY – Interview with Paige (Issue 106 May 2014)". Fighting Spirit Magazine. 9 February 2015. Retrieved 3 October 2015. 
  9. 9.0 9.1 9.2 9.3 9.4 Wortman, James (14 May 2014). "Exclusive interview: How Paige became the youngest Divas Champion ever in only 7,903 days". World Wrestling Entertainment. pp. 1–3. Retrieved 20 May 2014. 
  10. 10.0 10.1 10.2 10.3 Saxton, Bryon (25 July 2013). "Meet the first NXT Women's Champion: Paige". World Wrestling Entertainment. Retrieved 19 May 2014. 
  11. Gledhill, Ruth. "Girl from Norwich who is taking on the world (and beating it up)". Retrieved 17 August 2017. 
  12. "PROWRESTLING.NET WWE Raw in Anaheim (correspondents needed), John Cena teaming up with a WWE wrestler for the first time, Lilian Garcia, Percy Watson, Tom Prichard, Buddy Landel, Paige, Cheerleader Melissa, wrestling on ESPN Classic". www.prowrestling.net. Retrieved 17 August 2017. 
  13. "WWE Divas Champion Paige: 'I lost my mind when I beat AJ Lee'". 9 April 2014. Retrieved 27 September 2017. 
  14. "Where does Tyler Bate rank among the youngest champions in WWE history?". WWE. Retrieved 24 July 2017. 
  15. Bevis' mother mentioned this on Colt Cabana's podcast, Art of Wrestling, in May 2015.
  16. "Hewett Highlights". The Hewett Academy. 25 April 2014. Retrieved 15 September 2015. [ਮੁਰਦਾ ਕੜੀ]
  17. "Bellatrix". Retrieved 23 September 2014.