ਪੇਮੀ ਦੇ ਨਿਆਣੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਪੇਮੀ ਦੇ ਨਿਆਣੇ"
ਲੇਖਕਸੰਤ ਸਿੰਘ ਸੇਖੋਂ
ਦੇਸ਼ਭਾਰਤ
ਭਾਸ਼ਾਪੰਜਾਬੀ
ਪ੍ਰਕਾਸ਼ਨ ਕਿਸਮਪ੍ਰਿੰਟ

ਪੇਮੀ ਦੇ ਨਿਆਣੇ ਸੰਤ ਸਿੰਘ ਸੇਖੋਂ ਦੁਆਰਾ ਲਿੱਖੀ ਇੱਕ ਪੰਜਾਬੀ ਕਹਾਣੀ ਹੈ। ਇਹ ਪੰਜਾਬੀ ਸਾਹਿਤ ਜਗਤ ਵਿੱਚ ਸ੍ਰੇਸ਼ਟ ਅਤੇ ਪ੍ਰਮਾਣਿਕ ਮੰਨੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਹੈ।[1]ਜਸਵੰਤ ਸਿੰਘ ਨੇਕੀ ਦੇ ਅਨੁਸਾਰ ਇਹ ਕਹਾਣੀ ਬੱਚਿਆਂ ਦੇ ਡਰ ਦੀ ਇਕ ਵਿਥਿਆ ਹੈ। ਇਹ ਠੀਕ ਹੈ ਕਿ ਲੇਖਕ ਬੱਚਿਆਂ ਦੇ ਦਿਲ ਵਿਚ ਰਾਸ਼ੇ ਦੇ ਡਰ ਦਾ ਮੂਲ “ਰਾਸ਼ੇ ਦੇ ਸਭਿਆਚਾਰਕ ਚਿੱਤਰ ਅਤੇ ਮਾਪਿਆਂ ਵਲੋਂ ਰਾਸ਼ੇ ਦੇ ਪਾਏ ਹੋਏ ਡਰ ਤੋਂ ਵਧੀਕ ਬੱਚਿਆਂ ਨੂੰ ਮਿਲੀ ਉਸ ਧਾਰਮਿਕ ਵਿਦਿਆ ਨੂੰ ਮੰਨਦਾ ਹੈ, ਜਿਸ ਦੀ ਬੁਨਿਆਦ ਭੈ ਉਪਰ ਕਾਇਮ ਕੀਤੀ ਗਈ ਹੈ; ਇਹ ਭੀ ਠੀਕ ਹੈ ਕਿ ਲੇਖਕ ਇਕ ਦੋ ਥਾਈਂ ਆਪਣੇ ਹੰਢੇ ਸੰਢੇ ‘ਕਵੀਓਵਾਚ' ਨਨੇ-ਮੁੰਨੇ ਪਾਤਰਾਂ ਦੇ ਮੂੰਹ ਵਿਚ ਪਾ ਦੇਂਦਾ ਹੈ (ਜੋ ਮਨੋਵਿਗਿਆਨਕ ਤੌਰ ਤੇ ਅਨੁਚਿਤ ਹਨ, ਪਰ ਸ਼ਾਇਦ ਕਲਾਤਮਿਕ ਪੱਖ ਤੋਂ ਵਿਵਰਜਿਤ ਨਾ ਹੋਣ;) ਪਰ ਸਮੁਚੇ ਤੌਰ ਤੇ ਕਹਾਣੀ ਇਕ ਮਾਨਸਿਕ ਵਾਯੂ ਮੰਡਲ ਪੈਦਾ ਕਰਦੀ ਹੈ। ਇਸ ਕਹਾਣੀ ਦੀ ਘਟਨਾ ਬੱਚਿਆਂ ਦੇ ਅੰਦਰ ਦੀ ਦੁਨੀਆਂ ਦੀ ਘਟਨਾ ਹੈ, ਤੇ ਉਨਾਂ ਦੇ ਭੈਅ ਦੀ ਨਵਿਰਤੀ ਇਸ ਵਿਚਾਰ ਨਾਲ ਕਿ “ਆਪਾਂ ਕਹਾਂਗੇ ਅਸੀਂ ਪੇਮੀ ਦੇ ਨਿਆਣੇ ਹਾਂ" ਤੇ ਇਹ ਕਹਿੰਦਿਆਂ ਭੈਣ ਦਾ ਆਪ ਪੇਮੀ ਰੂਪ ਹੋ ਦਿਸਣਾ ਪਾਠਕ ਨੂੰ ਇਕ ਵਚਿਤਰ ਮਾਨਸਿਕ ਦੁਨੀਆਂ ਵਿਚ ਲੈ ਜਾਂਦਾ ਹੈ। ਲੇਖਕ ਸਚਮੁਚ ਸੜਕ ਪਾਰ ਕਰਨ ਨੂੰ ਭਵ-ਸਾਗਰ ਪਾਰ ਕਰਨ ਜੇਡੀ ਮਹਾਨਤਾ ਦੇ ਦੇਂਦਾ ਹੈ[2]

ਪਾਤਰ[ਸੋਧੋ]

  • ਪੇਮੀ
  • ਪੇਮੀ ਦੇ ਨਿਆਣੇ

ਹਵਾਲੇ[ਸੋਧੋ]

  1. ਡਾ. ਸੁਰਿੰਦਰ ਗਿੱਲ. "ਕਹਾਣੀਆਂ ਦੀ ਸਤਰੰਗੀ ਪੀਂਘ". ਪੰਜਾਬੀ ਟ੍ਰਿਬਿਊਨ. Retrieved 9 ਅਪਰੈਲ 2016.  Check date values in: |access-date= (help)
  2. ਆਲੋਚਨਾ ਅਪ੍ਰੈਲ-ਮਈ ੧੯੬੩, ਪੰਨਾ 19