ਪੈਂਗੋਲਿਨ
ਪੈਂਗੋਲਿਨ ਇੱਕ ਕੀੜੇ ਖਾਣ ਵਾਲਾ ਜੰਗਲੀ ਜਾਨਵਰ ਹੈ, ਜੋ ਕਿ ਭਾਰਤ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ, ਹੁਸ਼ਿਆਰਪੁਰ, ਰੋਪੜ, ਗੁਰਦਾਸਪੁਰ ਜਿਹੇ ਇਲਾਕਿਆਂ ਵਿੱਚ ਮਿਲਦਾ ਹੈ। ਜਿਸ ਨੂੰ ਆਮ ਤੌਰ 'ਤੇ ਸੱਲੇਹ ਵੀ ਕਹਿੰਦੇ ਹਾਂ। ਇਸ ਜਾਨਵਰ ਦੇ ਮੂੰਹ ਵਿੱਚ ਕੋਈ ਦੰਦ ਨਹੀਂ ਹੁੰਦਾ। ਇਸ ਦਾ ਭੋਜਨ ਰਾਤ ਵੇਲੇ ਜਾਗਣ ਵਾਲੇ ਜਾਨਵਰਾਂ, ਕੀੜੇ-ਮਕੌੜੇ, ਸਿਉਂਕ ਹੈ। ਪੈਂਗੋਲਿਨ ਜ਼ਿਆਦਾਤਰ ਕੀੜਿਆਂ, ਸਿਉਂਕ ਦੀਆਂ ਢੇਰੀਆਂ ਪੁੱਟਣ, ਸੁੱਕੇ ਹੋਏ ਦਰੱਖਤਾਂ ਦੇ ਛਿੱਲੜ ਲਾਹ ਕੇ ਸਿਉਂਕ ਵਰਗੇ ਨੁਕਸਾਨ ਦੇਣ ਵਾਲੇ ਕੀੜੇ ਕੱਢਦਾ ਤੇ ਖਾਂਦਾ ਹੈ। ਇਸ ਦੀ ਜੀਭ 15 ਤੋਂ 16 ਇੰਚ ਦੇ ਲਗਪਗ ਲੰਮੀ ਹੁੰਦੀ ਹੈ ਤੇ ਬਹੁਤ ਚਿਪਚਿਪੀ ਹੁੰਦੀ ਹੈ। ਜਿਸ ਵੀ ਕੀੜੇ ਨੂੰ ਪੈਂਗੋਲਿਨ ਆਪਣੀ ਜੀਭ ਲਾਉਂਦਾ ਜਾਂਦਾ ਹੈ, ਉਹ ਜੀਭ ਨਾਲ ਚਿੰਬੜਦਾ ਜਾਂਦਾ ਹੈ ਤੇ ਭੱਜ ਨਹੀਂ ਸਕਦਾ। ਇਸ ਜਾਨਵਰ ਦਾ ਸਾਰਾ ਜਿਸਮ ਸਕੇਲਜ਼ ਨਾਲ ਭਰਿਆ ਹੁੰਦਾ ਹੈ। ਇਹ ਸਕੇਲਜ਼ ਬਹੁਤ ਸਖ਼ਤ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਜਾਨਵਰ ਦੇ ਜਿਸਮ 'ਤੇ ਸਕੇਲਜ਼ ਦਾ ਭਾਰ ਦਾ 20 ਫੀਸਦੀ ਹੁੰਦਾ ਹੈ। ਇਹ ਜਾਨਵਰ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਇਸ ਜਾਨਵਰ ਦੇ ਮਾਸ ਤੇ ਖੂਨ ਤੋਂ ਤਾਕਤ ਦੇ ਕੈਪਸੂਲ ਬਣਾਏ ਜਾਂਦੇ ਹਨ।[1]
ਕਿਸਮਾਂ
[ਸੋਧੋ]ਇਸ ਜਾਨਵਰ ਦੀਆਂ ਸੰਸਾਰ ਭਰ ਵਿੱਚ ਅੱਠ ਕਿਸਮਾਂ ਹਨ।
ਬਲਾਓ
[ਸੋਧੋ]ਇਸ ਜਾਨਵਰ ਨੂੰ ਜਦੋਂ ਕੋਈ ਖ਼ਤਰਾ ਮਹਿਸੂਰ ਹੁੰਦਾ ਹੈ ਤਾਂ ਇਹ ਆਪਣਾ ਸਾਰਾ ਸਰੀਰ ਇੱਕ ਗੇਂਦ ਦੀ ਤਰ੍ਹਾਂ ਇਕੱਠਾ ਕਰ ਲੈਂਦਾ ਹੈ ਤੇ ਆਪਣੇ ਜਿਸਮ ਦੇ ਛਿੱਲੜ ਖੜ੍ਹੇ ਤੇ ਉਭਾਰ ਕੇ ਤਿੱਖੇ ਕਰ ਲੈਂਦਾ ਹੈ।
ਹਵਾਲੇ
[ਸੋਧੋ]- ↑ Gaudin, Timothy (28 August 2009). "The Phylogeny of Living and Extinct Pangolins (Mammalia, Pholidota) and Associated Taxa: A Morphology Based Analysis" (PDF). Journal of Mammalian Evolution. 16 (4): 235–305. doi:10.1007/s10914-009-9119-9. Archived from the original (PDF) on 25 ਸਤੰਬਰ 2015. Retrieved 14 May 2015.
{{cite journal}}
: Unknown parameter|dead-url=
ignored (|url-status=
suggested) (help)