ਸਮੱਗਰੀ 'ਤੇ ਜਾਓ

ਪੈੱਟਰਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਾਂਸੇਸਕੋ ਪੈੱਟਰਾਰਕਾ
ਪੈੱਟਰਾਰਕ ਦਾ ਪੋਰਟਰੇਟ, ਕ੍ਰਿਤੀ: Altichiero
ਪੈੱਟਰਾਰਕ ਦਾ ਪੋਰਟਰੇਟ, ਕ੍ਰਿਤੀ: Altichiero
ਜਨਮ(1304-07-20)20 ਜੁਲਾਈ 1304
ਅਰੇਜ਼ੋ, ਇਟਲੀ
ਮੌਤ19 ਜੁਲਾਈ 1374(1374-07-19) (ਉਮਰ 69)
ਆਰਕੁਆ, ਇਟਲੀ
ਕਿੱਤਾਵਿਦਵਾਨ, ਕਵੀ
ਰਾਸ਼ਟਰੀਅਤਾਇਤਾਲਵੀ
ਕਾਲਮੁਢਲਾ ਪੁਨਰਜਾਗਰਨ
ਸਾਹਿਤਕ ਲਹਿਰਪੁਨਰਜਾਗਰਨ ਮਾਨਵਵਾਦ
ਬੱਚੇਜਿਓਵਾਨੀ (1337–1361)
ਫਰਾਂਸੇਸਕੋ (ਜਨਮ 1343)
ਰਿਸ਼ਤੇਦਾਰਈਲੇਟਾ ਕੈਨਜੀਆਨੀ (ਮਾਤਾ)
ਸੇਰ ਪੈੱਟਰਾਕੋ (ਪਿਤਾ)
Santa Maria della Pieve in Arezzo

ਫਰਾਂਸੇਸਕੋ ਪੈੱਟਰਾਰਕਾ  (ਇਤਾਲਵੀ: [franˈtʃesko peˈtrarka]; 20 ਜੁਲਾਈ, 1304 – 18/19 ਜੁਲਾਈ 1374), ਆਮ ਤੌਰ 'ਤੇ ਪੈੱਟਰਾਰਕ (/ˈptrɑːrk, ˈpɛ-/), ਪੁਨਰਜਾਗਰਨ ਕਾਲ ਦੀ ਇਟਲੀ ਦਾ ਇੱਕ ਵਿਦਵਾਨ ਅਤੇ ਕਵੀ ਸੀ ਜੋ ਕਿ ਪਹਿਲੇ ਮਾਨਵਵਾਦੀਆਂ ਵਿਚੋਂ ਇੱਕ ਸੀ। ਸਿਸੀਰੋ ਦੇ ਪੱਤਰਾਂ ਦੀ ਉਸ ਦੀ ਖੋਜ ਦਾ ਅਕਸਰ 14 ਵੀਂ ਸਦੀ ਦੇ ਪੁਨਰਜਾਗਰਨ ਦੀ ਸ਼ੁਰੂਆਤ ਕਰਨ ਦਾ ਸਿਹਰਾ ਅਕਸਰ ਉਸਨੂੰ ਜਾਂਦਾ ਹੈ। ਪੈੱਟਰਾਰਕ ਨੂੰ ਅਕਸਰ ਮਾਨਵਵਾਦ ਦਾ ਬਾਨੀ ਮੰਨਿਆ ਜਾਂਦਾ ਹੈ। [1] 16 ਵੀਂ ਸਦੀ ਵਿਚ, ਪੀਟਰੋ ਬੇਮਬੋ ਨੇ ਪੈਟਰਾਰਕ ਦੀਆਂ ਅਤੇ ਜਿਓਵਾਨੀ ਬੋਕਾਸੀਓ ਦੀਆਂ ਅਤੇ ਘੱਟ ਹੱਦ ਤਕ, ਦਾਂਤੇ ਦੀਆਂ ਰਚਨਾਵਾਂ ਦੇ ਅਧਾਰ ਤੇ ਆਧੁਨਿਕ ਇਤਾਲਵੀ ਭਾਸ਼ਾਵਾਂ ਲਈ ਮਾਡਲ ਦੀ ਸਿਰਜਣਾ ਕੀਤੀ। [2] ਅਕਾਦਮੀਆ ਡੇਲਾ ਕ੍ਰੱਸਕਾ ਨੇ ਬਾਅਦ ਵਿੱਚ ਇਤਾਲਵੀ ਸਟਾਈਲ ਦੇ ਮਾਡਲ ਲਈ ਪੈਟਰਾਰਕ ਦੀ ਪ੍ਰਵਾਨਗੀ ਦੇਣੀ ਸੀ। 

ਪੁਰਾਤਨ ਸਮੇਂ ਦੇ ਦੌਰਾਨ ਸਮੁੱਚੇ ਸਾਰੇ ਯੂਰਪ ਵਿੱਚ ਪੈਟਰਾਰਕ ਦੇ ਸੋਨੇਟਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਹ ਪ੍ਰਗੀਤਕ ਕਵਿਤਾ ਲਈ ਇੱਕ ਮਾਡਲ ਬਣ ਗਿਆ। ਉਹ “ਡਾਰਕ ਯੁਗ” ਦੇ ਸੰਕਲਪ ਨੂੰ ਵਿਕਸਤ ਕਰਨ ਵਾਲੇ ਪਹਿਲੇ ਵਿਅਕਤੀ ਵਜੋਂ ਵੀ ਜਾਣਿਆ ਜਾਂਦਾ ਹੈ।  [3]

ਜੀਵਨੀ[ਸੋਧੋ]

ਜਵਾਨੀ ਅਤੇ ਸ਼ੁਰੂ ਦਾ ਕੈਰੀਅਰ[ਸੋਧੋ]

ਪੈੱਟਰਾਰਕ ਦਾ ਜਨਮ 1304 ਵਿੱਚ ਅਰੇਜ਼ੋ ਦੇ ਟਸਕਨ ਸ਼ਹਿਰ ਵਿੱਚ ਹੋਇਆ ਸੀ। ਉਹ ਸੇਰ ਪੈੱਟਰਾਕੋ ਅਤੇ ਉਸ ਦੀ ਪਤਨੀ ਈਲੇਟਾ ਕੈਨਜੀਆਨੀ ਦਾ ਪੁੱਤਰ ਸੀ। ਉਸ ਦਾ ਦਿੱਤਾ ਗਿਆ ਨਾਂ ਫ੍ਰਾਂਸੈਸਕੋ ਪੈੱਟਰਾਕੋ ਸੀ. ਨਾਮ ਪੈੱਟਰਾਰਕਾ ਉਸਦਾ ਲਾਤੀਨੀਕਰਨ ਕੀਤਾ ਗਿਆ ਸੀ।  ਪੈੱਟਰਾਰਕ ਦਾ ਛੋਟਾ ਭਰਾ 1307 ਵਿੱਚ ਵਾਲ ਡੀ ਅਰਨੋ ਵਿੱਚ ਇਨਸੀਸਾ ਵਿੱਚ ਪੈਦਾ ਹੋਇਆ ਸੀ। ਦਾਂਤੇ ਉਸਦੇ ਪਿਤਾ ਦਾ ਮਿੱਤਰ ਸੀ।  [4]

ਪੈੱਟਰਾਰਕ ਨੇ ਆਪਣਾ ਮੁੱਢਲਾ ਬਚਪਨ ਫਲੋਰੈਂਸ ਦੇ ਨੇੜੇ, ਇਨਸੀਸਾ ਦੇ ਪਿੰਡ ਵਿੱਚ ਬਿਤਾਇਆ। ਉਸਨੇ ਆਵੀਗਨਨ ਅਤੇ ਨਜ਼ਦੀਕ ਕਾਰਪੈਂਟਰਾਸ ਵਿਖੇ ਆਪਣੀ ਸ਼ੁਰੂ ਦੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਬਿਤਾਇਆ, ਜਿੱਥੇ ਉਹਨਾਂ ਦਾ ਪਰਿਵਾਰ ਪੋਪ ਕਲੇਮੈਂਟ ਪੰਜਵੇਂ ਦੀ ਪੈਰੋਕਾਰੀ ਕਰਨ ਲਈ ਚਲਾ ਗਿਆ, ਜੋ 1309 ਵਿੱਚ ਅਵੀਗਨਨ ਪੋਪਗਿਰੀ ਦੀ ਸ਼ੁਰੂਆਤ ਕਰਨ ਲਈ ਉੱਥੇ ਗਿਆ ਸੀ। ਉਸ ਨੇ ਮੌਂਟਪੈਲੀਅਰ ਯੂਨੀਵਰਸਿਟੀ (1316-20) ਅਤੇ ਬੋਲੋਗਨਾ ਯੂਨੀਵਰਸਿਟੀ (1320-23) ਤੋਂ ਜੀਵਨ-ਭਰ ਦੇ ਦੋਸਤ ਅਤੇ ਸਕੂਲ ਦੇ ਸਾਥੀ ਗੀਡੋ ਸੈਟ ਨਾਲ ਕਾਨੂੰਨ ਦੀ ਪੜ੍ਹਾਈ ਕੀਤੀ। ਕਿਉਂਕਿ ਉਸ ਦਾ ਪਿਤਾ ਕਾਨੂੰਨ ਦੇ ਪੇਸ਼ੇ ਵਿੱਚ ਸੀ, ਉਸਨੇ ਜ਼ੋਰ ਪਾਇਆ ਕਿ ਪੈੱਟਰਾਰਕ ਅਤੇ ਉਸ ਦਾ ਭਰਾ ਵੀ ਕਾਨੂੰਨ ਦਾ ਅਧਿਐਨ ਕਰਨ। ਪੈੱਟਰਾਰਕ, ਮੁੱਖ ਤੌਰ 'ਤੇ ਲਿਖਣ ਅਤੇ ਲਾਤੀਨੀ ਸਾਹਿਤ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਸਮਝਦਾ ਸੀ ਇਹ ਸੱਤ ਸਾਲ ਐਵੇਂ ਗੁਆ ਲਏ। ਇਸ ਤੋਂ ਇਲਾਵਾ, ਉਸਨੇ ਐਲਾਨੀਆ ਕਿਹਾ ਕਿ ਕਾਨੂੰਨੀ ਹੇਰਾਫੇਰੀ ਰਾਹੀਂ ਉਸ ਦੇ ਸਰਪ੍ਰਸਤਾਂ ਨੇ ਉਸ ਕੋਲੋਂ ਫਲੋਰੈਂਸ ਵਿੱਚ ਉਸਦੀ ਛੋਟੀ ਜਗੀਰਦਾਰੀ ਲੁੱਟ ਲਈ ਸੀ, ਅਤੇ ਇਸ ਗੱਲ ਨੇ ਕਾਨੂੰਨੀ ਪ੍ਰਣਾਲੀ ਲਈ ਉਸਦੀ ਨਾਪਸੰਦੀ ਨੂੰ ਹੋਰ ਵਧਾ ਦਿੱਤਾ। ਉਸਨੇ ਰੋਸ ਕੀਤਾ, "ਮੈਂ ਆਪਣੀ ਜਮੀਰ ਦਾ ਸੌਦਾ ਕਰਨਾ ਬਰਦਾਸਤ ਨਹੀਂ ਕਰ ਸਕਦਾ ਸੀ," ਕਿਉਂਕਿ ਉਹ ਕਾਨੂੰਨੀ ਪ੍ਰਣਾਲੀ ਨੂੰ ਨਿਆਂ ਵੇਚਣ ਦੀ ਕਲਾ ਮੰਨਦਾ ਸੀ।

ਪੈੱਟਰਾਰਕ ਇੱਕ ਵੱਡਾ ਲੇਖਕ ਸੀ ਅਤੇ ਉਸ ਦੇ ਮਹੱਤਵਪੂਰਨ ਦੋਸਤਾਂ ਵਿੱਚ ਬੋਕਾਸੀਓ ਗਿਣਿਆ ਜਾਂਦਾ ਸੀ ਜਿਸ ਨੂੰ ਉਹ ਅਕਸਰ ਪੱਤਰ ਲਿਖਿਆ ਕਰਦਾ ਸੀ। ਆਪਣੇ ਮਾਪਿਆਂ ਦੀ ਮੌਤ ਦੇ ਬਾਅਦ, ਪੈੱਟਰਾਰਕ ਅਤੇ ਉਸ ਦਾ ਭਰਾ ਘੇਰਾਰਡੋ 1326 ਵਿੱਚ ਆਵਿਗਨੋ ਨੂੰ ਵਾਪਸ ਚਲੇ ਗਏ, ਜਿੱਥੇ ਉਸ ਨੇ ਕਈ ਦਫ਼ਤਰਾਂ ਵਿੱਚ ਕਲਰਕੀ ਦਾ ਕੰਮ ਕੀਤਾ। ਇਸ ਕੰਮ ਨੇ ਉਸ ਨੂੰ ਆਪਣਾ ਚੋਖਾ ਸਮਾਂ ਲਿਖਤ ਦੇਣ ਦਾ ਮੌਕਾ ਦਿੱਤਾ। ਉਸਦਾ ਪਹਿਲਾ ਵੱਡੇ ਪੈਮਾਨੇ ਦਾ ਕੰਮ, ਅਫ਼ਰੀਕਾ, ਜੋ ਲਾਤੀਨੀ ਵਿੱਚ ਇੱਕ ਮਹਾਨ ਰੋਮਨ ਜਨਰਲ ਸੀਪੀਓ ਅਫ਼ਰੀਕਨਸ ਬਾਰੇ ਇੱਕ ਮਹਾਂਕਾਵਿ ਸੀ। ਇਸ ਨਾਲ ਪੈੱਟਰਾਰਕ ਇੱਕ ਯੂਰਪੀਅਨ ਸੈਲੀਬ੍ਰਿਟੀ ਵਜੋਂ ਉੱਭਰ ਪਿਆ। 8 ਅਪਰੈਲ, 1341 ਨੂੰ, ਉਹ ਪ੍ਰਾਚੀਨ ਕਾਲ ਤੋਂ ਬਾਅਦ ਦੂਜਾ [5] ਕਵੀ ਲੌਰੇਟ ਬਣ ਗਿਆ ਅਤੇ ਰੋਮ ਦੇ ਕੈਪੀਟਲ ਦੇ ਪਵਿੱਤਰ ਮੈਦਾਨਾਂ ਤੇ ਰੋਮਨ ਸੇਨੇਟੋਰੀ ਗਿਓਰਡਾਨੋ ਓਰਸੀਨੀ ਅਤੇ ਓਰਸੋ ਡੈਲ'ਅੰਗੀਲਾਰਾ ਨੇ ਉਸ ਦੀ ਤਾਜਪੋਸ਼ੀ ਕੀਤੀ।[6][7][8]

ਹਵਾਲੇ[ਸੋਧੋ]

  1. This designation appears, for instance, in a recent review Archived 2012-10-25 at the Wayback Machine. of Carol Quillen's Rereading the Renaissance.
  2. In the Prose della volgar lingua, Bembo proposes Petrarch and Boccaccio as models of Italian style, while expressing reservations about emulating Dante's usage.
  3. Renaissance or Prenaissance, Journal of the History of Ideas, Vol. 4, No. 1. (Jan. 1943), pp. 69–74; Theodore E. Mommsen, "Petrarch's Conception of the 'Dark Ages'" Speculum 17.2 (April 1942: 226–242); JSTOR link to a collection of several letters in the same issue.
  4. J.H. Plumb, The Italian Renaissance, 1961; Chapter XI by Morris Bishop "Petrarch", pp. 161–175; New York, American Heritage Publishing, ISBN 0-618-12738-0
  5. after "Albertino Mussato" who was the first to be so crowned according to Robert Weiss, The Renaissance Discovery of Classical Antiquity (Oxford, 1973)
  6. Plumb, p. 164
  7. Pietrangeli (1981), p. 32
  8. Kirkham, Victoria (2009). Petrarch: A Critical Guide to the Complete Works. Chicago: University of Chicago Press. p. 9.