ਪੋਂਪੇਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਪੋਂਪੇਈ, ਹਰਕੂਲੇਨੀਅਮ ਅਤੇ ਟੌਰੇ ਆਨੁੰਸਿਆਤਾ ਦੇ ਪੁਰਾਤੱਤਵ ਇਲਾਕੇ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
ਪੋਂਪੇਈ ਦੀ ਭੀੜੀ ਗਲ਼ੀ ਦਾ ਦ੍ਰਿਸ਼

ਦੇਸ਼ਇਟਲੀ
ਕਿਸਮਸੱਭਿਆਚਾਰਕ
ਮਾਪ-ਦੰਡiii, iv, v
ਹਵਾਲਾ829
ਯੁਨੈਸਕੋ ਖੇਤਰਯੂਰਪ
ਗੁਣਕ40°45′04″N 14°29′13″E / 40.751°N 14.487°E / 40.751; 14.487ਗੁਣਕ: 40°45′04″N 14°29′13″E / 40.751°N 14.487°E / 40.751; 14.487
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ1997 (21st ਅਜਲਾਸ)
"ਰਮਤਿਆਂ ਦਾ ਬਾਗ਼". ਅਸਲੀ ਥਾਂ ਉੱਤੇ ਕਰੋਪੀ ਦੇ ਸ਼ਿਕਾਰ ਲੋਕਾਂ ਦੇ ਲੇਪੇ ਹੋਏ ਜੁੱਸੇ; ਕਈ ਜੁੱਸੇ ਨੇਪਲਜ਼ ਦੇ ਪੁਰਾਤੱਤਵ ਅਜਾਇਬ-ਘਰ ਵਿੱਚ ਹਨ।

ਪੋਂਪੇਈ ਇੱਕ ਪੁਰਾਤਨ ਰੋਮਨ ਸ਼ਹਿਰ ਸੀ ਜੋ ਪੋਂਪੇਈ ਪਰਗਣੇ ਦੇ ਰਾਜਖੇਤਰ ਵਿੱਚ ਇਤਾਲਵੀ ਖੇਤਰ ਕਾਂਪਾਨੀਆ ਵਿੱਚ ਅਜੋਕੇ ਨੇਪਲਜ਼ ਕੋਲ ਸਥਿਤ ਸੀ। ਹਰਕੂਲੇਨੀਅਮ ਅਤੇ ਆਲੇ-ਦੁਆਲੇ ਦੇ ਕਈ ਪਿੰਡਾਂ ਸਮੇਤ ਪੋਂਪੇਈ 79 ਈਸਵੀ ਵਿੱਚ ਮਾਊਂਟ ਵਿਸੂਵੀਅਸ ਜਵਾਲਾਮੁਖੀ ਫਟਣ ਨਾਲ 4 ਤੋਂ 6 ਮੀਟਰ ਉੱਚੇ ਸੁਆਹ ਅਤੇ ਝਾਵੇਂ ਦੇ ਢੇਰਾਂ ਹੇਠ ਦੱਬ ਕੇ ਤਬਾਹ ਹੋ ਗਿਆ ਸੀ।