ਪ੍ਰਕਾਸ਼ੀ ਤੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰਕਾਸ਼ੀ ਤੰਦਾਂ ਦਾ ਗੁੱਛਾ

ਪ੍ਰਕਾਸ਼ੀ ਤੰਦ ਜਾਂ ਪ੍ਰਕਾਸ਼ੀ ਰੇਸ਼ਾ ਜਾਂ ਆਪਟੀਕਲ ਫਾਈਬਰ ਸ਼ੀਸ਼ੇ ਦੇ ਪਤਲੇ ਰੇਸ਼ੇ ਹੁੰਦੇ ਹਨ।ਇਸ ਵਿਚਕਾਰ ਇੱਕ ਕੋਰ ਹੁੰਦੀ ਹੈ ਜੋ ਕਿ ਸ਼ੀਸ਼ੇ ਦੇ ਇੱਕ ਬਾਰੀਕ ਰੇਸ਼ੇ ਤੋਂ ਬਣੀ ਹੁੰਦੀ ਹੈ।ਫਿਰ ਕੋਰ ਉੱਤੇ ਇੱਕ ਹੋਰ ਸ਼ੀਸ਼ੇ ਦਾ ਗਿਲਾਫ਼ ਚੜਿਆ ਹੁੰਦਾ ਹੈ।ਇਸ ਗਿਲਾਫ਼ ਨੂੰ ਕਲੈਡਿੰਗ ਵੀ ਕਿਹਾ ਜਾਂਦਾ ਹੈ।ਫਿਰ ਉਸ ਉੱਤੇ ਪਲਾਸਟਿਕ ਦਾ ਕਵਰ ਚੜਿਆ ਹੁੰਦਾ ਹੈ ਜਿਸ ਨੂੰ ਜੈਕਟ ਕਿਹਾ ਜਾਂਦਾ ਹੈ।ਇਸ ਵਿੱਚ ਪੂਰਨ ਅੰਦੂਰਨੀ ਪਰਾਵਰਤਨ (ਟੋਟਲ ਇੰਟਰਨਲ ਰਿਫਲੈਕਸ਼ਨ) ਦਾ ਸਿਧਾਂਤ ਵਰਤਿਆ ਜਾਂਦਾ ਹੈ।ਇਹ ਸੂਚਨਾ ਨੂੰ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿੱਚ ਸੰਚਾਰ ਕਰਦੀ ਹੈ।ਆਪਟੀਕਲ ਫਾਈਬਰ ਨੂੰ ਪ੍ਰਕਾਸ਼ੀ ਤੰਦ ਵੀ ਕਿਹਾ ਜਾਂਦਾ ਹੈ। ਇਹ ਇੱਕ ਲਚਕੀਲੀ, ਪਾਰਦਰਸ਼ੀ ਤੰਦ ਹੁੰਦੀ ਹੈ ਜੋ ਧੂਹ ਦੇ ਬਾਹਰ ਕੱਢੇ ਸ਼ੀਸ਼ੇ (ਸਿਲੀਕਾ) ਜਾਂ ਪਲਾਸਟਿਕ ਤੋਂ ਬਣੀ ਹੁੰਦੀ ਹੈ ਅਤੇ ਮਨੁੱਖੀ ਵਾਲ਼ ਤੋਂ ਥੋੜ੍ਹੀ ਜਿਹੀ ਚੌੜੀ ਹੁੰਦੀ ਹੈ। ਇਹਨੂੰ ਛੱਲਾਂ ਦੇ ਰਹਿਨੁਮਾ ਜਾਂ ਪ੍ਰਕਾਸ਼ੀ ਨਲ਼ਕੀ ਦੇ ਰੂਪ ਵਿੱਚ[1] ਤੰਦ ਦੇ ਦੋਹਾਂ ਸਿਰਿਆਂ ਵਿਚਕਾਰ ਪ੍ਰਕਾਸ਼ ਘੱਲਣ ਵਾਸਤੇ ਵਰਤਿਆ ਜਾ ਸਕਦਾ ਹੈ।[2]

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]