ਪ੍ਰਫੁੱਲ ਬਿਦਵਈ
ਪ੍ਰਫੁੱਲ ਬਿਦਵਈ | |
---|---|
ਜਨਮ | 1949 |
ਮੌਤ | 23 ਜੂਨ 2015 |
ਰਾਸ਼ਟਰੀਅਤਾ | ਭਾਰਤੀ |
ਲਈ ਪ੍ਰਸਿੱਧ | ਪੱਤਰਕਾਰੀ, |
ਪ੍ਰਫੁੱਲ ਬਿਦਵਈ (1949 – 23 ਜੂਨ 2015) ਭਾਰਤ ਦਾ ਪ੍ਰਸਿੱਧ ਪੱਤਰਕਾਰ, ਖੱਬੇ ਪੱਖੀ ਸਿਆਸੀ ਵਿਸ਼ਲੇਸ਼ਕ, ਕਾਲਮ ਨਵੀਸ਼ ਸੀ। ਉਹ ਮੁੱਖ ਤੌਰ 'ਤੇ ਪਰਿਆਵਰਣ, ਸੰਸਾਰਿਕ ਨਿਆਂ ਅਤੇ ਸ਼ਾਂਤੀ ਦੇ ਮਜ਼ਮੂਨਾਂ ਬਾਰੇ ਲਿਖਣ ਦਾ ਕਾਰਜ ਕਰਦੇ ਸਨ। ਉਸ ਦਾ ਜਨਮ ਜਨਮ 1949 ਵਿੱਚ ਹੋਇਆ ਸੀ। ਉਸ ਨੇ ਭਾਰਤੀ ਤਕਨੀਕੀ ਸੰਸਥਾਨ, ਬੰਬੇ ਤੋਂ ਵਿਗਿਆਨ ਅਤੇ ਤਕਨੀਕੀ, ਦਰਸ਼ਨਸ਼ਾਸਤਰ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। 23 ਜੂਨ 2015 ਨੂੰ ਐਮਸਟਰਡਮ ਵਿੱਚ ਉਸ ਮੌਤ ਹੋ ਗਈ।[1]
ਪੱਤਰਕਾਰ ਅਤੇ ਕਾਲਮ ਨਵੀਸ਼
[ਸੋਧੋ]ਉਸ ਦੇ ਲੇਖ ਦੇਸ਼-ਦੁਨੀਆ ਦੇ ਤਮਾਮ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਸਨ। ਉਸਨੇ ਪੱਤਰਕਾਰੀ ਦੇ ਖੇਤਰ ਵਿੱਚ ਚਾਰ ਦਹਾਕੇ ਸੇਵਾ ਕੀਤੀ ਸੀ। ਪੱਤਰਕਾਰੀ ਵਿੱਚ ਉਸ ਦੀ ਪਹਿਲੀ ਅਹਿਮ ਰਚਨਾ 1972 ਵਿੱਚ ਇੱਕ ਕਾਲਮਨਵੀਸ ਦੇ ਤੌਰ 'ਤੇ "ਇਕਨਾਮਿਕ ਐਂਡ ਪੋਲੀਟੀਕਲ ਵੀਕਲੀ" ਰਸਾਲੇ ਵਿੱਚ ਛਪੀ ਸੀ ਅਤੇ ਫਿਰ ਉਹ 1981 ਅਤੇ 1993 ਵਿਚਕਾਰ "ਬਿਜਨਸ ਇੰਡੀਆ", "ਫਿਨੈਂਸੀਅਲ ਐਕਸਪ੍ਰੈਸ" ਅਤੇ "ਟਾਈਮਜ਼ ਆਫ਼ ਇੰਡੀਆ" ਸਮੇਤ ਅਖਬਾਰਾਂ ਅਤੇ ਰਸਾਲਿਆਂ ਲਈ ਕੰਮ ਕਰਦਾ ਰਿਹਾ। ਇਸ ਦੇ ਫਲਸਰੂਪ ਉਹ ਟਾਈਮਜ਼ ਆਫ਼ ਇੰਡੀਆ ਦਾ ਸੀਨੀਅਰ ਸੰਪਾਦਕ ਬਣ ਗਿਆ ਸੀ।
ਉਸ ਦੀ ਵੈੱਬਸਾਈਟ ਪ੍ਰਫੁੱਲਬਿਦਵਈ ਡਾਟ ਓਆਰਜੀ ਦੇ ਮੁਤਾਬਕ ਉਹ ਇੰਡੀਅਨ ਕੌਂਸਲ ਫਾਰ ਸੋਸ਼ਲ ਸਾਇੰਸ ਰਿਸਰਚ, ਸੈਂਟਰਲ ਐਡਵਾਇਜਰੀ ਬੋਰਡ ਆਨ ਐਜੂਕੇਸ਼ਨ ਅਤੇ ਨੈਸ਼ਨਲ ਬੁੱਕ ਟਰੱਸਟ ਦਾ ਮੈਂਬਰ ਰਹਿ ਚੁੱਕਾ ਸੀ।
ਉਹ ਰਾਜਨੀਤਕ ਅਰਥ ਸ਼ਾਸਤਰ, ਪਰਿਆਵਰਣ, ਟਿਕਾਊ ਵਿਕਾਸ, ਵਿਗਿਆਨ-ਤਕਨੀਕੀ ਅਤੇ ਪਰਮਾਣੁ ਸ਼ਕਤੀ ਆਦਿ ਵਿਸ਼ਿਆਂ ਉੱਤੇ ਕਈ ਕਿਤਾਬਾਂ ਦੇ ਲੇਖਕ ਸਨ।
ਹਵਾਲੇ
[ਸੋਧੋ]- ↑ "Journalist Praful Bidwai passes away". IANS. Retrieved 24 June 2015.[permanent dead link]