ਸਮੱਗਰੀ 'ਤੇ ਜਾਓ

ਪ੍ਰਭਾ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਭਾ ਵਰਮਾ (ਜਨਮ 1959) ਇੱਕ ਕਵੀ, ਗੀਤਕਾਰ, ਪੱਤਰਕਾਰ ਅਤੇ ਟੈਲੀਵਿਜ਼ਨ ਪੇਸ਼ਕਾਰ ਹੈ।[1]

ਜੀਵਨੀ[ਸੋਧੋ]

ਕਵੀ, ਸਾਹਿਤਕਾਰ, ਪੱਤਰਕਾਰ ਅਤੇ ਸੰਪਾਦਕ ਜੋ ਰਵਾਇਤੀ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨਾਲ ਕੰਮ ਕਰਦਾ ਹੈ, ਗੀਤਕਾਰ, ਸਮਾਜ ਸੇਵੀ - ਪ੍ਰਭਾ ਵਰਮਾ ਇਹ ਸਭ ਕੁਝ ਹੈ। ਉਸ ਕੋਲ ਮਾਸਟਰ ਦੀ ਡਿਗਰੀ ਅਤੇ ਲਾਅ ਦੀ ਡਿਗਰੀ ਹੈ। ਇੱਕ ਕਵੀ ਹੋਣ ਦੇ ਨਾਤੇ, ਗਿਆਨਪੀਠ ਪੁਰਸਕਾਰ ਜੇਤੂ ਪ੍ਰੋ. ਓ.ਐੱਨ.ਵੀ. ਕੁਰਪ ਨੇ ਉਸ ਦੀ ਸ਼ਲਾਘਾ ਕਰਦਿਆਂ ਕਿਹਾ, "ਉਸ ਨੂੰ ਉੱਘੇ ਕਵੀ ਵਿਲੋਪਪਿੱਲੀ ਸ਼੍ਰੀਧਰ ਮੈਨਨ ਦੀ ਸੂਖਮ ਕਾਵਿਕ ਅਮੀਰੀ ਵਿਰਾਸਤ ਵਿੱਚ ਮਿਲੀ ਹੈ, ਜਿਸ ਨੇ ਆਪ ਕੁਮਰਾਨਸਨ ਤੋਂ ਮੁਹਾਰਤ ਹਾਸਲ ਕੀਤੀ ਸੀ। 'ਮਰਹੂਮ ਪ੍ਰੋ. ਐਮ. ਕ੍ਰਿਸ਼ਣਨ ਨਾਇਰ, ਇੱਕ ਉੱਘੇ ਆਲੋਚਕ ਨੇ ਲਿਖਿਆ, 'ਪ੍ਰਭਾ ਵਰਮਾ ਇੱਕ ਜਨਮਜਾਤ ਕਵੀ ਹੈ।' ਉਸ ਦੀਆਂ ਕਵਿਤਾਵਾਂ ਪਰੰਪਰਾ ਅਤੇ ਆਧੁਨਿਕਤਾ ਦੇ ਸੰਗਮ ਨਾਲ ਬਣੀਆ ਹਨ। ਉਨ੍ਹਾਂ ਵਿੱਚ ਕੋਮਲ ਰੁਮਾਂਸਿਕ ਭਾਵਨਾਵਾਂ, ਕਾਵਿਕ ਚਿੱਤਰਾਂ ਦੀ ਬਹੁਤਾਤ, ਮੌਲਿਕ ਅਤੇ ਨਵੀਨਤਾਕਾਰੀ ਬਿਰਤਾਂਤ ਦਾ ਹੁਨਰ, ਦਾਰਸ਼ਨਿਕ ਸੂਝ ਅਤੇ ਡੂੰਘੀ ਸਮਝ ਹੈ। ਪ੍ਰਭਾ ਵਰਮਾ ਮਲਿਆਲਮ ਵਿੱਚ ਅਕਾਦਮੀ ਪੁਰਸਕਾਰ ਜੇਤੂ ਭਾਰਤੀ ਕਵੀਆਂ ਵਿੱਚੋਂ  ਇੱਕ ਹੈ। ਇਸ ਬਹੁ-ਪੱਖੀ ਸਾਹਿਤਕਾਰ ਨੇ ਕਵਿਤਾਵਾਂ ਦੇ ਨੌ ਸੰਗ੍ਰਹਿ, ਕਵਿਤਾ ਵਿੱਚ ਤਿੰਨ ਨਾਵਲ, ਸਮਕਾਲੀ ਸਮਾਜਿਕ-ਰਾਜਨੀਤਿਕ ਲੇਖ ਅਤੇ ਸਾਹਿਤ ਦੀਆਂ ਚਾਰ ਕਿਤਾਬਾਂ, ਅਲੋਚਨਾ ਦੇ ਲੇਖਾਂ ਦੇ ਸੰਗ੍ਰਹਿ, ਮੀਡੀਆ ਉੱਤੇ ਇੱਕ ਅਧਿਐਨ ਅਤੇ ਇੱਕ ਸਫਰਨਾਮਾ ਰਚਨਾਵਾਂ ਪ੍ਰਕਾਸ਼ਤ ਕੀਤੀਆਂ ਹਨ। ਉਹ 1959 ਵਿੱਚ ਕੜਪੜਾ, ਤਿਰੂਵਾਲਾ ਵਿੱਚ ਟੀ ਕੇ ਨਾਰਾਇਣਨ ਨਾਮਬੂਤਰੀ ਅਤੇ ਐਨ. ਪੰਕਜਾਕਸ਼ੀ ਥਾਮਪੁਰਤੀ ਦੇ ਛੋਟੇ ਪੁੱਤਰ ਵਜੋਂ ਪੈਦਾ ਹੋਇਆ ਸੀ। ਉੱਘ ਕਵੀ ਬਣਨ  ਤੋਂ ਪਹਿਲਾਂ, ਉਹ ਕਾਲਜ ਵਿੱਚ ਹੋਣ ਵੇਲੇ,  ਐਸਐਫ਼ਆਈ  ਵਿਦਿਆਰਥੀ ਸੰਗਠਨ ਵਿੱਚ ਕੰਮ ਕਰਦਾ ਸੀ। 1975 ਤੋਂ 1977 ਦਰਮਿਆਨ ਅੰਦਰੂਨੀ ਐਮਰਜੈਂਸੀ ਦੇ ਅਰਸੇ ਦੌਰਾਨ, ਉਹ ਐਸਐਫ਼ਆਈ ਦੇ ਚੇਂਗਨੂਰ ਤਾਲੁਕ ਸਕੱਤਰ ਸੀ ਅਤੇ 1979-80 ਦੇ ਵਿਦਿਅਕ ਵਰ੍ਹਿਆਂ ਦੌਰਾਨ ਕੇਰਲ ਯੂਨੀਵਰਸਿਟੀ ਯੂਨੀਅਨ ਦੀ ਕਾਰਜਕਾਰੀ ਲਈ ਚੁਣਿਆ ਗਿਆ ਸੀ। ਉਸਦਾ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਸੌਰਪਾਰਨਿਕਾ ਸੀ, ਜੋ 1990 ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ ਨੇ ਉਸਦੇ ਲਈ ਵੱਕਾਰੀ ਵੈਲੋਪਿੱਲੀ ਅਵਾਰਡ ਅਤੇ ਅੰਕਨਮ ਪੁਰਸਕਾਰ ਵੀ ਜਿੱਤਿਆ। ਉਸ ਦਾ ਦੂਜਾ ਕਵਿਤਾ ਸੰਗ੍ਰਹਿ ਅਰਕਾਪੂਰਨੀਮਾ ਜਲਦੀ ਹੀ ਆ ਗਿਆ, ਅਤੇ 37 ਸਾਲਾਂ ਦੀ ਉਮਰ ਵਿਚ, ਉਸਨੇ ਇਸਦੇ ਲਈ ਕੇਰਲ ਸਾਹਿਤ ਅਕਾਦਮੀ ਦਾ ਪੁਰਸਕਾਰ ਜਿੱਤਿਆ।ਇਸ ਤੋਂ ਬਾਅਦ ਚੰਦਨਾਨਾਲ਼ੀ, ਆਯਾਰਡ੍ਰਮ, ਕਲਾਪ੍ਰਯਾਗਾ, ਅਵਿਚਾਰਿਤਮ, ਮੰਜੀਨੋਟੂ ਵੇਇਲ ਏਨਾ ਪੋਲੇਅਮ, ਅਤੇ ਅਪਾਰੀਗ੍ਰਾਮ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋਏ। ਫਿਲਮੀ ਗਾਣੇ ਓਰੂ ਚੇਂਬਾਨੀਰ ਪੂਵਿਰਿਤੂ (2003), ਪੋਂਥਨ ਨਰਮੋਲ਼ੀ ਆਦਿ ਇਕਦਮ ਹਿੱਟ ਹੋ ਗਏ ਸਨ।ਉਸਦਾ ਸ਼ਾਹਕਾਰ ਮਾਧਵਮ, ਕਾਵਿ-ਨਾਵਲ ਹੈ, ਜਿਸ ਦੇ15 ਅਧਿਆਇ ਹਨ। ਇਹ ਭਗਵਾਨ ਕ੍ਰਿਸ਼ਨ ਅਤੇ ਉਸ ਦੇ ਧਰਤੀ ਉੱਤੇ ਰਹਿਣ ਦੌਰਾਨ ਉਸ ਦੇ ਜੀਵਨ ਵਿੱਚ ਆਏ ਲੋਕਾਂ ਦੇ ਦੁਆਲੇ ਘੁੰਮਦਾ ਹੈ। ਕਵੀ ਕਹਿੰਦਾ ਹੈ ਕਿ ਬਹੁਤ ਸਾਰੇ ਲੋਕਾਂ ਵਿਸ਼ਵਾਸ ਮੁਤਾਬਕ ਕ੍ਰਿਸ਼ਨ ਦਾ ਜੀਵਨ ਖੁਸ਼ੀਆਂ ਭਰਿਆ ਨਹੀਂ, ਬਲਕਿ ਦੁਖਾਂਤ ਘਟਨਾਵਾਂ ਦੀ ਲੜੀ ਹੈ। ਇਹ ਇਕਾਂਤ ਆਤਮਾ ਦੇ ਦੁਖਾਂਤ ਅਤੇ ਦੁਰਲੱਭ ਦਲੇਰੀ ਦਾ ਦੁਖਦਾਈ ਚਿਤਰਣ ਹੈ ਜਿਸ ਨਾਲ ਕ੍ਰਿਸ਼ਨ ਆਪਣੇ ਜੀਵਨ ਦੌਰਾਨ ਜੂਝਦਾ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2014-07-27. Retrieved 2019-11-26. {{cite web}}: Unknown parameter |dead-url= ignored (|url-status= suggested) (help)