ਪ੍ਰਮੁੱਖ ਪੰਜਾਬੀ ਨਾਟਕ:ਸਮੀਖਿਆ ਪਰਿਪੇਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਮੁਖ ਪੰਜਾਬੀ ਨਾਟਕ:ਸਮੀਖਿਆ ਪਰਿਪੇਖ  
ਲੇਖਕ ਇੰਦਰਜੀਤ ਕੌਰ
ਦੇਸ਼ ਭਾਰਤ
ਭਾਸ਼ਾ ਪੰਜਾਬੀ
ਵਿਸ਼ਾ ਆਲੋਚਨਾ
ਪ੍ਰਕਾਸ਼ਕ ਸ਼ਿਲਾਲੇਖ, ਦਿੱਲੀ
ਪ੍ਰਕਾਸ਼ਨ ਤਾਰੀਖ 2006
ਪ੍ਰਕਾਸ਼ਨ ਮਾਧਿਅਮ ਪ੍ਰਿੰਟ
ਪੰਨੇ 100
ਆਈ.ਐੱਸ.ਬੀ.ਐੱਨ. 81-7329-172-1

ਪ੍ਰਮੁੱਖ ਪੰਜਾਬੀ ਨਾਟਕ: ਸਮੀਖਿਆ ਪਰਿਪੇਖ ਇੰਦਰਜੀਤ ਕੌਰ ਦੀ ਪੰਜਾਬੀ ਨਾਟ-ਆਲੋਚਨਾ ਨਾਲ ਸੰਬੰਧਿਤ ਇੱਕ ਪੁਸਤਕ ਹੈ। ਇਸ ਵਿਚ ਉਸ ਨੇ 'ਨਾਟਕ ਦੀ ਵਿਧਾ', 'ਨਾਟਕ ਤੇ ਰੰਗਮੰਚ: ਅੰਤਰ ਸੰਬੰਧ', 'ਪੰਜਾਬੀ ਨਾਟਕ ਦੀ ਵਿਕਾਸ ਰੇਖਾ', 'ਪੰਜਾਬੀ ਰੰਗਮੰਚ ਦਾ ਵਿਕਾਸ', 'ਸੁਭੱਦਰਾ:ਸੁਖਾਂਤ ਨਾਟਕ', 'ਕਣਕ ਦੀ ਬੱਲੀ:ਇਕ ਸਮਾਜਿਕ ਦੁਖਾਂਤ','ਕਿੰਗ ਮਿਰਜ਼ਾ ਤੇ ਸਪੇਰਾ:ਐਬਸਰਡ ਪ੍ਰਵਿਰਤੀ ਦਾ ਨਾਟਕ', 'ਸੱਤ ਬੇਗਾਨੇ:ਲੋਕਧਾਰਾਈ ਨਾਟਕ', 'ਲੋਕ ਮਨਾਂ ਦਾ ਰਾਜਾ:ਬਹੁਵਿਧਾਈ ਨਾਟਕ ਆਦਿ ਆਲੋਚਨਾਤਮਿਕ ਲੇਖ ਦਰਜ ਕੀਤੇ ਹਨ। ਇਹ ਸਾਰੇ ਲੇਖ ਲੇਖਿਕਾਂ ਦੀ ਪ੍ਰੋੜ੍ਹ ਖੋਜੀ ਬਿਰਤੀ ਦਾ ਸਿੱਟਾ ਹਨ ਅਤੇ ਪੰਜਾਬੀ ਨਾਟ ਆਲੋਚਨਾ ਦੇ ਖੇਤਰ ਵਿਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਨਸੀਬ ਬਵੇਜਾ ਲਿਖਦਾ ਹੈ ਕਿ 'ਇੰਦਰਜੀਤ ਦੀ ਆਲੋਚਨਾ ਦਾ ਗੁਣ ਇਹ ਵੀ ਹੈ ਕਿ ਉਹ ਹਰ ਨਾਟਕ ਨੂੰ ਉਸ ਸਿਧਾਂਤ/ਨਾਟ-ਸ਼ੈਲੀ/ਸਰੂਪ ਦੇ ਅੰਤਰਗਤ ਵਿਚਾਰਦੀ ਹੈ ਜਿਹੜਾ ਸਿਧਾਂਤ, ਸ਼ੈਲੀ ਜਾਂ ਸਰੂਪ ਉਸ ਨਾਟਕ ਦੇ ਨਾਟ-ਸੰਗਠਨ ਦੇ ਪਿਛੋਕੜ ਵਿਚ ਪਿਆ ਹੈ। ਇਸੇ ਲਈ ਪਹਿਲਾਂ ਉਹ 'ਸਿਧਾਂਤ' ਉਸਾਰਦੀ ਹੇ ਤੇ ਫਿਰ 'ਵਿਹਾਰ' ਨਾਲ ਜੁੜਦੀ ਹੈ।"[1] ਇਹ ਪੁਸਤਕ ਪੰਜਾਬੀ ਨਾਟ ਆਲੋਚਨਾ ਵਿਚ ਆਪਣਾ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀ ਹੈ।

ਹਵਾਲੇ[ਸੋਧੋ]

  1. ਕੌਰ, ਇੰਦਰਜੀਤ (2006). ਪ੍ਰਮੁਖ ਪੰਜਾਬੀ ਨਾਟਕ ਸਮੀਖਿਆ ਪਰਿਪੇਖ. ਸ਼ਿਲਾਲੇਖ, ਦਿੱਲੀ. ISBN 81-7329-172-1.