ਪ੍ਰਿਅਮ ਰੇਡਿਕਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿਅਮ ਰੇਡਿਕਾਨ ਆਪਣੀ ਸਪੋਕਨ ਵਰਡ ਪੋਇਟਰੀ ਲਈ ਜਾਣੀ ਜਾਂਦੀ ਹੈ।[1]

ਕੈਰੀਅਰ[ਸੋਧੋ]

ਪ੍ਰਿਅਮ ਰੇਡਿਕਾਨ ਇੱਕ ਕਵਿੱਤਰੀ[2] ਹੋਣ ਦੇ ਨਾਲ ਨਾਲ ਉਹ ਹੋਰ ਵੀ ਕਈ ਗੁਰ ਰੱਖਦੀ ਹੈ। ਉਹ ਇੱਕ ਮਨੋਵਿਗਿਆਨੀ[3] ਵੀ ਹੈ, ਜਿਹਨਾਂ ਨੇ ਆਤਮਹੱਤਿਆ ਦੇ ਬਾਰੇ ਸੋਚਾਂ ਵਾਲੇ ਇੱਕ ਹੈਲਪਲਾਈਨ ਬਣਾਈ ਅਤੇ ਥੇਰੇਪੀ ਵਰਕਸ਼ਾਪਸ ਦਾ ਆਯੋਜਨ ਕਰਦੀ ਸੀ। ਪ੍ਰਿਅਮ ਨੇ ਇੱਕ ਸਕੂਲ ਵਿੱਚ ਪੜਾਇਆ ਅਤੇ ਇੱਕ ਆਈਟੀ ਕੰਪਨੀ ਵਿੱਚ ਕਾਰਪੋਰੇਟ ਟ੍ਰੇਨਰ ਵੀ ਰਹੀਂ।[4]

ਨਿਜੀ ਜੀਵਨ[ਸੋਧੋ]

ਪ੍ਰਿਅਮ ਇੱਕ ਭਾਰਤੀ ਅਤੇ ਆਇਰਿਸ਼ ਦੰਪਤੀ ਦੀ ਇੱਕ ਸੰਤਾਨ ਹੈ। ਉਸਦਾ ਬਚਪਨ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਪਿੰਡ ਜੇਜੂਰੀ ਵਿੱਚ ਬੀਤਿਆ[5]

ਪਿਤਾ ਅਤੇ ਭਰਾ ਦੀ ਬਦੌਲਤ ਉਸਦੀ ਦਿਲਚਸਪੀ ਕਵਿਤਾ ਲਿਖਣ ਅਤੇ ਉਸਦਾ ਪਾਠ ਕਰਨ ਭਾਵ ਸਪੋਕਨ ਵਰਡ ਪੋਇਟਰੀ ਵਿੱਚ ਹੋ ਗਈ।[6]

ਦਿਲਚਸਪੀ[ਸੋਧੋ]

ਉਸਦੀ ਦਿਲਚਸਪੀ ਜੇਨ ਆਸਟਿਨ, ਸ਼ੇਕਸਪੀਅਰ ਅਤੇ ਬਲੇਕ ਤੋਂ ਲੈ ਕੇ ਪਰੰਪਰਾਗਤ ਗੀਤ ਅਤੇ ਭਜਨ ਤੱਕ ਵਿੱਚ ਹੈ। ਉਸਦੀ ਕਵਿਤਾ ਵਿੱਚ ਜੀਵਨ ਦੇ ਲਈ ਸੰਤੁਲਿਤ ਨਜਰੀਆ ਦੇਖਣ ਨੂੰ ਮਿਲਦਾ ਹੈ।

ਸਪੋਕਨ ਵਰਡ ਪੋਇਟਰੀ[ਸੋਧੋ]

ਉਸਦੀ ਕਵਿਤਾ 'ਆਫ਼ ਮੈਰਿਜੇਬਲ ਏਜ'[7] ਇੰਟਰਨੇਟ ਉੱਪਰ ਵਾਇਰਲ ਹੋ ਚੁੱਕੀ ਹੈ। ਹੁਣ ਉਹ ਅਰੁਣਾਚਲ ਪ੍ਰਦੇਸ਼ ਵਿੱਚ ਸਥਾਨੀ ਸਕੂਲੀ ਬੱਚਿਆਂ ਨੂੰ ਸਪੋਕਨ ਵਰਡ ਪੋਇਟਰੀ ਸਿਖਾਉਂਦੀ ਹੈ[8]

ਬਾਹਰੀ ਕੜੀਆਂ[ਸੋਧੋ]

ਫੇਸਬੁੱਕ- https://www.facebook.com/priyam.redican

ਹਵਾਲੇ[ਸੋਧੋ]