ਪ੍ਰਿਅਲ ਗੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿਅਲ ਗੋਰ (ਹਿੰਦੀ:प्रियल गोर

) ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ। ਉਸ ਨੇ 15 ਸਾਲ ਦੀ ਉਮਰ ਵਿੱਚ ਹਿੰਦੀ ਟੈਲੀਵਿਜ਼ਨ ਲੜੀ ਇਸ਼ਾਨ ਵਿੱਚ ਇੱਕ ਭੂਮਿਕਾ ਨਿਭਾਈ ਸੀ। ਉਸ ਨੇ ਰਾਮ ਮਿਲਾਈ ਜੋੜੀ ਵਿੱਚ ਪ੍ਰਮੁੱਖ ਮਹਿਲਾ ਅਦਾਕਾਰਾ ਦੀ ਭੂਮਿਕਾ ਨਿਭਾਈ ਅਤੇ ਫਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਕਈ ਹੋਰ ਹਿੰਦੀ ਟੈਲੀਵਿਜ਼ਨ ਲੜੀ ਵਿੱਚ ਵੀ ਕੰਮ ਕੀਤਾ। ਉਹ ਫਿਲਹਾਲ ਸਬ ਟੀਵੀ ਉੱਪਰ ਇਕ ਡਰਾਮੇ ਇਛਪਯਾਰੀ ਨਾਗਿਨ ਵਿੱਚ ਅਭਿਨੈ ਕਰਦੀ ਹੈ।

ਕੈਰੀਅਰ[ਸੋਧੋ]

ਗੋਰ ਦੀ ਮਾਂ ਚਾਹੁੰਦੀ ਸੀ ਕਿ ਉਹ ਇੱਕ ਅਭਿਨੇਤਰੀ ਵਜੋਂ ਨਾਮਨਾ ਖੱਟੇ। ਉਸ ਨੇ ਆਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ 2010 ਵਿੱਚ ਕੀਤੀ ਸੀ, ਜਦੋਂ ਉਸ ਨੂੰ ਰਾਮ ਮਿਲਾਏ ਜੋੜੀ ਵਿੱਚ ਮੁੱਖ ਅਦਾਕਾਰਾ ਦੀ ਭੂਮਿਕਾ ਮਿਲੀ ਸੀ। ਉਸੇ ਸਾਲ, ਇੱਕ ਦੋਸਤ ਦੇ ਜ਼ਰੀਏ ਉਸ ਨੇ ਡਿਜ਼ਨੀ ਚੈਨਲ ਦੇ ਈਸ਼ਾਨ: ਸਪਨੋ ਕੋ ਆਵਾਜ਼ ਦੇ ਵਿੱਚ ਇੱਕ ਭੂਮਿਕਾ ਪ੍ਰਾਪਤ ਕੀਤੀ। ਇਸ ਦੀ ਸ਼ੂਟਿੰਗ ਦੇ 15 ਦਿਨਾਂ ਦੇ ਅੰਦਰ-ਅੰਦਰ ਉਸ ਨੇ ਜ਼ੀ.ਟੀਵੀ ਸ਼ੋਅ 'ਰਾਮ ਮਿਲਾਏ ਜੋੜੀ' ਵਿੱਚ ਮੋਨਾ ਦੀ ਮੁੱਖ ਭੂਮਿਕਾ ਅਦਾ ਕਰਨ ਲਈ ਆਫ਼ਰ ਮਿਲਿਆ।[1][2] ਸਤਾਰਾਂ ਸਾਲਾਂ ਦੀ ਉਮਰ ਵਿੱਚ ਦੇਖਾ ਏਕ ਖਵਾਬ ਵਿੱਚ ਪ੍ਰਿਲ ਨੂੰ ਮੋਨੀਆ/ਮਨਿਆਤਾ ਦੀ ਭੂਮਿਕਾ ਮਿਲੀ। ਉਸ ਨੇ 'ਬਾਤ ਹਮਾਰੀ ਪੱਕੀ ਹੈ' ਅਤੇ 'ਅੰਮਾਜੀ ਕੀ ਗਲੀ' ਵਿੱਚ ਵੀ ਭੂਮਿਕਾਵਾਂ ਨਿਭਾਈਆਂ।[3] ਬਾਅਦ 'ਚ ਉਹ 'ਗੁਮਰਾਹ: ਐਂਡ ਆਫ਼ ਇਨੋਸੈਂਸ'[4] ਅਤੇ 'ਯੇ ਹੈ ਆਸ਼ਿਕੀ' ਐਮਟੀਵੀ ਵੈਬਡ[5] ਦੇ ਇਕੋ ਐਪੀਸੋਡਜ਼ 'ਚ[6] ਅਤੇ ਸਾਵਧਾਨ ਇੰਡੀਆ ਦੇ ਨਾਲ ਨਾਲ ਲਾਈਫ਼ ਓਕੇ ਦੇ ਏਕ ਬੂੰਦ ਇਸ਼ਕ ਵਿੱਚ ਇੱਕ ਕੈਮਿਓ ਵਜੋਂ ਭੂਮਿਕਾ ਅਦਾ ਕੀਤੀ।[7] ਉਸ ਨੇ ਪਾਕਿਸਤਾਨੀ ਸ਼ੋਅ ਮੈਡਵੈਂਚਰਸ ਵਿੱਚ ਵੀ ਹਿੱਸਾ ਲਿਆ ਹੈ। ਇਸ ਤੋਂ ਇਲਾਵਾ ਉਹ ਵੱਖ-ਵੱਖ ਟੈਲੀਵਿਜ਼ਨ ਅਤੇ ਪ੍ਰਿੰਟ ਇਸ਼ਤਿਹਾਰਾਂ 'ਚ ਦੇਖਣ ਨੂੰ ਮਿਲਦੀ ਰਹੀ ਹੈ,ਜਿਨ੍ਹਾਂ ਨੇ ਉਸ ਨੂੰ ਵਧੇਰੇ ਪ੍ਰਸਿੱਧੀ ਹਾਸਲ ਕਰਨ ਵਿੱਚ ਸਹਾਇਤਾ ਕੀਤੀ।[8]

2013 ਵਿੱਚ, ਉਸ ਨੇ ਆਪਣੀ ਸ਼ੁਰੂਆਤ ਪੰਜਾਬੀ ਰੋਮਾਂਟਿਕ ਕਾਮੇਡੀ ਫ਼ਿਲਮ 'ਜਸਟ ਯੂ ਐਂਡ ਮੀ' ਨਾਲ ਕੀਤੀ ਜਿਸ ਵਿੱਚ ਉਸ ਨੇ ਇੱਕ ਐਨ.ਆਰ.ਆਈ. ਦੀ ਭੂਮਿਕਾ ਨਿਭਾਈ।[9] ਉਸ ਨੇ ਸਾਲ 2014 ਵਿੱਚ ਸਸੀ ਕਿਰਨ ਨਰਾਇਣ ਦੀ 'ਸਾਹੇਬਾ ਸੁਬਰਾਮਣੀਅਮ' ਨਾਲ ਤੇਲਗੂ ਵਿੱਚ ਡੈਬਿਊ ਕੀਤੀ, ਜੋ ਕਿ ਮਲਿਆਲਮ ਫਿਲਮ ਥੱਟਥੀਨ ਮਰਾਇਆਥੂ ਦਾ ਤੇਲਗੂ ਰੀਮੇਕ ਹੈ। ਉਸ ਨੇ 2015 ਵਿੱਚ ਮਲਿਆਲਮ ਫਿਲਮ ਅਨਾਰਕਲੀ ਵਿੱਚ ਪ੍ਰਿਥਵੀ ਰਾਜ ਸੁਕੁਮਾਰਨ ਦੇ ਨਾਲ ਮੁੱਖ ਭੂਮਿਕਾ ਨਿਭਾਈ ਸੀ। ਉਸ ਨੇ ਬੈਂਜਿਥ ਬੇਬੀ ਮਾਇਲਾਦੀ ਦੀ ਇੱਕ ਮਲਿਆਲਮ ਫਿਲਮ ਗਾਰਡ ਬਲੇਸ ਯੂ ਵੀ ਸਾਈਨ ਕੀਤੀ ਸੀ। 2018 ਵਿੱਚ, ਉਸ ਨੇ ਮਾਇਆ 2 ਨਾਮ ਦੀ ਇੱਕ ਵੈੱਬ-ਸੀਰੀਜ਼ ਵਿੱਚ ਇੱਕ ਲੈਸਬੀਅਨ ਦੀ ਮੁੱਖ ਭੂਮਿਕਾ ਨਿਭਾਈ। ਜੂਨ 2018 ਵਿਚ, ਉਹ ਜ਼ੀ ਟੀਵੀ ਦੇ ਸੋਪ ਓਪੇਰਾ ਆਪ ਕੇ ਆ ਜਾਨੇ ਸੇ 'ਚ ਇੱਕ ਨਕਾਰਾਤਮਕ ਕਿਰਦਾਰ ਦੇ ਰੂਪ 'ਚ ਦਿਖਾਈ ਦਿੱਤੀ।

ਨਿੱਜੀ ਜੀਵਨ[ਸੋਧੋ]

ਪ੍ਰਿਅਲ ਗੋਰ ਦਾ ਜਨਮ ਮੁੰਬਈ ਵਿੱਚ ਇੱਕ ਗੁਜਰਾਤੀ ਪਰਿਵਾਰ ਵਿੱਚ ਹੋਇਆ ਜਿੱਥੇ ਉਸ ਦਾ ਪਾਲਣ ਪੋਸ਼ਣ ਵੀ ਹੋਇਆ।[10][11] ਉਸ ਦਾ ਇੱਕ ਛੋਟਾ ਭਰਾ ਅਤੇ ਇੱਕ ਵੱਡੀ ਭੈਣ ਹੈ।[12]

ਫਿਲਮੋਗਰਾਫੀ[ਸੋਧੋ]

ਅਦਾਕਾਰਾ ਵਜੋਂ
ਸਾਲ
ਫਿਲਮ
ਰੋਲ
ਭਾਸ਼ਾ
2013 ਜਸਟ ਯੂ ਐਂਡ ਮੀ ਗੀਤ ਪੰਜਾਬੀ
2014 ਸਾਹੇਬਾ ਸੁਬ੍ਰਮਨਿਅਮ ਸਾਹੇਬਾ ਤੇਲਗੂ
2015 ਅਨਾਰਕਲੀ ਨਾਦਿਰਾ ਇਮਾਮ ਮਲਿਆਲਮ

ਟੈਲੀਵਿਜਨ[ਸੋਧੋ]

ਸਾਲ
ਪ੍ਰੋਗ੍ਰਾਮ
ਰੋਲ
2010 ਇਸ਼ਾਨ: ਸਪਨੋ ਕੋ ਆਵਾਜ਼ ਦੇ ਤਾਰਾ
2010 ਰਾਮ ਮਿਲਾਏ ਜੋੜੀ ਮੋਨਾ ਅਨੁਕਲਪ ਗਾਂਧੀ
2010–2011 ਬਾਤ ਹਮਾਰੀ ਪੱਕੀ ਹੈ ਨੀਲਮ
2011 ਅੰਮਾਜੀ ਕੀ ਗਲੀ ਪ੍ਰਿਅੰਕਾ
2011–2012 ਦੇਖਾ ਏਕ ਖਵਾਬ ਮੋਨੀਆ/ ਯੁਵਰਾਨੀ ਰਾਜਕੁਮਾਰੀ ਮਾਨਿਅਤਾ ਕੁਮਾਰੀ
2013 ਯੇਹ ਹੈ ਆਸ਼ਿਕੀ ਮੁਕਤੀ
2013 ਏਕ ਬੂੰਦ ਇਸ਼ਕ਼ ਰਾਧਾ
2015 ਅਦਾਲਤ ਉਤਰਾ
2014 ਪਿਆਰ ਤੂਨੇ ਕਿਆ ਕੀਆ (ਸੀਜ਼ਨ 1) ਜ਼ੋਹਰਾ
2015 ਐਮ.ਟੀ.ਵੀ ਬਿੱਗ ਐਫ ਸ਼ਰੂਤੀ
2016 ਚਲਤੀ ਕਾ ਨਾਮ ਗਾੜੀ...ਲੈਟਸ ਗੋ ਰੋਲੀ
2016 ਇੱਛਾਪਿਆਰੀ ਨਾਗਿਨ ਇੱਛਾ (ਨਾਗਿਨ)

ਹਵਾਲੇ[ਸੋਧੋ]

 1. http://lite.epaper.timesofindia.com/mobile.aspx?article=yes&pageid=29&edlabel=TOIA&mydateHid=09-12-2011&pubname=&edname=&articleid=Ar02900&format=&publabel=TOI
 2. Jambhekar, Shruti (2012-04-30). "Priyal's glowing with love". The Times of India. Archived from the original on 2012-05-17. Retrieved 2014-05-29. {{cite news}}: Unknown parameter |dead-url= ignored (help)
 3. "I cannot kiss up to the producers; hence they talk bad about me - Priyal Gor". Tellychakkar .
 4. "Rizwan Sikandar, Priyal Gor & Rehaan Roy in Gumrah - Times of India". Timesofindia.indiatimes.com. Retrieved 2016-10-22.
 5. "Priyal Gor replaces Aanchal in 'Yeh Hai Aashiqui' - Times of India". Timesofindia.indiatimes.com. 2013-10-02. Retrieved 2016-10-22.
 6. "Priyal Gor approached for Endemol's next - Times of India". Timesofindia.indiatimes.com. 2013-11-18. Retrieved 2016-10-22.
 7. "Life Style: Chatter Box: Quality over quantity". The Tribune (Chandigarh, India).
 8. "Soap stars get branded - Times of India". Timesofindia.indiatimes.com. 2012-04-20. Retrieved 2016-10-22.
 9. "Life Style: Couple chemistry". The Tribune (Chandigarh, India).
 10. Navya Malini. "Don't know much of politics, but will vote for sure: Priyal Gor". times of india. Retrieved 25 October 2015. A proud Gujarati, actress Priyal Gor is excited to be voting for the first time this election.
 11. "Priyal Gor to debut in Tollywood - Times of India". Timesofindia.indiatimes.com. 2014-10-22. Retrieved 2016-10-22.
 12. Gor, Priyal (2012-07-20). "Priyal Gor - I am fulfilling my mother's dream". Tellychakkar.