ਪ੍ਰਿਥੀਪਾਲ ਸਿੰਘ ਰੰਧਾਵਾ
ਦਿੱਖ
ਪ੍ਰਿਥੀਪਾਲ ਸਿੰਘ ਰੰਧਾਵਾ (5 ਮਾਰਚ 1952 - 18 ਜੁਲਾਈ 1979) 1970 ਵਿਆਂ ਦੇ ਸ਼ੁਰੂ ਵਿੱਚ ਭਾਰਤੀ ਪੰਜਾਬ ਅੰਦਰ ਨਕਸਲਾਇਟਾਂ ਦੀ ਖੜ੍ਹੀ ਕੀਤੀ ਵਿਦਿਆ੍ਥੀਆਂ ਦੀ ਜਥੇਬੰਦੀ 'ਪੰਜਾਬ ਸਟੂਡੈਂਟਸ ਯੂਨੀਅਨ' ਦਾ ਜਨਰਲ ਸਕੱਤਰ ਸੀ। 18 ਜੁਲਾਈ, 1979 ਦੀ ਰਾਤ ਨੂੰ ਉਸ ਦਾ ਵਿਰੋਧੀਆਂ ਨੇ ਸਿਆਸੀ ਕਾਰਨਾਂ ਕਰਕੇ ਜੋਬਨ ਰੁੱਤੇ ਕਤਲ ਕਰਵਾ ਦਿੱਤਾ ਸੀ।[1]
ਪ੍ਰਿਥੀਪਾਲ ਸਿੰਘ ਰੰਧਾਵਾ ਦਾ ਜਨਮ 5 ਮਾਰਚ, 1952 ਨੂੰ ਮੇਜਰ ਮੁਖਤਿਆਰ ਸਿੰਘ ਅਤੇ ਸਰਦਾਰਨੀ ਗੁਰਬਚਨ ਕੌਰ ਦੇ ਘਰ ਇਲਾਹਾਬਾਦ ਵਿਖੇ ਹੋਇਆ ਸੀ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਜੱਦੀ ਕਸਬੇ ਦਸੂਹਾ ਵਿਖੇ ਕੀਤੀ। ਫਿਰ ਟਾਂਡਾ ਕਾਲਜ ਵਿੱਚ ਪ੍ਰੀ-ਮੈਡੀਕਲ ਵਿੱਚ ਦਾਖਲਾ ਲੈ ਲਿਆ। ਫਿਰ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਦਾਖ਼ਲ ਹੋ ਗਿਆ।