ਪ੍ਰਿਯਮਵਦਾ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿਯਮਵਦਾ ਦੇਵੀ (1871-1935) ਇੱਕ ਬੰਗਾਲੀ ਲੇਖਕ ਅਤੇ ਪਰਉਪਕਾਰੀ ਸੀ।[1]

ਅਰੰਭ ਦਾ ਜੀਵਨ[ਸੋਧੋ]

ਦੇਵੀ ਦਾ ਜਨਮ 1871 ਵਿੱਚ ਗੁਨਾਈਗਾਚਾ, ਪਬਨਾ ਜ਼ਿਲ੍ਹਾ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਰਾਜ ਵਿੱਚ ਹੋਇਆ ਸੀ। ਉਸਦੀ ਮਾਂ, ਪ੍ਰਸੰਨਮੋਈ, ਇੱਕ ਮਸ਼ਹੂਰ ਲੇਖਿਕਾ ਸੀ। ਉਸਦੇ ਪਿਤਾ ਦਾ ਨਾਮ ਕ੍ਰਿਸ਼ਨ ਕੁਮਾਰ ਬਾਗਚੀ ਸੀ। ਉਸ ਦੇ ਚਾਚੇ ਪ੍ਰਮਥਾ ਚੌਧਰੀ ਅਤੇ ਆਸ਼ੂਤੋਸ਼ ਚੌਧਰੀ, ਪ੍ਰਸਿੱਧ ਲੇਖਕ ਵੀ ਸਨ। ਉਸਨੇ ਬੇਥੂਨ ਸਕੂਲ ਵਿੱਚ ਪੜ੍ਹਾਈ ਕੀਤੀ। ਉਸਨੇ ਕੋਲਕਾਤਾ ਦੇ ਬੈਥੂਨ ਕਾਲਜ ਤੋਂ ਆਪਣੀ ਬੈਚਲਰ ਆਫ਼ ਆਰਟਸ ਪੂਰੀ ਕੀਤੀ।[2][3]

ਕਰੀਅਰ[ਸੋਧੋ]

ਦੇਵੀ ਦਾ ਵਿਆਹ 1892 ਵਿੱਚ ਤਰਦਾਸ ਬੈਨਰਜੀ ਨਾਲ ਹੋਇਆ। ਉਸਦਾ ਪਤੀ ਵਕੀਲ ਸੀ। 1896 ਵਿੱਚ ਉਸਦੇ ਪੁੱਤਰ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸਨੇ ਆਪਣਾ ਸਮਾਂ ਲਿਖਣਾ ਅਤੇ ਆਪਣੇ ਪਰਉਪਕਾਰੀ ਕੰਮ ਵਿੱਚ ਬਿਤਾਇਆ। ਉਹ ਇੱਕ ਅਧਿਆਪਕ ਵਜੋਂ ਬ੍ਰਹਮੋ ਬਾਲਿਕਾ ਸਿੱਖਿਆ (ਬ੍ਰਹਮੋ ਗਰਲਜ਼ ਸਕੂਲ) ਵਿੱਚ ਸ਼ਾਮਲ ਹੋ ਗਈ। ਉਸਨੇ ਭਾਰਤ ਔਰਤ-ਮਹਾਮੰਡਲ ਦੀ ਮੁਖੀ ਵਜੋਂ ਸੇਵਾ ਕੀਤੀ। ਇਸ ਸਮੇਂ ਦੌਰਾਨ ਉਸਨੇ ਕਈ ਵਿਦਿਅਕ ਸੰਸਥਾਵਾਂ ਵਿੱਚ ਵੀ ਕੰਮ ਕੀਤਾ। ਉਸਨੇ ਸਵਪਨਵਾਸਵਦੱਤ ਦਾ ਅਨੁਵਾਦ ਕੀਤਾ ਜੋ ਇੱਕ ਸੰਸਕ੍ਰਿਤ ਨਾਟਕ ਸੀ। ਉਸਨੇ ਬਾਈਬਲ ਦੇ ਕੁਝ ਹਿੱਸਿਆਂ ਦਾ ਅਨੁਵਾਦ ਕੀਤਾ ਅਤੇ ਇਸਨੂੰ ਭਗਤਵਾਨੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਉਸ ਦੇ ਮਹੱਤਵਪੂਰਨ ਨਾਵਲਾਂ ਵਿੱਚ "ਜਪਾਨ ਦੀਆਂ ਔਰਤਾਂ", ਕਥਾ ਓ ਉਪਕਥਾ, ਝਿਲੇਜਬਗਲੇ ਸ਼ਿਕਾਰ ਅਨਾਥ, ਪਵਚੁਲਾਲ, ਅਤੇ ਰੇਣੁਕਾ, ਜਾਪਾਨ ਵਿੱਚ ਗੀਸ਼ਾ ਬਾਰੇ ਇੱਕ ਕਿਤਾਬ ਸ਼ਾਮਲ ਹਨ। ਉਸਨੇ ਤਾਰਾ, ਅੰਗਸ਼ੂ, ਰੇਣੂ ਅਤੇ ਚੰਪਾ ਓ ਪਾਰੁਲ ਸਮੇਤ ਕਈ ਕਵਿਤਾਵਾਂ ਵੀ ਲਿਖੀਆਂ।[2]

ਮੌਤ[ਸੋਧੋ]

1935 ਵਿੱਚ ਦੇਵੀ ਦੀ ਮੌਤ ਹੋ ਗਈ।[2]

ਹਵਾਲੇ[ਸੋਧੋ]

  1. Amin, S. N. (1996). The World of Muslim Women in Colonial Bengal, 1876-1939 (in ਅੰਗਰੇਜ਼ੀ). Brill. p. 233. ISBN 9004106421.
  2. 2.0 2.1 2.2 Banerjee, Suresh Chandra. "Devi, Priyamvada". Banglapedia (in ਅੰਗਰੇਜ਼ੀ). Retrieved 12 November 2017.
  3. Sen, Skumar (1979). History Of Bengali Literature (in ਅੰਗਰੇਜ਼ੀ). South Asia Books. p. 300. ISBN 9788172011079.