ਸਮੱਗਰੀ 'ਤੇ ਜਾਓ

ਪ੍ਰਿਯੰਕਾ ਜਰਕੀਹੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਿਅੰਕਾ ਸਤੀਸ਼ ਜਰਕੀਹੋਲੀ (ਜਨਮ 1997) ਕਰਨਾਟਕ ਦੀ ਇੱਕ ਭਾਰਤੀ ਸਿਆਸਤਦਾਨ ਹੈ। ਇਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ। ਇਹ 2024 ਦੀਆਂ ਭਾਰਤੀ ਆਮ ਚੋਣਾਂ ਵਿੱਚ ਬੇਲਗਾਵੀ ਜ਼ਿਲ੍ਹੇ ਦੇ ਚਿੱਕੋਡੀ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਸੰਸਦ ਬਣੀ ਹੈ।[1]

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਪ੍ਰਿਅੰਕਾ ਕਰਨਾਟਕ ਦੇ ਚਿੱਕੋਡੀ ਦੇ ਯਾਮਕਨਮਾਰਡੀ ਪਿੰਡ ਦੇ ਕਬਾਇਲੀ ਭਾਈਚਾਰੇ ਨਾਲ ਤਾਅਲੁੱਕ ਰੱਖਦੀ ਹੈ।[2] ਇਹ ਆਪਣਾ ਨਿੱਜੀ ਕਾਰੋਬਾਰ ਚਲਾਉਂਦੀ ਹੈ। ਇਸਨੇ ਵਿਸ਼ਵੇਸ਼ਵਰਯਾ ਟੈਕਨੋਲੋਜੀਕਲ ਯੂਨੀਵਰਸਿਟੀ, ਬੇਲਾਗਵੀ, ਕਰਨਾਟਕ ਤੋਂ 2021 ਵਿੱਚ ਐੱਮਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ।

ਸਿਆਸੀ ਜੀਵਨ[ਸੋਧੋ]

ਪ੍ਰਿਅੰਕਾ ਨੇ ਬੇਲਗਾਮ ਜ਼ਿਲੇ ਦੇ ਚਿੱਕੋਡੀ ਲੋਕ ਸਭਾ ਹਲਕੇ ਤੋਂ ਕਰਨਾਟਕ ਵਿੱਚ 2024 ਦੀਆਂ ਭਾਰਤੀ ਆਮ ਚੋਣਾਂ ਜਿੱਤ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇਸਨੇ ਭਾਰਤੀ ਜਨਤਾ ਪਾਰਟੀ ਦੇ ਅੰਨਾ ਸਾਹਿਬ ਸ਼ੰਕਰ ਜੌਲੇ ਨੂੰ 90,834 ਵੋਟਾਂ ਦੇ ਫਰਕ ਨਾਲ ਹਰਾਇਆ। ਉਸ ਨੂੰ 51.21 ਫੀਸਦੀ ਵੋਟਾਂ ਪਈਆਂ। [3]

ਹਵਾਲੇ[ਸੋਧੋ]

  1. "Priyanka Satish Jarkiholi, Indian National Congress Representative for Chikkodi, Karnataka - Candidate Overview | 2024 Lok Sabha Elections". The Times of India (in ਅੰਗਰੇਜ਼ੀ). Retrieved 2024-06-04.
  2. Bahadurdesai, B. Rishikesh (2024-05-05). "Priyanka Jarkiholi sees an urgent need for more women participating in politics". The Hindu (in Indian English). ISSN 0971-751X. Retrieved 2024-06-04.
  3. "Chikkodi lok sabha election results 2024: Chikkodi Winning Candidates List and Vote Share". India Today (in ਅੰਗਰੇਜ਼ੀ). Retrieved 2024-06-04.