ਪ੍ਰੀਤੀ ਪਾਟਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੀਤੀ ਪਾਟਕਰ
ਪ੍ਰੀਤੀ ਪਾਟਕਰ
ਜਨਮ
ਰਾਸ਼ਟਰੀਅਤਾਭਾਰਤੀ
ਹੋਰ ਨਾਮਪ੍ਰੀਤੀ ਤਾਈ
ਅਲਮਾ ਮਾਤਰਸੋਸ਼ਲ ਸਾਇੰਸਜ਼ ਟਾਟਾ ਇੰਸਟੀਚਿਊਟ, ਸੋਸ਼ਲ ਵਰਕ  ਨਿਰਮਲਾ ਨਿਕੇਤਨ ਕਾਲਜ
ਸੰਗਠਨਪ੍ਰੇਰਨਾ
ਲਈ ਪ੍ਰਸਿੱਧਮੁੰਬਈ ਦੇ ਲਾਲ ਬੱਤੀ ਜਿਲੀਆਂ ਵਿੱਚ ਔਰਤਾਂ ਅਤੇ ਬੱਚਿਆਂ ਦੇ ਨਾਲ ਉਹਨਾਂ ਦਾ ਕੰਮ ਉਸਨੇ ਲਾਲ ਬੱਤੀ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀਂਆਂ ਔਰਤਾਂ ਦੇ ਬੱਚਿਆਂ ਲਈ ਦੁਨੀਆ ਦੀ ਪਹਿਲੀ ਰਾਤ ਦੇਖਭਾਲ ਕੇਂਦਰ ਦੀ ਅਵਧਾਰਣਾ ਅਤੇ ਸਥਾਪਨਾ ਕੀਤੀ।

ਪ੍ਰੀਤੀ ਪਾਟਕਰ ਇੱਕ ਭਾਰਤੀ ਸੋਸ਼ਲ ਵਰਕਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ। ਉਹ ਪ੍ਰੇਰਨਾ ਸੰਗਠਨ ਦੀ ਸਹਿ - ਸੰਸਥਾਪਕ ਅਤੇ ਨਿਰਦੇਸ਼ਕ ਹੈ, ਜਿਸ ਨੇ ਮੁੰਬਈ, ਭਾਰਤ  ਦੇ ਲਾਲ - ਬੱਤੀ ਜ਼ਿਲ੍ਹਿਆਂ ਵਿੱਚ ਮੋਢੀ ਕੰਮ ਕੀਤਾ ਹੈ,  ਜੋ ਕਿ ਵਿਵਸਾਇਕ ਯੋਨ ਸ਼ੋਸ਼ਣ ਅਤੇ ਤਸਕਰੀ ਤੋਂ ਬੱਚਿਆਂ ਦੀ ਰੱਖਿਆ ਲਈ ਹੈ।

ਨਿੱਜੀ ਜ਼ਿੰਦਗੀ[ਸੋਧੋ]

ਪ੍ਰੀਤੀ ਪਾਟਕਰ ਦਾ ਜਨਮ ਮੁਂਬਈ ਵਿੱਚ ਹੋਇਆ ਸੀ। ਉਸਦਾ   ਪਿਤਾ ਇੱਕ ਸਰਕਾਰੀ ਕਰਮਚਾਰੀ ਸੀ ਅਤੇ ਉਸ ਦੀ ਮਾਂ ਇੱਕ ਡੇਕੇਅਰ ਪਰੋਗਰਾਮ ਚਲਾਂਦੀ ਸੀ।[1] ਉਹ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸੇਜ, ਮੁੰਬਈ ਤੋਂ ਸੋਨ ਤਮਗਾ ਜੇਤੂ ਹੈ, ਜਿੱਥੇ ਉਸ ਨੇ ਸਮਾਜਕ ਕਾਰਜ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[2] ਉਹ ਸਮਾਜਕ ਕਰਮਚਾਰੀ ਪਰਵੀਨ ਪਾਟਕਰ ਨਾਲ ਵਿਆਹੀ ਹੋਈ ਹੈ[3]

ਸਰਗਰਮੀ[ਸੋਧੋ]

ਪ੍ਰੀਤੀ ਪਾਟਕਰ ਪਿਛਲੇ 28 ਸਾਲਾਂ ਤੋਂ ਮਨੁੱਖ ਤਸਕਰੀ ਅਤੇ ਵਿਵਸਾਇਕ ਯੋਨ ਸ਼ੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਔਰਤਾਂ ਦੇ  ਬਚਾਓ  ਲਈ ਕੰਮ ਕਰ ਰਹੀ ਹੈ।19 86 ਵਿੱਚ ਉਸ ਨੇ ਪ੍ਰੇਰਨਾ ਦੀ ਸਥਾਪਨਾ ਕੀਤੀ।  ਮਨੁੱਖੀ ਤਸਕਰੀ ਅਤੇ ਵਿਵਸਾਇਕ ਯੋਨ ਸ਼ੋਸ਼ਣ ਦੇ ਅਤੇ ਔਰਤਾਂ ਦੀ  ਹਿਫਾਜ਼ਤ ਅਤੇ ਗਰਿਮਾ ਦੀ ਸੁਰੱਖਿਆ ਲਈ ਉਸ ਨੂੰ ਕਈ ਲੀਹਾਂ ਪਾਊ ਸਮਾਜਕ ਦਖਲ ਦੇਣ ਲਈ ਮਾਨਤਾ ਮਿਲੀ ਹੈ।[4]

ਹਵਾਲੇ[ਸੋਧੋ]

  1. "Priti Patkar Profile".
  2. "Unsung heroes". Archived from the original on 2014-05-13. Retrieved 2017-03-14. {{cite web}}: Unknown parameter |dead-url= ignored (|url-status= suggested) (help)
  3. "Priti & Pravin Patkar". Archived from the original on 2014-05-12. Retrieved 2017-03-14. {{cite web}}: Unknown parameter |dead-url= ignored (|url-status= suggested) (help)
  4. "Woman of substance".