ਪ੍ਰੀਤੀ ਸਾਗਰ
ਦਿੱਖ
ਪ੍ਰੀਤੀ ਸਾਗਰ | |
---|---|
ਜਾਣਕਾਰੀ | |
ਜਨਮ | ਭਾਰਤ |
ਸਾਲ ਸਰਗਰਮ | 1969 – present |
ਪ੍ਰੀਤੀ ਸਾਗਰ, ਇੱਕ ਸਾਬਕਾ ਬਾਲੀਵੁੱਡ ਪਲੇਬੈਕ ਗਾਇਕ ਹੈ, ਜਿਸਨੇ1978 ਵਿਚ ਮੰਥਨ ਵਿੱਚ "ਮੇਰੋ ਗਾਮ ਕਥਾ ਪਾਰੇਈ" ਗੀਤ ਲਈ ਸਰਬੋਤਮ ਫ਼ੀਮੇਲ ਪਲੇਬੈਕ ਗਾਇਕ ਲਈ ਫਿਲਮਫੇਅਰ ਅਵਾਰਡ ਹਾਸਲ ਕੀਤਾ ਸੀ ਅਤੇ ਉਹ ਇਸ ਤੋਂ ਪਹਿਲਾਂ ਜੂਲੀ (1975) ਵਿੱਚ ਮਾਈ ਹਾਰਟ ਇਜ਼ ਬੀਟਿੰਗ ਲਈ ਨਾਮਜ਼ਦ ਕੀਤੀ ਗਈ ਸੀ।[1]
ਕੈਰੀਅਰ
[ਸੋਧੋ]ਪ੍ਰੀਤੀ ਸੰਗੀਤ ਅਤੇ ਗਾਇਨ ਵਿਚ ਬੁਨਿਆਦੀ ਕਲਾਸੀਕਲ ਗਿਆਨ ਦੇ ਨਾਲ ਇਕ ਕਾਬਲ ਗਾਇਕ ਹੈ. ਉਸਨੇ ਜੂਲੀ ਵਿੱਚ ਆਪਣੇ ਅੰਗ੍ਰੇਜ਼ੀ ਗੀਤ ਮਾਈ ਹਾਰਟ ਇਜ਼ ਬਿਟਿੰਗ ਦੇ ਨਾਲ ਤਤਕਾਲੀ ਪ੍ਰਸਿੱਧੀ ਪ੍ਰਾਪਤ ਕੀਤੀ. ਉਸਨੇ ਇਸ ਲਈ ਇਕ ਵਿਸ਼ੇਸ਼ ਫਿਲਮਫੇਅਰ ਪੁਰਸਕਾਰ ਜਿੱਤਿਆ।
ਸਾਰੀ ਪ੍ਰਸ਼ੰਸਾ ਅਤੇ ਪੁਰਸਕਾਰਾਂ ਦੇ ਬਾਵਜੂਦ, ਉਹ ਬਾਲੀਵੁੱਡ ਵਿਚ ਆਪਣੀ ਸਥਿਤੀ ਨੂੰ ਕਾਇਮ ਨਹੀਂ ਰੱਖ ਸਕੀ। ਗੀਤਾ ਦੱਤ ਅਤੇ ਆਸ਼ਾ ਭੋਸਲੇ ਦੀ ਤੁਲਨਾ ਨੇ ਗਾਇਕ ਦੇ ਤੌਰ ਤੇ ਉਸਦੀ ਤਰੱਕੀ ਨੂੰ ਠੇਸ ਪੁਜਾਈ ਅਤੇ ਉਹ ਆਪ ਨੂੰ ਉਦਯੋਗ ਵਿਚ ਨਹੀਂ ਰੱਖ ਸਕੀ।