ਪ੍ਰੀਤੀ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੀਤੀ ਸਿੰਘ

ਪ੍ਰੀਤੀ ਸਿੰਘ (ਜਨਮ 26 ਅਕਤੂਬਰ, 1971) ਇੱਕ ਭਾਰਤੀ ਲੇਖਕ[1] ਜੋ ਚੰਡੀਗੜ੍ਹ,ਵਿੱਚ ਰਹਿੰਦੀ ਹੈ। ਪ੍ਰੀਤੀ ਆਪਣੇ ਦੋ ਸਰਬੋਤਮ ਵਿਕਣ ਵਾਲੇ ਨਾਵਲ ਲਿਖਣ ਤੋਂ ਪਹਿਲਾਂ ਦੀ ਪਿਛਲੇ 15 ਸਾਲਾਂ ਤੋਂ ਇੱਕ ਪੇਸ਼ੇਵਰ ਲੇਖਕ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਉਸ ਦਾ ਪਹਿਲਾ ਨਾਵਲ - ਫਲਾਰਟਿੰਗ ਫਾਰ ਫੇਟ[2] 2012 ਵਿੱਚ ਭਾਰਤ ਦੇ ਮਹਾਵੀਰ ਪਬਲਿਸ਼ਰਸ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕ੍ਰਾਸਰੋਡਸ, ਜੋ ਕਿ 2014 ਵਿੱਚ ਆਊਥਰਜ ਪ੍ਰੈਸ, ਭਾਰਤ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ।  ਉਸ ਦੀ ਇਸ ਦੂਜੀ ਅਤੇ ਨਵੀਂ ਕਿਤਾਬ ਨੇ ਇੰਡੀਆ ਬੁਕ ਆਫ਼ ਰਿਕਾਰਡਜ਼ ਵਿੱਚ  ਅਸਲ ਜੀਵਨ ਵਾਲੇ ਵਿਅਕਤੀਆਂ ਦੇ ਰੂਪ ਵਿੱਚ ਪਾਤਰਾਂ ਵਾਲੀ ਪਹਿਲੀ ਭਾਰਤੀ ਫਿਕਸ਼ਨ ਵਜੋਂ ਆਪਣਾ ਸਥਾਨ ਬਣਾਇਆ ਹੈ।

17 ਦਸੰਬਰ 2015 ਨੂੰ, ਅਨੁਪਮਾ ਫਾਊਂਡੇਸ਼ਨ, ਲਖਨਊ ਵੱਲੋਂ ਆਪਣੇ ਖੇਤਰਾਂ  ਵਿਚ ਸਵੈ-ਸਫਲਤਾ ਪ੍ਰਾਪਤ ਕਰਨ ਵਾਲੀਆਂ ਸਵੈ-ਨਿਰਮਿਤ ਔਰਤਾਂ ਲਈ ਸਵੈਯਮਸਿੱਧ ਇਨਾਮ ਪੁਰਸਕਾਰ ਨਾਲ ਉਸਦਾ ਸਨਮਾਨ ਕੀਤਾ ਗਿਆ।[3] ਉਸ ਦਾ ਤੀਜਾ ਅਪਰਾਧ ਥ੍ਰਿਲਰ ਨਾਵਲ ਵਾਚਿਡ, ਓਮਜੀ ਪਬਲਿਸ਼ਿੰਗ ਹਾਊਸ ਦੁਆਰਾ ਅਕਤੂਬਰ 2016 ਵਿੱਚ ਪ੍ਰਕਾਸ਼ਿਤ ਕੀਤਾ ਗਿਆ। [4][5][6][7]

ਜੀਵਨੀ[ਸੋਧੋ]

ਪ੍ਰੀਤੀ ਸਿੰਘ ਇੱਕ ਫੌਜ ਦੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਉਸ ਦੇ ਪਿਤਾ ਮੇਜਰ ਜਨਰਲ ਕੁਲਵੰਤ ਸਿੰਘ [8] ਭਾਰਤੀ ਫੌਜ ਤੋਂ ਸੇਵਾਮੁਕਤ ਹੋਏ ਸਨ ਅਤੇ ਉਸ ਦੀ ਮਾਂ ਦੀ ਮਾਂ ਸੋਨੀਆ ਕੁਲਵੰਤ ਸਿੰਘ ਦੀ ਫੇਫੜਿਆਂ ਦੇ ਕੈਂਸਰ ਕਾਰਨ ਮੌਤ ਹੋ ਗਈ ਸੀ। ਭਾਵੇਂ ਕਿ ਉਸਨੂੰ ਜਨਮ ਤੋਂ ਇੱਕ ਮਿਰਗੀ ਹੈ ਪਰ ਪ੍ਰੀਤੀ ਕਿਸੇ ਸਮੇਂ ਆਪਣੀ ਅਪਾਹਜਤਾ ਨੂੰ ਖ਼ਤਮ ਕਰਨ ਦੀ ਇੱਛਾ ਦੇ ਨਾਲ ਵੱਡੀ ਹੋਈ, ਜਿਸਦੀ ਉਸਨੇ ਸਫਲਤਾਪੂਰਵਕ ਆਪਣੇ ਪਹਿਲੇ ਨਾਵਲ ਨੂੰ ਲਾਂਚ ਕਰਨ ਨਾਲ ਕੀਤਾ ਸੀ। ਪ੍ਰੀਤੀ ਨੇ ਆਪਣੀ ਸਕੂਲ ਦੀ ਪੜ੍ਹਾਈ ਲਾ ਮਾਰਟੀਨਿਅਰ ਸਕੂਲ ਲਖਨਊ ਤੋਂ ਪੂਰੀ ਕੀਤੀ। ਉਸਨੇ ਫਿਰ ਐਮਸੀਐਮ ਡੀ ਏ ਵੀ ਕਾਲਜ ਫਾਰ ਵੁਮੈਨ, ਚੰਡੀਗੜ੍ਹ ਤੋਂ ਅੰਗਰੇਜ਼ੀ ਆਨਰਜ਼ ਗ੍ਰੈਜੂਏਟ ਹੋਈ  ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਮਾਸਟਰਜ਼ ਕੀਤੀ। ਪ੍ਰੀਤੀ ਸਿੰਘ ਨੇ ਇਗਨੂ, ਦਿੱਲੀ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹਾਸਲ ਕੀਤਾ ਅਤੇ ਐਮੀਟੀ ਯੂਨੀਵਰਸਿਟੀ, ਨੋਇਡਾ ਦੇ ਸੰਪਾਦਕ ਦੇ ਤੌਰ 'ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਅੰਨਾਮਲਾਈ ਯੂਨੀਵਰਸਿਟੀ ਤੋਂ ਬੀ.ਈ.ਡੀ. (ਬੈਚੁਲਰਜ਼ ਇਨ ਐਜੂਕੇਸ਼ਨ) ਨੂੰ ਪੂਰਾ ਕਰਨ ਤੋਂ ਬਾਅਦ, ਉਸਨੇ ਇੱਕ ਐਸਈਓ ਕੰਪਨੀ ਵਿੱਚ ਕੰਟੇਂਟ ਰਾਈਟਰ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਪੂਰੇ ਭਾਰਤ ਵਿੱਚ ਆਰਮੀ ਸਕੂਲਾਂ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਉਹ ਹੁਣ ਚੰਡੀਗੜ ਵਿੱਚ ਆਪਣੇ ਪਰਿਵਾਰ ਨਾਲ ਵੱਸਦੀ ਹੈ ਅਤੇ ਆਪਣੀ ਆਫੀਸ਼ੀਲ ਵੈੱਬਸਾਈਟ ਰਾਹੀਂ ਵਿਸ਼ਵਵਿਆਪੀ ਪੱਧਰ ਤੇ ਗਾਹਕਾਂ ਦੇ ਇੱਕ ਵੱਡੇ ਘੇਰੇ ਨੂੰ ਸੰਪਾਦਕ ਦੇ ਰੂਪ ਵਿੱਚ ਫ੍ਰੀਲਾਂਸ ਸੇਵਾਵਾਂ ਪ੍ਰਦਾਨ ਕਰਦੀ ਹੈ।[9][10]

ਹਵਾਲੇ[ਸੋਧੋ]

  1. "Torn between commitment and desire" Archived 2014-10-13 at the Wayback Machine., The Tribune, 18 April 2014
  2. "Torn between commitment and desire" Archived 2014-10-13 at the Wayback Machine., The Tribune, 18 April 2014
  3. "स्वयंसिद्धा अवॉर्ड विभूतियाँ सम्मानित". Dainik Jagran. December 18, 2015. Archived from the original on ਦਸੰਬਰ 22, 2015. Retrieved ਅਪ੍ਰੈਲ 27, 2017. {{cite news}}: Check date values in: |access-date= (help); Unknown parameter |dead-url= ignored (help)
  4. "You are being 'watched'". Tribune India. December 1, 2016.
  5. "क्राइम से बचने के लिए अपने आसपास नजर रखें". Jagran. October 23, 2016.
  6. "सस्पेंस से भरपूर क्राइम थिलर वॉच्ड: प्रीति". Dainik Savera. October 23, 2016. Archived from the original on ਦਸੰਬਰ 20, 2016. Retrieved ਅਪ੍ਰੈਲ 27, 2017. {{cite news}}: Check date values in: |access-date= (help); Unknown parameter |dead-url= ignored (help)
  7. "क्राइमथ्रिलर वॉच्ड रिलीज़". Punjab Kesari. October 24, 2016. Archived from the original on ਦਸੰਬਰ 21, 2016. Retrieved ਅਪ੍ਰੈਲ 27, 2017. {{cite news}}: Check date values in: |access-date= (help); Unknown parameter |dead-url= ignored (help)
  8. "Major General Kulwant Singh". Archived from the original on 2017-07-30. Retrieved 2017-04-27. {{cite web}}: Unknown parameter |dead-url= ignored (help)
  9. "The Road Less Travelled" Archived 2014-06-22 at the Wayback Machine., The Indian Express, 19 April 2014
  10. "Strong Enough To Fight Alone" Archived 2017-09-10 at the Wayback Machine., Daily Post India, April 17, 2014