ਪ੍ਰੇਮਿਲਾ ਵਿਥਲਦਾਸ ਠਾਕਰਸੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰੇਮਿਲਾ ਵਿਥਲਦਾਸ, ਲੇਡੀ ਠਾਕਰਸੇ (1894–1977) ਇਕ ਭਾਰਤੀ ਸਿੱਖਿਆ ਸ਼ਾਸਤਰੀ ਅਤੇ ਗਾਂਧੀਵਾਦੀ ਸੀ।[1][2]

ਉਹ ਸਿੱਖਿਆ ਸ਼ਾਸਤਰੀ ਅਤੇ ਪਰਉਪਕਾਰੀ ਸਰ ਵਿਥਲਦਾਸ ਠਾਕਰਸੇ ਦੀ ਪਤਨੀ ਸੀ। ਜਦੋਂ ਉਸਦੇ ਪਤੀ ਦੀ 1925 ਵਿੱਚ ਮੌਤ ਹੋ ਗਈ, ਉਹ 31 ਸਾਲਾਂ ਦੀ ਸੀ, ਫਿਰ ਵੀ ਉਸਨੇ ਆਪਣਾ ਕੰਮ ਦੋਵੇਂ ਹੀ ਸਿੱਖਿਆ ਅਤੇ ਪਰਉਪਕਾਰੀ ਦੇ ਖੇਤਰ ਵਿੱਚ ਜਾਰੀ ਰੱਖਿਆ ਅਤੇ ਆਪਣੇ ਆਪ ਨੂੰ ਔਰਤਾਂ ਦੀ ਸਿੱਖਿਆ ਦੇ ਕੰਮ ਲਈ ਸਮਰਪਿਤ ਕੀਤਾ। ਉਹ ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰੱਸਟ (1956-1972) ਦੀ ਚੇਅਰਪਰਸਨ ਰਹੀ ਅਤੇ ਮੁੰਬਈ ਵਿਚ ਐਸ.ਐਨ.ਡੀ.ਟੀ. ਮਹਿਲਾ ਯੂਨੀਵਰਸਿਟੀ ਦੀ ਪਹਿਲੀ ਵਾਈਸ-ਚਾਂਸਲਰ ਵੀ ਬਣੀ।[3]

ਉਸ ਨੂੰ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਲਈ 1975 ਵਿਚ ਭਾਰਤ ਸਰਕਾਰ ਦੁਆਰਾ ਭਾਰਤ ਦੇ ਦੂਜੇ ਸਭ ਤੋਂ ਉੱਚ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[4]

ਹਵਾਲੇ[ਸੋਧੋ]

 

  1. Gouri Srivastava (2006). Women Role Models: Some Eminent Women of Contemporary India. Concept Publishing Company. pp. 22–. ISBN 978-81-8069-336-6.
  2. Nagendra Kr Singh (2001). Encyclopaedia of women biography: India, Pakistan, Bangladesh. A.P.H. Pub. Corp. p. 385. ISBN 978-81-7648-264-6.
  3. S. K. Gupta (1994). Career Education in India: The Institutes of Higher Learning. Mittal Publications. p. 63. ISBN 978-81-7099-540-1.
  4. "Padma Awards Directory (1954–2007)" (PDF). Ministry of Home Affairs. 2007-05-30. Archived from the original (PDF) on 2009-04-10. Retrieved 2021-04-27. {{cite web}}: Unknown parameter |dead-url= ignored (|url-status= suggested) (help)