ਸਮੱਗਰੀ 'ਤੇ ਜਾਓ

ਪ੍ਰੋਤਸਾਹਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋਤਸਾਹਨ ਇੰਡੀਆ ਫ਼ਾਉਂਡੇਸ਼ਨ ਇੱਕ ਅਜਿਹੀ ਸਮਾਜਿਕ ਸੰਸਥਾ ਹੈ, ਜੋ 1882 ਦੇ ਇੰਡੀਅਨ ਟਰੱਸਟ ਐਕਟ 'ਤੇ ਅਧਾਰਿਤ ਭਾਰਤ ਸਰਕਾਰ ਹੇਠ ਰਜਿਸਟਰ ਹੈ। ਇਹ ਫ਼ਾਉਂਡੇਸ਼ਨ 2010 ਤੋਂ ਕੰਮ ਕਰ ਰਹੀ ਹੈ ਅਤੇ 12 ਮਈ 2010 ਨੂੰ ਜਾ ਕੇ ਰਜਿਸਟਰ ਹੋਈ। ਪ੍ਰੋਤਸਾਹਨ ਹਿੰਦੀ ਦਾ ਸ਼ਬਦ ਹੈ, ਜਿਸਦਾ ਪੰਜਾਬੀ 'ਚ ਅਰਥ 'ਹੌਂਸਲਾ' ਅਤੇ ਅੰਗ੍ਰੇਜੀ ਵਿੱਚ 'Encouragement' ਹੈ।

ਕਾਰਜ

[ਸੋਧੋ]

ਪ੍ਰੋਤਸਾਹਨ ਇੰਡੀਆ ਫ਼ਾਉਂਡੇਸ਼ਨ ਗਲੀਆਂ ਅਤੇ ਕੂੜੇ ਵਿੱਚ ਰਹਿ ਰਹੇ ਬੱਚਿਆਂ, ਜੋ ਗਰੀਬੀ, ਅਸਹਿਣਸ਼ੀਲਤਾ ਅਤੇ ਗਾਲਾਂ ਦਾ ਸਾਹਮਣੇ ਕਰਦੇ ਹਨ, ਦੀ ਨਵੀਂ ਸੋਚ ਅਤੇ ਕਲਾ ਨੂੰ ਉਤਸ਼ਾਹਿਤ ਕਰਦੇ ਹਨ ਤਾਂ ਕਿ ਉਹ ਆਪਣੀ ਗਰੀਬੀ ਚੋ ਬਾਹਰ ਆ ਸਕਣ। ਪ੍ਰੋਤਸਾਹਨ ਬੱਚਿਆਂ ਦੀ ਸਿਰਜਨਾਤਮਕ ਸਿੱਖਿਆ ਉੱਪਰ ਜਿਆਦਾ ਫ਼ੋਕਸ ਕਰਦੀ ਹੈ ਤਾਂ ਕਿ ਉਹ ਆਪਣੇ ਮੁੱਖ ਵਿਸ਼ੇ ਵੱਲ ਧਿਆਨ ਦੇ ਕੇ ਕਲਾ, ਸਿਨੇਮਾ, ਤਕਨੀਕੀ ਅਤੇ ਡਿਜ਼ੀਟਲ ਕਹਾਣੀਆਂ ਨੂੰ ਅਪਨਾ ਸਕਣ ਅਤੇ ਬਾਲ-ਵਿਆਹ, ਲਿੰਗ-ਸ਼ੋਸਣ ਦਾ ਵਿਰੋਧ ਕਰਨ। ਇਸ ਨਾਲ ਉਹ ਆਪਣੇ ਬਚਪਨ, ਸਿੱਖਿਆ ਅਤੇ ਪੋਸ਼ਣ ਨੂੰ ਇੱਕ ਦਿਸ਼ਾ ਦੇ ਸਕਣਗੇ।[1]

ਹਵਾਲੇ

[ਸੋਧੋ]
  1. "protsahan". www.protsahan.co.in. Protsahan. 2015. Retrieved 15 April 2017. {{cite web}}: |first= missing |last= (help)